ਪੈਰਾਂ ''ਚ ਇਹ ਪਰੇਸ਼ਾਨੀ ਹੋ ਸਕਦੀ ਹੈ ''ਲੀਵਰ'' ਦੀ ਸਮੱਸਿਆ ਦਾ ਸੰਕੇਤ, ਜਾਣੋ ਘਰੇਲੂ ਉਪਾਅ

Monday, Jan 23, 2023 - 11:53 AM (IST)

ਪੈਰਾਂ ''ਚ ਇਹ ਪਰੇਸ਼ਾਨੀ ਹੋ ਸਕਦੀ ਹੈ ''ਲੀਵਰ'' ਦੀ ਸਮੱਸਿਆ ਦਾ ਸੰਕੇਤ, ਜਾਣੋ ਘਰੇਲੂ ਉਪਾਅ

ਜਲੰਧਰ (ਬਿਊਰੋ) : ਤੁਹਾਡਾ ਲੀਵਰ ਤੁਹਾਡੇ ਸਰੀਰ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਕਈ ਤਰ੍ਹਾਂ ਦੇ ਕੰਮ ਕਰਨ 'ਚ ਮਦਦ ਕਰਦਾ ਹੈ। ਇਹ ਖੂਨ ਦੇ ਪ੍ਰਵਾਹ 'ਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢ ਕੇ, ਦਵਾਈਆਂ ਅਤੇ ਹੋਰ ਰਸਾਇਣਾਂ ਨੂੰ ਪਾਚਕ ਬਣਾਉਣ 'ਚ ਮਦਦ ਕਰਦਾ ਹੈ। ਗਲੂਕੋਜ਼ ਪੈਦਾ ਕਰਕੇ ਅਤੇ ਸਟੋਰ ਕਰਕੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਫੈਟ ਨੂੰ ਹਜ਼ਮ ਕਰਨ 'ਚ ਵੀ ਕਾਫ਼ੀ ਮਦਦਗਾਰ ਹੈ। ਲੀਵਰ ਫੈਟ 'ਚ ਘੁਲਣਸ਼ੀਲ ਵਿਟਾਮਿਨਾਂ ਨੂੰ ਐਬਜ਼ਾਰਬ ਕਰਨ 'ਚ ਮਦਦ ਕਰਦਾ ਹੈ ਅਤੇ ਖੂਨ 'ਚ ਕੋਲੇਸਟ੍ਰੋਲ ਦੇ ਪੱਧਰ ਨੂੰ ਨਿਯੰਤ੍ਰਿਤ ਕਰਦਾ ਹੈ।
ਇਹੀ ਕਾਰਨ ਹੈ ਕਿ ਜਦੋਂ ਲੀਵਰ ਖ਼ਰਾਬ ਹੋ ਜਾਂਦਾ ਹੈ ਤਾਂ ਇਸ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਉਦਾਹਰਨ ਦੇ ਲਈ, ਫੈਟੀ ਲਿਵਰ ਦੀ ਬਿਮਾਰੀ ਦੇ ਸ਼ੁਰੂਆਤੀ ਪੜਾਵਾਂ 'ਚ ਕੋਈ ਧਿਆਨ ਦੇਣ ਯੋਗ ਲੱਛਣ ਨਹੀਂ ਹੋ ਸਕਦੇ ਹਨ ਪਰ ਜਿਵੇਂ-ਜਿਵੇਂ ਇਹ ਬੀਮਾਰੀ ਵੱਧਦੀ ਜਾਂਦੀ ਹੈ ਤਾਂ ਕੁਝ ਸਿਹਤ ਸਬੰਧੀ ਸਮੱਸਿਆਵਾਂ ਵੀ ਆਉਣੀਆਂ ਸ਼ੁਰੂ ਜਾਂਦੀਆਂ ਹਨ। ਇਸ ਨੂੰ ਪਛਾਣਨ ਲਈ ਆਪਣੇ ਪੈਰਾਂ 'ਚ ਇਨ੍ਹਾਂ ਚਿੰਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਪੈਰਾਂ 'ਚ ਸੋਜ ਆਉਣ ਤੇ ਦਰਦ ਹੋਣਾ :- ਪੈਰਾਂ 'ਚ ਦਰਦ ਲੀਵਰ ਦੀ ਬੀਮਾਰੀ ਦਾ ਇੱਕ ਆਮ ਲੱਛਣ ਹੋ ਸਕਦਾ ਹੈ। ਜਦੋਂ ਲੀਵਰ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਹ ਹੇਠਲੇ ਸਰੀਰ 'ਚ ਵਾਧੂ ਤਰਲ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਣਾਉਣ ਦਾ ਕਾਰਨ ਬਣਦਾ ਹੈ, ਜਿਸ ਨਾਲ ਪੈਰੀਫੇਰਲ ਐਡੀਮਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੀਵਰ ਦੀਆਂ ਬੀਮਾਰੀਆਂ, ਜਿਵੇਂ ਕਿ ਸਿਰੋਸਿਸ, ਪੋਰਟਲ ਹਾਈਪਰਟੈਨਸ਼ਨ ਨਾਮਕ ਸਥਿਤੀ ਦਾ ਕਾਰਨ ਵੀ ਬਣ ਸਕਦੀਆਂ ਹਨ, ਜਿਸ ਨਾਲ ਪੈਰਾਂ 'ਚ ਵੈਰੀਕੋਜ਼ ਨਾੜੀਆਂ ਬਣ ਸਕਦੀਆਂ ਹਨ, ਜਿਸ ਨਾਲ ਦਰਦ ਹੋ ਸਕਦਾ ਹੈ।

