ਲੌਂਗ ਨਾਲ ਕਰੋ ਇਨ੍ਹਾਂ ਬਿਮਾਰੀਆਂ ਦਾ ਇਲਾਜ਼

Monday, Dec 05, 2016 - 11:40 AM (IST)

ਜਲੰਧਰ—ਭਾਰਤ ਦੇ ਰਸੋਈ ਘਰਾਂ ''ਚ ਵਰਤੋਂ ਹੋਣ ਵਾਲੇ ਮਸਾਲਿਆਂ ''ਚ ਸਿਹਤ ਸਬੰਧੀ ਬਹੁਤ ਰਾਜ ਲੁਕੇ ਹੋਏ ਹਨ। ਇਲਾਇਚੀ, ਜੀਰਾ, ਧਨੀਆ ਅਤੇ ਲੌਂਗ ਖਾਣ ਨਾਲ ਸਿਹਤ ਸਬੰਧੀ ਬਹੁਤ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾ ਲੌਂਗ ਦੇ ਫਾਈਦੇ ਜੋ ਸਰਦੀ-ਖਾਂਸੀ ਅਤੇ ਜੁਖਾਮ ਵਰਗੀਆਂ ਬਿਮਾਰੀਆਂ ਦੇ ਲਈ ਲਾਭਕਾਰੀ ਹੈ। 
1. ਲੌਂਗ ਦੀ ਵਰਤੋਂ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ
2. ਪੇਟ ਨਾਲ ਜੁੜੀ ਪਰੇਸ਼ਾਨੀਆਂ ਅਤੇ ਭੁੱਖ ਨਾ ਲੱਗਣ ਤੋਂ ਪਰੇਸ਼ਾਨ ਹੋ ਤਾਂ ਲੌਂਗ ਦੀ ਵਰਤੋਂ ਜ਼ਰੂਰ ਕਰੋ।
3. ਮੁੰਹ ਦੇ ਛਾਲੇ ਹੋਣ ''ਤੇ ਲੌਂਗ ਚਬਾਉਣ ਨਾਲ ਆਰਾਮ ਮਿਲਦਾ ਹੈ।
4. ਸਰਦੀ ਜਾ ਜ਼ੁਖਾਮ ਹੋਣ ''ਤੇ 1 ਗਿਲਾਸ ਪਾਣੀ ''ਚ 1-2 ਲੌਂਗ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹੈ।
5. ਗਲੇ ''ਚ ਸੋਜ਼ ਅਤੇ ਗਰਦਨ ਦਰਦ ਹੋਣ ''ਤੇ ਲੌਂਗ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਆਰਾਮ ਮਿਲੇਗਾ।
6. ਲੌਂਗ ਨੂੰ ਤਵੇ ''ਤੇ ਹਲਕਾ ਭੂਰਾ ਹੋਣ ਤਕ ਭੁੰਨੋ ਅਤੇ ਚਬਾਓ। ਇਸ ਨਾਲ ਮੁੰਹ ਦੀ ਬਦਬੂ ਦੂਰ ਹੋ ਜਾਵੇਗੀ।
7. ਦੰਦ ''ਚ ਦਰਦ ਹੈ ਤਾਂ ਨਿੰਬੂ ਦੇ ਰਸ ''ਚ 2 ਲੌਂਗ ਪੀਸ ਕੇ ਦਰਦ ਵਾਲੇ ਦੰਦ ''ਤੇ ਲਗਾ ਲਓ। ਇਸ ਨਾਲ ਦੰਦ ਦਾ ਦਰਦ ਦੂਰ ਹੋ ਜਾਵੇਗਾ। 
8. ਪੇਟ ''ਚ ਗੈਸ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਪਰੇਸ਼ਾਨ ਹੋ ਤਾਂ ਇਸਦੇ ਲਈ ਇਕ ਕੱਪ ਉਬਲੇ ਹੋਏ ਪਾਣੀ 
ਚ 2 ਲੌਂਗ ਪਾਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਪੀ ਲਓ ਇਸ ਨਾਲ ਪੇਟ ਗੈਸ ਤੋਂ ਆਰਾਮ ਮਿਲੇਗਾ।


Related News