ਜਾਣੋ ਕੇਸਰ ਲਾਭਕਾਰੀ ਗੁਣ
Saturday, Jan 02, 2016 - 03:46 PM (IST)

ਕੇਸਰ ਇੱਕ ਬੇਹਤਰੀਨ ਦਵਾ ਹੈ। ਆਯੁਰਵੈਦਿਕ ਸ਼ਾਸਤਰ ਵਿੱਚ ਇਸਦਾ ਰੋਜ਼ਾਨਾ ਥੋੜ੍ਹੀ-2 ਮਾਤਰਾ ਵਿੱਚ ਲੈਣ ਨਾਲ ਸਰੀਰ ਨੂੰ ਕਈ ਪ੍ਰਕਾਰ ਦੇ ਰੋਗਾਂ ਤੋਂ ਫਾਇਦਾ ਮਿਲਦਾ ਹੈ। ਇਸਦ ਸੁਭਾਅ ਗਰਮ ਹੁੰਦਾ ਹੈ। ਇਸਲਈ ਔਸ਼ਧੀ ਦੇ ਰੂਪ ਵਿੱਚ 250 ਗ੍ਰਾਮ ਅਤੇ ਖਾਧ ਦੇ ਰੂਪ ਵਿੱਚ 100 ਮਿਲੀਗ੍ਰਾਮ ਤੋਂ ਜ਼ਿਆਦਾ ਮਾਤਰਾ ਵਿੱਚ ਇਸਦੇ ਸੇਵਨ ਦੀ ਸਲਾਹ ਨਹੀਂ ਦਿੱਤੀ ਜਾਂਦੀ।
1) ਕੇਸਰ ''ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਚੰਦਨ ਨੂੰ ਕੇਸਰ ਨਾਲ ਪੀਹ ਕੇ ਇਸ ਦਾ ਲੇਪ ਮੱਥੇ ''ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ਼ ਨੂੰ ਸ਼ਾਂਤੀ, ਠੰਢਕ ਅਤੇ ਊਰਜਾ ਮਿਲਦੀ ਹੈ।
2) ਕੇਸਰ ਦੀ ਵਰਤੋਂ ਨਾਲ ਨੱਕ ''ਚੋਂ ਖ਼ੂਨ ਨਿਕਲਣਾ ਬੰਦ ਹੁੰਦਾ ਹੈ ਅਤੇ ਸਿਰ ਦਰਦ ਦੂਰ ਹੁੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਰਦੀ ਲਗੀ ਹੋਵੇ ਤਾਂ ਕੇਸਰ ਦੀਆਂ 2-4 ਪੰਖੜੀਆਂ ''ਚ 2-4 ਬੂੰਦਾਂ ਦੁੱਧ ਦੀਆਂ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਕੇਸਰ ਦੁੱਧ ''ਚ ਚੰਗੀ ਤਰ੍ਹਾਂ ਮਿਲ ਜਾਵੇ। ਇਸ ਨੂੰ ਇੱਕ ਚਮਚਾ ਸਵੇਰੇ-ਸ਼ਾਮ ਪੀਣਾ ਚਾਹੀਦਾ ਹੈ। ਮੱਥੇ, ਛਾਤੀ, ਨੱਕ ਅਤੇ ਪਿੱਠ ''ਤੇ ਲਗਾਉਣ ਲਈ ਕੇਸਰ ਨੂੰ ਪਾਣੀ ''ਚ ਪਾ ਕੇ ਇਸ ਦਾ ਲੇਪ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣਾ ਚਾਹੀਦਾ ਹੈ।
3) ਬੱਚਿਆਂ ਦੇ ਪੇਟ ''ਚੋਂ ਕੀੜੇ ਖ਼ਤਮ ਕਰਨ ਲਈ ਵੀ ਕੇਸਰ ਫ਼ਾਇਦੇਮੰਦ ਸਾਬਤ ਹੁੰਦਾ ਹੈ। ਕੇਸਰ ''ਚ 2-4 ਬੂੰਦਾਂ ਦੁੱਧ ਦੀਆਂ ਪਾ ਕੇ ਬੱਚੇ ਨੂੰ 2 ਜਾਂ 3 ਦਿਨ ਤੱਕ ਦੇਣੀਆਂ ਚਾਹੀਆਂ ਹਨ।
4) ਬੱਚਿਆਂ ਨੂੰ ਵਾਰ-ਵਾਰ ਦਸਤ ਲੱਗਣ ''ਤੇ ਵੀ ਕੇਸਰ ਫਾਇਦਮੇਦ ਸਾਬਤ ਹੁੰਦਾ ਹੈ। ਕੇਸਰ ''ਚ ਜਾਇਫ਼ਲ, ਅੰਬ ਦੀ ਗੁਠਲੀ, ਸੋਂਫ਼ ਮਿਲਾ ਕੇ ਕੇਸਰ ''ਚ ਮਿਲਾਓ। ਇਸ ਨੂੰ ਇੱਕ ਚਮਚਾ ਸਵੇਰੇ-ਸ਼ਾਮ ਬੱਚਿਆਂ ਨੂੰ ਦੇਣਾ ਚਾਹੀਦਾ ਹੈ।
5) ਬਿਮਾਰੀਆਂ ਨੂੰ ਭਜਾਉਂਦਾ ਹੈ। ਕੇਸਰ ਵਿੱਚ ਰਸਾਇਣਿਕ ਤੱਤਾਂ ਦੀ ਮੌਜੂਦਗੀ ਦੀ ਵਜ੍ਹਾ ਨਾਲ ਭੋਜਨ ਵਿੱਚ ਵਰਤੋ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਅਤੇ ਪ੍ਰੋਟੀਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਪੂਰਾ ਸਿਹਤਮੰਦ ਰਹਿੰਦਾ ਹੈ।
6)ਕੇਸਰ ਸੁੰਦਰਤਾ ਵਧਾਉਣ ਲਈ ਲਈ ਬੜਾ ਫ਼ਾਇਦੇਮੰਦ ਹੈ। ਕੇਸਰ ਫੇਸ ਪੈਕ ਲਗਾਉਣ ਨਾਲ ਚਿਹਰਾ ਨਿਖਰਨ ਲੱਗਦਾ ਹੈ।
7)ਕੇਸਰ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਦਿਮਾਗ਼ ਦੀ ਨਾੜੀ ਤੰਤਰ ਲਈ ਤਾਂ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਹਰ ਰੋਜ਼ ਰਾਤ ਨੂੰ ਸੋਨ ਤੋਂ ਪਹਿਲਾਂ ਦੁੱਧ ਵਿੱਚ ਕੇਸਰ ਦੇ ਰੇਸ਼ੇ ਪਾਉਣ ਨਾਲ ਫ਼ਾਇਦਾ ਮਿਲਦਾ ਹੈ