ਪੈਰਾਂ 'ਚ ਖਾਰਸ਼ ਦਾ ਹੋਣਾ :-  ਪੈਰਾਂ 'ਚ ਖਾਰਸ਼ ਹੋਣਾ ਲੀਵਰ ਦੀ ਬੀਮਾਰੀ ਦਾ ਲੱਛਣ ਹੋ ਸਕਦਾ ਹੈ। ਖ਼ਾਸ ਤੌਰ 'ਤੇ ਕੋਲੇਸਟੈਟਿਕ ਲੀਵਰ ਦੀਆਂ ਬੀਮਾਰੀਆਂ ਜਿਵੇਂ ਕਿ ਪ੍ਰਾਇਮਰੀ ਬਿਲੀਰੀ ਸਿਰੋਸਿਸ (ਪੀ. ਬੀ. ਸੀ.) ਅਤੇ ਪ੍ਰਾਇਮਰੀ ਸਕਲੇਰੋਜ਼ਿੰਗ ਕੋਲਾਂਗਾਈਟਿਸ (ਪੀ. ਐੱਸ. ਸੀ), ਅਜਿਹੀਆਂ ਸਥਿਤੀਆਂ, ਜੋ ਲੀਵਰ 'ਚ ਪਿਤ ਦੀਆਂ ਨਾੜੀਆਂ ਨੂੰ ਬਲੌਕ ਕਰ ਦਿੰਦੀਆਂ ਹਨ ਅਤੇ ਇਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਨਾਲ ਸਰੀਰ ਦੀ ਚਰਬੀ ਵੱਧ ਜਾਂਦੀ ਹੈ।

