‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ
Wednesday, May 13, 2020 - 07:17 PM (IST)
ਜਲੰਧਰ— ਗਰਮੀ 'ਚ ਬਾਹਰ ਨਿਕਲਣ ਤੋਂ ਲੈ ਕੇ ਘਰ 'ਚ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਮੌਕੇ ਖਾਣ-ਪਾਣ 'ਚ ਗੜਬੜ ਹੋਣ ਦੇ ਨਾਲ-ਨਾਲ ਇਨਫੈਕਸ਼ਨ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਪੂਰੀ ਗਰਮੀ ਜੇ ਤੁਸੀਂ ਤਾਜ਼ਾ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਇਕ ਗਲਾਸ ਨਿੰਬੂ ਦਾ ਰਸ ਜ਼ਰੂਰ ਪੀਓ। ਨਿੰਬੂ ਨੂੰ ਵੱਖ-ਵੱਖ ਵਿਟਾਮਿਨਾਂ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿਚ ਪਾਣੀ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਅਤੇ ਸ਼ੂਗਰ ਮੌਜੂਦ ਹੁੰਦੀ ਹੈ। ਇਹ ਵਿਟਾਮਿਨ-ਸੀ ਦਾ ਬਹੁਤ ਚੰਗਾ ਸਰੋਤ ਹੈ। ਇਸ ਵਿਚ ਵੱਖ-ਵੱਖ ਵਿਟਾਮਿਨਾਂ ਜਿਵੇਂ ਥਿਆਮਿਨ, ਰਿਬੋਫਲੋਵਿਨ, ਨਿਆਸਿਨ, ਵਿਟਾਮਿਨ ਬੀ-5, ਫੋਲੇਟ ਅਤੇ ਵਿਟਾਮਿਨ-ਈ ਦੀ ਥੋੜ੍ਹੀ ਮਾਤਰਾ ਮੌਜੂਦ ਹੁੰਦੀ ਹੈ। ਇਸ 'ਚ ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਜ਼ਿੰਕ ਵਰਗੇ ਮਿਨਰਲਜ਼ ਵੀ ਪਾਏ ਜਾਂਦੇ ਹਨ। ਇਨ੍ਹਾਂ ਵਿਟਾਮਿਨਾਂ ਅਤੇ ਮਿਨਰਲਜ਼ ਨਾਲ ਚਮੜੀ ਵੀ ਸਿਹਤਮੰਦ ਰਹਿੰਦੀ ਹੈ।
ਆਓ ਜਾਣਦੇ ਹਾਂ ਨਿੰਬੂ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ....
1. ਸਾਫ ਚਮੜੀ
ਨਿੰਬੂ ਦੇ ਇਸਤੇਮਾਲ ਨਾਲ ਗਰਮੀਆਂ 'ਚ ਚਮੜੀ ਸਾਫ ਰਹਿੰਦੀ ਹੈ। ਇਸ ਨਾਲ ਖਾਰਸ਼ ਵਰਗੀ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
2. ਇਮਿਉੂਨ ਸਿਸਟਮ
ਨਿੰਬੂ 'ਚ ਵਿਟਾਮਿਨ-ਸੀ ਹੁੰਦਾ ਹੈ ਜੋ ਇਮਿਉੂਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਹ ਗਰਮੀ 'ਚ ਸਰਦੀ ਜ਼ੁਕਾਮ ਤੋਂ ਵੀ ਤੁਹਾਨੂੰ ਬਚਾਉਂਦਾ ਹੈ।
3. ਪੇਟ ਦੀ ਸਮੱਸਿਆ
ਗਰਮੀਆਂ 'ਚ ਅਕਸਰ ਪੇਟ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਹਾਲਤ 'ਚ ਨਿੰਬੂ ਦੇ ਟੁੱਕੜੇ 'ਤੇ ਨਮਕ ਦੀ ਵਰਤੋਂ ਕਰਨ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
