ਖਾਣ ਦੀਆਂ ਇਹ ਆਦਤਾਂ ਬਣਾਉਂਦੀਆਂ ਹਨ ਬੱਚਿਆਂ ਨੂੰ ਸਮਾਰਟ

Tuesday, Jun 14, 2016 - 09:51 AM (IST)

 ਖਾਣ ਦੀਆਂ ਇਹ ਆਦਤਾਂ ਬਣਾਉਂਦੀਆਂ ਹਨ ਬੱਚਿਆਂ ਨੂੰ ਸਮਾਰਟ

ਅੱਜ ਕੱਲ ਦੇ ਬੱਚੇ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਵੇਂ ਕਿ ਪਿੱਜ਼ਾ, ਬਰਗਰ, ਨਿਊਡਲਜ਼। ਪਰ ਸ਼ਾਇਦ ਇਹ ਨਹੀਂ ਜਾਣਦੇ ਕਿ ਅਜਿਹਾ ਖਾਣਾ ਤੁਹਾਡੇ ਬੱਚਿਆਂ ਦੀ ਸਿਹਤ ਨੂੰ ਤਾਂ ਨੁਸਕਾਨ ਪਹੁੰਚਾਉਂਦਾ ਹੈ, ਨਾਲ ਹੀ ਨਾਲ ਦਿਮਾਗ ਦੇ ਵਿਕਾਸ ''ਤੇ ਵੀ ਮਾੜਾ ਅਸਰ ਪਾਉਂਦਾ ਹੈ। ਪੈਕਡ ਫੂਡ ਅਤੇ ਜੰਕ ਫੂਡ ''ਚ ਹਾਈ ਕੈਲੋਰੀ ਤਾਂ ਹੁੰਦੀ ਹੈ ਪਰ ਇਸ ''ਚ ਪੌਸ਼ਕ ਤੱਤਾਂ ਦੀ ਬਹੁਤ ਕਮੀ ਹੁੰਦੀ ਹੈ। ਜਿਸ ਨਾਲ ਉਨ੍ਹਾਂ ਦਾ ਵਿਕਾਸ ਰੁੱਕ ਜਾਂਦਾ ਹੈ। ਬੱਚੇ ਦੇ ਖਾਣ ਦੀ ਆਦਤ ਦਾ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਯਾਦਦਾਸ਼ ਅਤੇ ਸੋਚਣ ''ਚ ਕਮੀ, ਸੁਸਤੀ, ਨੀਂਦ ਨਾ ਆਉਣਾ ਬੱਚੇ ਦੇ ਖਾਣ ਦੀਆਂ ਆਦਤਾਂ ਦੇ ਹੀ ਸਾਰੇ ਨਤੀਜ਼ੇ ਹੁੰਦੇ ਹਨ। ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਚੰਗੇ ਖਾਣ ਨਾਲ ਹੀ ਆਉਂਦੀ ਹੈ ਜੋ ਹੈਲਦੀ ਖਾਣਾ ਬੱਚੇ ਰੋਜ਼ਾਨਾ ਖਾ ਰਹੇ ਹਨ, ਉਸ ਦਾ ਉਨ੍ਹਾਂ ਦੀ ਸਿਹਤ ਮਾਨਸਿਕ ਵਿਕਾਸ ਅਤੇ ਪ੍ਰਤੀਰੋਧਕ ਸਮਰੱਥਾ ''ਤੇ ਵੀ ਅਸਰ ਪੈਂਦਾ ਹੈ। ਅਸੀਂ ਬੱਚਿਆਂ ਨੂੰ ਘਰ ''ਚ ਬਣੇ ਹੋਏ ਸਨੈਕਸ ਅਤੇ ਉਨ੍ਹਾਂ ਦੇ ਪਸੰਦੀਦਾ ਜੂਸ ਦਾ ਫਲੇਵਰ ਵੀ ਦੇ ਸਕਦੇ ਹਾਂ ਜਿਸ ਨਾਲ ਉਨ੍ਹਾਂ ਨੂੰ ਪੂਰਾ ਪੌਸ਼ਣ ਵੀ ਮਿਲੇਗਾ।
ਬੱਚਿਆਂ ਲਈ ਫਾਇਦੇਮੰਦ ਆਹਾਰ—
—ਸ਼ੂਗਰ ''ਚ ਕੁਦਰਤੀ ਮਿਠਾਸ ਹੁੰਦੀ ਹੈ ਅਤੇ ਹੈਲਦੀ ਵੀ ਹੁੰਦਾ ਹੈ। 
—ਬਾਦਾਮ ਦਿਮਾਗ ਦੇ ਵਿਕਾਸ ਲਈ ਬਹੁਤ ਚੰਗੇ ਹੁੰਦੇ ਹਨ। ਗਰਮੀਆਂ ''ਚ ਰਾਤ ਨੂੰ ਭਿਓ ਕੇ ਰੱਖੇ ਹੋਏ ਬਾਦਾਮਾਂ ਨੂੰ ਦੁੱਧ ਦੇ ਨਾਲ ਖਾਣਾ ਫਾਇਦੇਮੰਦ ਹੁੰਦਾ ਹੈ।
—ਕੇਲਾ ਅਤੇ ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
—ਪਨੀਰ ਅਤੇ ਯੋਗਰਟ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦੇ ਹਨ।
—ਹਰੀਆਂ ਸਬਜ਼ੀਆਂ ਅਤੇ ਸੀ ਫੂਡ ਬੱਚਿਆਂ ਦੇ ਖਾਣੇ ''ਚ ਜ਼ਰੂਰ ਸ਼ਾਮਲ ਕਰੋ।
—ਕੇਲਾ, ਬਾਦਾਮ ਅਤੇ ਸ਼ਹਿਦ ਖਾਣ ਨਾਲ ਬੱਚਿਆਂ ਦੀ ਸਟੈਮਿਨਾ ਪਾਵਰ ''ਤੇ ਚੰਗਾ ਅਸਰ ਪੈਂਦਾ ਹੈ। 
—ਬਰੋਕਲੀ, ਗਾਜਰ ਨੂੰ ਸਲਾਦ ''ਚ ਜ਼ਰੂਰ ਸ਼ਾਮਲ ਕਰੋ।
—ਦੁਪਿਹਰ ਦੇ ਖਾਣੇ ਤੋਂ ਬਾਅਦ ਫਲਾਂ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ। 
—ਮੱਖਣ ਅਤੇ ਘਿਓ ਖਾਣ ਨਾਲ ਬੱਚੇ ਹੈਲਦੀ ਰਹਿੰਦੇ ਹਨ। 


Related News