ਲਿਵਰ ਖ਼ਰਾਬ ਹੋਣ ਦੇ ਕਾਰਨ :- 

  • ਦੂਸ਼ਿਤ ਖਾਣਾ ਅਤੇ ਪਾਣੀ
  • ਮਸਾਲੇਦਾਰ ਅਤੇ ਚਟਪਟੀ ਚੀਜ਼ਾਂ ਦੀ ਵਰਤੋਂ ਕਰਨਾ
  • ਵਿਟਾਮਿਨ-ਬੀ ਦੀ ਘਾਟ
  • ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ
  • ਮਲੇਰੀਆ ਜਾਂ ਟਾਇਫਾਇਡ
  • ਚਾਹ, ਕਾਫ਼ੀ, ਜੰਕ ਫੂਡ ਦਾ ਸੇਵਨ
  • ਸਿਗਰਟ, ਸ਼ਰਾਬ ਦੀ ਵਰਤੋਂ ਕਰਨ ਨਾਲ
  • 6 ਘੰਟੇ ਤੋਂ ਘੱਟ ਨੀਂਦ ਲੈਣਾ
  • ਤਣਾਅ ਹੋਣਾ

ਲੀਵਰ ਖ਼ਰਾਬ ਹੋਣ ਦੇ ਮੁੱਖ ਲੱਛਣ :- 

  • ਅੱਖਾਂ, ਚਮੜੀ ਦਾ ਰੰਗ ਪੀਲਾ ਪੈਣਾ

ਲੀਵਰ ਖ਼ਰਾਬ ਹੋਣ ’ਤੇ ਸਭ ਤੋਂ ਪਹਿਲਾਂ ਅੱਖਾਂ, ਚਮੜੀ ਅਤੇ ਨੂੰਹਾਂ ਦਾ ਰੰਗ ਪੀਲਾ ਪੈ ਜਾਂਦਾ ਹੈ, ਜਿਸ ਨਾਲ ਲਿਵਰ ਦੇ ਖ਼ਰਾਬ ਹੋਣ ਦਾ ਸੰਕੇਤ ਮਿਲਦਾ ਹੈ। ਇਹੀ ਨਹੀਂ ਇਸ ਨਾਲ ਪਿਸ਼ਾਬ ਦਾ ਰੰਗ ਵੀ ਪੀਲਾ ਹੋ ਜਾਂਦਾ ਹੈ।

  • ਉਲਟੀ ਆਉਣਾ

ਜੇਕਰ ਲੀਵਰ ਦੀ ਕੋਈ ਸਮੱਸਿਆ ਹੈ ਤਾਂ ਇਨਸਾਨ ਨੂੰ ਵਾਰ-ਵਾਰ ਉਲਟੀ ਆਉਣ ਜਿਹੀ ਲੱਗਦੀ ਹੈ। ਉਲਟੀ ਦੇ ਨਾਲ ਖੂਨ ਵੀ ਆਉਂਦਾ ਹੈ। ਅਜਿਹੀ ਸਮੱਸਿਆ ਹੋਣ ’ਤੇ ਲੀਵਰ ਦੀ ਜਾਂਚ ਜ਼ਰੂਰ ਕਰਵਾਓ।

  • ਢਿੱਡ 'ਚ ਸੋਜ ਦਾ ਆਉਣਾ

ਜੇਕਰ ਤੁਹਾਡੇ ਢਿੱਡ ਵਿੱਚ ਵਾਰ-ਵਾਰ ਸੋਜ਼ ਹੋਣ ਦੀ ਸਮੱਸਿਆ ਹੋ ਰਹੀ ਹੈ ਤਾਂ ਇਹ ਲੀਵਰ ਖ਼ਰਾਬ ਹੋਣ ਦਾ ਮੁੱਖ ਸੰਕੇਤ ਹੈ। ਸੋਜ ਲੀਵਰ ਦਾ ਲਗਾਤਾਰ ਕੰਮ ਵਧ ਜਾਣ ਦੀ ਵਜ੍ਹਾ ਕਰਕੇ ਹੁੰਦੀ ਹੈ। ਢਿੱਡ ਦੀ ਸੋਜ ਨੂੰ ਕਦੇ ਅਣਦੇਖਾ ਨਾ ਕਰੋ ਅਤੇ ਉਸੇ ਸਮੇਂ ਡਾਕਟਰ ਨੂੰ ਦਿਖਾਓ।

