ਘਿਓ 'ਚ ਤਲ ਕੇ ਮਖਾਣੇ ਖਾਣ ਵਾਲੇ ਹੋ ਜਾਣ ਸਾਵਧਾਨ, ਸਵਾਦ ਦੇ ਚੱਕਰ 'ਚ ਬੀਮਾਰੀਆਂ ਨੂੰ ਦੇ ਰਹੇ ਹੋ ਸੱਦਾ
Monday, Jan 02, 2023 - 12:44 PM (IST)
ਜਲੰਧਰ (ਬਿਊਰੋ) : ਇਸ ਆਧੁਨਿਕ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ 'ਚ ਆਪਣੇ ਆਪ ਨੂੰ ਫਿੱਟ ਰੱਖਣਾ ਇੱਕ ਵੱਡਾ ਕੰਮ ਹੈ। ਜ਼ਿਆਦਾਤਰ ਲੋਕ ਕਸਰਤ, ਜਿਮ, ਯੋਗਾ ਕਰਦੇ ਹਨ, ਇਹ ਨਹੀਂ ਜਾਣਦੇ ਕਿ ਫਿੱਟ ਰਹਿਣ ਲਈ ਵਧੀਆ ਡਾਈਟ ਪਲਾਨ ਕੀ ਹੈ। ਡਾਈਟ ਪਲਾਨ 'ਚ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਕੀ ਖਾਣਾ ਹੈ, ਇਸ ਬਾਰੇ ਬਹੁਤ ਚੰਗੀ ਤਰ੍ਹਾਂ ਲਿਖਿਆ ਹੋਇਆ ਹੈ ਪਰ ਅਜਿਹਾ ਕਿਉਂ ਹੁੰਦਾ ਹੈ ਕਿ ਸਭ ਕੁਝ ਇੰਨੀ ਸਮਝਦਾਰੀ ਨਾਲ ਕਰਨ ਦੇ ਬਾਵਜੂਦ, ਅਸੀਂ ਆਪਣੀ ਖੁਰਾਕ 'ਚ ਕੋਈ ਨਾ ਕੋਈ ਗ਼ਲਤੀ ਕਰ ਲੈਂਦੇ ਹਾਂ। ਅੱਜ ਅਸੀਂ ਇਸ ਆਰਟੀਕਲ 'ਚ ਦੱਸਾਂਗੇ ਕਿ ਮਖਾਣਿਆਂ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਸਰੀਰ ਨੂੰ ਲਾਭ ਮਿਲ ਸਕੇ।
ਕਿਉਂ ਨਹੀਂ ਖਾਣੇ ਚਾਹੀਦੇ ਘਿਓ 'ਚ ਤਲੇ ਮਖਾਣੇ
ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਖਾਣਿਆਂ 'ਚ ਪੋਟਾਸ਼ੀਅਮ, ਕੈਲਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਡਾਈਟੀਸ਼ੀਅਨ ਦੀ ਸਲਾਹ 'ਤੇ ਚੱਲਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਇੱਕ ਮੁੱਠੀ ਮਖਾਣੇ ਖਾਣੇ ਚਾਹੀਦੇ ਹਨ। ਇਹ ਫਾਈਬਰ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ। ਦੂਜੇ ਪਾਸੇ, ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹਮੇਸ਼ਾ ਘਿਓ ਜਾਂ ਤੇਲ 'ਚ ਤਲ ਕੇ ਮਖਾਣੇ ਖਾਂਦੇ ਹਨ। ਤੁਸੀਂ ਵੀ ਇਹ ਕੰਮ ਅੱਜ ਤੋਂ ਹੀ ਬੰਦ ਕਰ ਦਿਓ ਕਿਉਂਕਿ ਤਲੇ ਹੋਏ ਮਖਾਣੇ ਖਾਣ ਨਾਲ ਤੁਹਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਪਰ 100 ਤਰ੍ਹਾਂ ਦੇ ਨੁਕਸਾਨ ਜ਼ਰੂਰ ਹੋਣਗੇ।
ਭਾਰ ਵਧਣ ਦਾ ਹੁੰਦੈ ਜ਼ਿਆਦਾ ਖ਼ਤਰਾ
ਜੇਕਰ ਤੁਸੀਂ ਭੁੰਨ ਕੇ ਮਖਾਣੇ ਖਾਓਗੇ ਤਾਂ ਤੁਹਾਡੇ ਸਰੀਰ ਦਾ ਭਾਰ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਆਪਣੀ ਡਾਈਟ 'ਚ ਮਖਾਣੇ ਨੂੰ ਜ਼ਰੂਰ ਸ਼ਾਮਲ ਕਰੋ ਪਰ ਤਲਿਆ ਹੋਇਆ ਨਹੀਂ। ਇਸ ਕਾਰਨ ਤੁਹਾਡਾ ਭਾਰ ਬਹੁਤ ਵਧ ਸਕਦਾ ਹੈ।
ਢਿੱਡ ਸਬੰਧੀ ਹੋ ਸਕਦੀਆਂ ਕਈ ਪਰੇਸ਼ਾਨੀਆਂ
ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਅਕਸਰ ਤੁਹਾਡੇ ਢਿੱਡ ਨੂੰ ਪਰੇਸ਼ਾਨ ਕਰਦੀਆਂ ਹਨ, ਕਿਉਂਕਿ ਤਲੀਆਂ ਚੀਜ਼ਾਂ ਨੂੰ ਹਜ਼ਮ ਕਰਨ 'ਚ ਢਿੱਡ ਨੂੰ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ। ਇਸ ਲਈ ਕਦੇ ਵੀ ਮਖਾਣੇ ਨੂੰ ਭੁੰਨ ਕੇ ਨਾ ਖਾਓ।
ਬਲੱਡ ਸ਼ੂਗਰ ਦਾ ਖ਼ਤਰਾ
ਜ਼ਿਆਦਾ ਤਲੇ ਹੋਏ ਮਖਾਣੇ ਖਾਣ ਨਾਲ ਤੁਹਾਡੇ ਖੂਨ 'ਚ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਇਸ ਨੂੰ ਖਾਣ ਤੋਂ ਹਮੇਸ਼ਾ ਪਰਹੇਜ਼ ਕਰੋ।
ਦਿਲ ਦੀ ਬੀਮਾਰੀ ਦਾ ਖ਼ਤਰਾ
ਤਲੇ ਹੋਏ ਮਖਾਣੇ ਖਾਣ ਨਾਲ ਤੁਹਾਡੇ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੋਲੈਸਟ੍ਰੋਲ ਦਿਲ ਦਾ ਅਸਲ ਦੁਸ਼ਮਣ ਹੈ। ਇਸ ਕਾਰਨ ਦਿਲ ਦੀਆਂ ਕਈ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਹੋ ਸਕਦਾ ਹੈ।
ਚਮੜੀ 'ਤੇ ਵੀ ਪੈਂਦੇ ਮਾੜਾ ਪ੍ਰਭਾਵ
ਮਖਾਣਿਆਂ ਨੂੰ ਤੇਲ ਜਾਂ ਘਿਓ 'ਚ ਭੁੰਨ ਕੇ ਖਾਣ ਨਾਲ ਚਮੜੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਮੁਹਾਸੇ ਹਨ ਤਾਂ ਤਲਿਆ ਹੋਇਆ ਮਖਾਣਾ ਜਾਂ ਕਾਜੂ ਬਿਲਕੁਲ ਵੀ ਨਾ ਖਾਓ। ਤੁਹਾਨੂੰ ਇਸ ਤੋਂ ਐਲਰਜੀ ਵੀ ਹੋ ਸਕਦੀ ਹੈ।