ਸਰਦੀਆਂ 'ਚ ਤੇਜ਼ੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

11/28/2020 5:47:17 PM

ਜਲੰਧਰ: ਸਰਦੀਆਂ 'ਚ ਭਾਰ ਘੱਟ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਇਸ ਲਈ ਸਰਦੀਆਂ 'ਚ ਭਾਰ ਜ਼ਿਆਦਾ ਵਧਣ ਲੱਗਦਾ ਹੈ। ਸਰਦੀਆਂ 'ਚ ਅਸੀਂ ਆਲਸੀ ਹੋ ਜਾਂਦੇ ਹਾਂ ਅਤੇ ਸਰੀਰ ਦਾ ਡਾਈਜੇਟਿਵ ਸਿਸਟਮ ਤੇਜ਼ ਹੋ ਜਾਂਦਾ ਹੈ। ਜਿਸ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ 'ਚ ਜੇਕਰ ਤੁਸੀਂ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਤੇ ਧਿਆਨ ਦਿਓ।
ਜਦੋਂ ਵੀ ਸਾਡੇ ਦਿਮਾਗ 'ਚ  ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼ਹਿਦ ਅਤੇ ਨਿੰਬੂ ਦਾ ਪਾਣੀ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਤੋਂ ਇਲਾਵਾ ਕੁਝ ਹੋਰ ਘਰੇਲੂ ਟਿਪਸ ਦੱਸਾਂਗੇ ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੋ ਜਾਵੇਗਾ।
ਸ਼ਹਿਦ ਮਿੱਠਾ ਹੋਣ ਦੇ ਬਾਵਜੂਦ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ , ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਮਾਈਕਰੋਬੀਅਲ ਗੁਣ ਪਾਏ ਜਾਂਦੇ ਹਨ। ਜੋ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਇਸ ਨੂੰ ਅਸੀਂ ਰੋਜ਼ਾਨਾ ਖਾ ਸਕਦੇ ਹਾਂ। ਭਾਰ ਨੂੰ ਤੇਜ਼ੀ ਨਾਲ ਘੱਟ ਕਰਨ ਦੇ ਲਈ ਇਸ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸਰ੍ਹੋਂ ਦਾ ਸਾਗ, ਸਰੀਰ ਨੂੰ ਹੋਣਗੇ ਬੇਹੱਦ ਲਾਭ
ਭਾਰ ਘੱਟ ਕਰਨ ਲਈ ਘਰੇਲੂ ਨੁਸਖ਼ੇ ...
ਸ਼ਹਿਦ ਅਤੇ ਲਸਣ
ਇਕ ਚਮਚ ਸ਼ਹਿਦ 'ਚ ਦੋ ਕਲੀਆਂ ਲੱਸਣ ਦੀਆਂ ਪੀਸ ਕੇ ਮਿਕਸ ਕਰਕੇ ਇਸ ਨੂੰ ਖਾ ਲਓ। ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਫੈਟ ਬਹੁਤ ਤੇਜ਼ੀ ਨਾਲ ਘੱਟ ਕਰਦਾ ਹੈ। ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦਿਨ 'ਚ ਇਕ ਜਾਂ ਦੋ ਵਾਰ ਸ਼ਹਿਦ ਅਤੇ ਲਸਣ ਜ਼ਰੂਰ ਲਓ।

PunjabKesari
ਦਾਲਚੀਨੀ ਅਤੇ ਸ਼ਹਿਦ
ਇਕ ਕੱਪ ਪਾਣੀ 'ਚ ਦਾਲਚੀਨੀ ਉਬਾਲ ਲਓ ਅਤੇ ਉਸ ਪਾਣੀ 'ਚ ਇਕ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਰੀਰ 'ਚ ਮੌਜੂਦ ਐਕਸਟਰਾ ਫੈਟ ਬਰਨ ਹੋਵੇਗੀ। ਸ਼ਹਿਦ ਦੇ ਨਾਲ ਦਾਲਚੀਨੀ ਲੈਣ ਨਾਲ ਮਿੱਠਾ ਖਾਣ ਦੀ ਇੱਛਾ ਕੰਟਰੋਲ ਹੁੰਦੀ ਹੈ। ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਪੱਥਰੀ ਦੀ ਸਮੱਸਿਆ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਤੁਲਸੀ ਅਤੇ ਸ਼ਹਿਦ
ਸਰਦੀ-ਜ਼ੁਕਾਮ ਹੋਣ ਤੇ ਤੁਲਸੀ ਅਤੇ ਸ਼ਹਿਦ ਦਿੱਤਾ ਜਾਂਦਾ ਹੈ, ਕਿਉਂਕਿ ਇਹ ਐਂਟੀ-ਆਕਸੀਡੈਂਟ ਨਾਲ ਭਰਪੂਰ ਬੀਮਾਰੀਆਂ ਤੋਂ ਦੂਰ ਕਰਨ 'ਚ ਸਹਾਇਕ ਹੁੰਦਾ ਹੈ। ਜੇਕਰ ਤੁਲਸੀ ਦੇ ਪੱਤਿਆਂ ਨਾਲ ਸ਼ਹਿਦ ਲਿਆ ਜਾਵੇ ਤਾਂ ਫੈਟ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ ਕਿਉਂਕਿ ਇਸ 'ਚ ਫਾਈਟੋ ਨਿਊਟ੍ਰੀਐਂਟਸ ਹੁੰਦੇ ਹਨ। ਜੋ ਫੈਟ ਸੈੱਲਸ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ।

PunjabKesari
ਦੁੱਧ ਅਤੇ ਸ਼ਹਿਦ
ਸ਼ਹਿਦ 'ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ। ਅਤੇ ਦੁੱਧ 'ਚ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਕੈਲਸ਼ੀਅਮ, ਪ੍ਰੋਟੀਨ ਅਤੇ ਲੈਕਟਿਕ ਐਸਿਡ ਵੀ ਹੁੰਦਾ ਹੈ। ਦੁੱਧ 'ਚ ਸ਼ਹਿਦ ਮਿਲਾ ਕੇ ਲੈਣ ਨਾਲ ਸਰਦੀਆਂ 'ਚ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਨਾਲ ਸਰੀਰ ਦਾ ਮੈਟਾਬੋਲੀਜ਼ਮ ਵੱਧਦਾ ਹੈ। ਜਿਸ ਨਾਲ ਫੈਟ ਘੱਟ ਹੁੰਦੀ ਹੈ। ਦੁੱਧ ਹਮੇਸ਼ਾ ਬਿਨਾਂ ਮਲਾਈ ਵਾਲਾ ਹੀ ਲੈਣਾ ਚਾਹੀਦਾ ਹੈ।


Aarti dhillon

Content Editor

Related News