  • ਨੀਂਦ ਨਾ ਆਉਣਾ

ਜਦੋਂ ਕਿਸੇ ਇਨਸਾਨ ਦਾ ਲੀਵਰ ਖ਼ਰਾਬ ਹੋਣ ਲੱਗਦਾ ਹੈ, ਤਾਂ ਉਸ ਇਨਸਾਨ ਨੂੰ ਨੀਂਦ ਘੱਟ ਆਉਣ ਲੱਗਦੀ ਹੈ, ਜਿਸ ਨਾਲ ਪੂਰਾ ਦਿਨ ਥਕਾਵਟ ਅਤੇ ਸੁਸਤੀ ਹੁੰਦੀ ਹੈ ।

  • ਬੁਖਾਰ ਹੋਣਾ

ਲੀਵਰ ਖ਼ਰਾਬ ਹੋਣ ਦੀ ਸਮੱਸਿਆ ਸਮੇਂ ਰੋਗੀ ਨੂੰ ਬੁਖ਼ਾਰ ਹੁੰਦਾ ਹੈ। ਜੇਕਰ ਕਿਸੇ ਇਨਸਾਨ ਨੂੰ ਵਾਰ-ਵਾਰ ਬੁਖ਼ਾਰ ਹੋ ਰਿਹਾ ਹੋਵੇ ਅਤੇ ਕੁਝ ਦਿਨਾਂ ਤੱਕ ਠੀਕ ਨਾ ਹੋਵੇ ਤਾਂ ਲੀਵਰ ਦਾ ਟੈਸਟ ਜ਼ਰੂਰ ਕਰਵਾਓ। 

  • ਮੂੰਹ 'ਚੋਂ ਬਦਬੂ ਆਉਣਾ

ਜੇਕਰ ਲੀਵਰ ਦੀ ਕੋਈ ਸਮੱਸਿਆ ਹੋ ਰਹੀ ਹੈ ਤਾਂ ਇਨਸਾਨ ਦੇ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ। ਇਸ ਨਾਲ ਮੂੰਹ ਦਾ ਸੁਆਦ ਵੀ ਵਿਗੜ ਜਾਂਦਾ ਹੈ, ਜਿਸ ਕਰਕੇ ਕੋਈ ਖਾਣਾ ਸੁਆਦ ਨਹੀਂ ਲੱਗਦਾ ।

  • ਭੁੱਖ ਨਾ ਲੱਗਣਾ

ਲੀਵਰ ਖ਼ਰਾਬ ਹੋਣ ’ਤੇ ਇਨਸਾਨ ਨੂੰ ਭੁੱਖ ਨਹੀਂ ਲੱਗਦੀ। ਢਿੱਡ ਵਿੱਚ ਗੈਸ ਤੇ ਐਸੀਡੀਟੀ ਦੀ ਸਮੱਸਿਆ ਹੋਣ ਲੱਗਦੀ ਹੈ। ਢਿੱਡ ਵਿੱਚ ਭਾਰੀਪਨ ਰਹਿਣ ਲੱਗਦਾ ਹੈ।

ਲਿਵਰ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ 

1. ਜੈਤੂਨ ਦਾ ਤੇਲ
ਭੋਜਨ 'ਚ ਜਾਂ ਨਾਸ਼ਤੇ ਵਿਚ ਦਿਨ ’ਚ 1 ਵਾਰ ਕਿਸੇ ਨਾ ਕਿਸੇ ਤਰ੍ਹਾਂ ਜੈਤੂਨ ਤੇਲ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਲਿਵਰ ਦੀ ਸਮੱਸਿਆਂ ਦੂਰ ਹੁੰਦੀ ਹੈ ਅਤੇ ਤੁਸੀਂ ਹਮੇਸ਼ਾ ਸੁਰੱਖਿਅਤ ਰਹਿੰਦੇ ਹੋ।