4. ਸਰੀਰ ਦੀ ਚਰਬੀ ਕਰੇ ਘੱਟ
ਖਾਲੀ ਪੇਟ ਨਿੰਬੂ ਦੇ ਰਸ ਦਾ ਇਸਤੇਮਾਲ ਕਰਨ ਨਾਲ ਸਰੀਰ ਦੀ ਚਰਬੀ ਘੱਟਦੀ ਹੈ। ਕਿਉਂਕਿ ਇਸ 'ਚ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
5. ਦਿਮਾਗੀ ਸ਼ਕਤੀ ਹੋਵੇ ਤੇਜ਼
ਨਿੰਬੂ ਸਰੀਰ 'ਚ ਬਣ ਰਹੀ ਕੈਲੋਰੀ ਨੂੰ ਵੀ ਘੱਟ ਕਰਦਾ ਹੈ। ਇਸ ਚ ਆਇਰਨ ਅਤੇ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ।
6. ਬਲੱਡ ਸ਼ੂਗਰ
ਇਹ ਸਰੀਰ 'ਚ ਜਮ੍ਹਾ ਖਰਾਬ ਕੋਲੈਸਟਰੌਲ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ 'ਚ ਬਣ ਰਹੇ ਬਲੱਡ ਸ਼ੂਗਰ ਦੀ ਮਾਤਰਾ ਨੂੰ ਸੰਤੁਲਤ ਕਰਦਾ ਹੈ।
7. ਪਾਚਨ ਕਿਰਿਆ ਲਈ ਫਾਇਦੇਮੰਦ
ਨਿੰਬੂ ਹਾਈਡ੍ਰੋਕਲੋਰਿਕ ਐਸਿਡ ਅਤੇ ਪਿੱਤ ਸਿਕ੍ਰੇਸ਼ਨ ਦੇ ਪ੍ਰੋਡਕਸ਼ਨ 'ਚ ਵਾਧਾ ਕਰਦਾ ਹੈ, ਜੋ ਪਾਚਨ ਲਈ ਜ਼ਰੂਰੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਐਸੀਡਿਟੀ ਅਤੇ ਆਰਥੇਰਾਈਟਿਸ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ‘ਜਿਮੀਕੰਦ’, ਬਲੱਡ ਸੈੱਲਸ ਨੂੰ ਵਧਾਉਣ ਦਾ ਵੀ ਕਰੇ ਕੰਮ
ਪੜ੍ਹੋ ਇਹ ਵੀ ਖਬਰ - ਹਿੰਗ ਦੀ ਵਰਤੋਂ ਕਰਨ ਨਾਲ ਦੂਰ ਹੁੰਦੀ ਹੈ ਹਿਚਕੀ ਤੇ ਡਕਾਰ ਦੀ ਸਮੱਸਿਆ, ਜਾਣੋ ਹੋਰ ਫਾਇਦੇ
8. ਪੱਥਰੀ ਦੀ ਸਮੱਸਿਆ ਨੂੰ ਕਰੇ ਦੂਰ
ਨਿੰਬੂ ਪਾਣੀ ਕਿਡਨੀ ਦੀ ਪੱਥਰੀ ਤੋਂ ਰਾਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਡਨੀ ਦੀ ਪੱਥਰੀ ਮੁੱਖ ਤੌਰ 'ਤੇ ਸਰੀਰ 'ਚੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਕਲ ਜਾਂਦੀ ਹੈ ਪਰ ਕੁਝ ਮਾਮਲਿਆਂ 'ਚ ਇਹ ਤਕਲੀਫ ਦਾ ਕਾਰਨ ਬਣ ਜਾਂਦੀ ਹੈ। ਨਿੰਬੂ ਪਾਣੀ ਪੀਣ ਨਾਲ ਸਰੀਰ ਰੀਹਾਈਡ੍ਰੇਟ ਹੋ ਜਾਂਦਾ ਹੈ। ਇਹ ਕਿਡਨੀ ਦੀ ਪੱਥਰੀ ਬਣਨ ਦੇ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ।
9. ਸ਼ੂਗਰ
ਨਿੰਬੂ ਪਾਣੀ ਹਾਈ ਸ਼ੂਗਰ ਵਾਲਿਆਂ ਲਈ ਬਿਹਤਰ ਡਰਿੰਕ ਮੰਨਿਆ ਜਾਂਦਾ ਹੈ। ਇਹ ਸ਼ੂਗਰ ਦੇ ਪੱਧਰ ਨੂੰ ਵਧਾਏ ਬਿਨਾਂ ਸਰੀਰ ਨੂੰ ਡੀਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ ਅਤੇ ਤਾਕਤ ਵੀ ਦਿੰਦਾ ਹੈ।