2. ਹਲਦੀ
ਐਂਟੀਸੈਪਟਿਕ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹਲਦੀ ਸਰੀਰ 'ਚ ਰੋਗਨਿਰੋਧਨ ਸਮਰੱਥਾ ਹੈਪੇਟਾਈਟਿਸ ਬੀ- ਸੀ ਦੇ ਵਾਇਰਸ ਨੂੰ ਵਧਣ ਤੋਂ ਰੋਕਦੀ ਹੈ। ਰੋਜ਼ਾਨਾ ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਲਿਵਰ ਠੀਕ ਰਹਿੰਦਾ ਹੈ ਅਤੇ ਇਸ ਨਾਲ ਕੋਈ ਰੋਗ ਨਹੀਂ ਹੁੰਦਾ।

3. ਆਂਵਲਾ
ਇਕ ਅਧਿਐਨ ਅਨੁਸਾਰ ਆਂਵਲੇ ਦਾ ਸੇਵਨ ਲਿਵਰ ਸਮੱਸਿਆਵਾਂ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ। ਇਸ ਲਈ ਰੋਜ਼ ਵਿਟਾਮਿਨ-ਸੀ ਦੇ ਗੁਣਾਂ ਨਾਲ ਭਰਪੂਰ 4-5 ਕੱਚੇ ਆਂਵਲੇ ਜਰੂਰ ਖਾਓ।

4.ਗਰੀਨ ਟੀ
ਲਿਵਰ ਨੂੰ ਤੰਦੁਰੁਸਤ ਰੱਖਣ ਲਈ ਸਵੇਰੇ ਖਾਲੀ ਢਿੱਡ 1 ਕੱਪ ਗ੍ਰੀਨ-ਟੀ ਦਾ ਸੇਵਨ ਕਰੋ। ਇਸ ਦੇ ਐਂਟੀ-ਆਕਸੀਡੈਂਟ ਗੁਣ ਲਿਵਰ 'ਚ ਮੌਜੂਦ ਵਿਸ਼ੈਲੇ ਪਦਾਰਥਾਂ ਨੂੰ ਖ਼ਤਮ ਕਰ ਦਿੰਦੇ ਹਨ, ਜਿਸ ਨਾਲ ਤੁਸੀਂ ਲਿਵਰ ਨਾਲ ਜੁੜੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

5. ਕਰੇਲਾ
ਰੋਜ਼ 1 ਗਿਲਾਸ ਕਰੇਲੇ ਦਾ ਜੂਸ ਪੀਣ ਨਾਲ ਫੈਟੀ ਲਿਵਰ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਖ਼ਰਾਬ ਹੋਣ ਦਾ ਖ਼ਤਰਾ ਵੀ ਨਹੀਂ ਰਹਿੰਦਾ।

6. ਸਾਬਤ ਅਨਾਜ
ਫਾਇਬਰ ਅਤੇ ਪੌਸ਼ਟਿਕ ਤੱਤਾਂ ਹੋਣ ਦੇ ਕਾਰਨ ਸਾਬਤ ਅਨਾਜ ਜਲਦੀ ਪਚ ਜਾਂਦਾ ਹੈ। ਇਸ ਲਈ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਹੋਲ ਗਰੇਨ ਜਾਂ ਇਸ ਦੇ ਉਤਪਾਦਾਂ ਦਾ ਸੇਵਨ ਕਰੋ।

7. ਟਮਾਟਰ
ਜੇਕਰ ਤੁਸੀਂ ਲਿਵਰ ਨਾਲ ਜੁੜੀ ਕਿਸੇ ਰੋਗ ਤੋਂ ਪੀੜਤ ਹੋ ਤਾਂ ਰੋਜ਼ 3-4 ਕੱਚੇ ਟਮਾਟਰ ਜਰੂਰ ਖਾਓ। ਰੋਜ਼ਾਨਾ ਇਸਦਾ ਸੇਵਨ ਤੁਹਾਡੀ ਲਿਵਰ ਦੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦੇਵੇਗਾ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ 


author

sunita

Content Editor

Related News