ਜਾਣੋਂ ਗਰਭ ਅਵਸਥਾ ''ਚ ਸੇਬ ਖਾਣ ਦੇ ਫਾਇਦਿਆਂ ਬਾਰੇ
Monday, May 08, 2017 - 12:34 PM (IST)

ਜਲੰਧਰ— ਸੇਬ ''ਚ ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ ਜੋ ਕਿ ਗਰਭਵਤੀ ਔਰਤਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪੋਸ਼ਟਿਕ ਤੱਤਾਂ ਨਾਲ ਭਰਪੂਰ ਸੇਬ ''ਚ ਕੇਵਲ ਗਰਭਅਵਸਥਾ ਦੇ ਰੋਗਾਂ ਨਾਲ ਲੜਣ ''ਚ ਮਦਦ ਕਰਦਾ ਹੈ। ਇਸ ਨਾਲ ਹੀ ਇਹ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਆਓ ਜਾਣਦੇ ਹਾਂ ਕਿ ਗਰਭ ਅਵਸਥਾ ''ਚ ਸੇਬ ਖਾਣ ਦੇ ਕੀ ਫਾਇਦੇ ਹਨ।
1. ਸੇਬ ''ਚ ਕੈਲੋਰੀਨ, ਤਾਂਬਾ, ਲੋਹਾ, ਮੈਗਨੀਸ਼ੀਅਮ ਅਤੇ ਫੋਲਿਕ ਐਸਿਡ ਪਾਇਆ ਜਾਂਦਾ ਹੈ। ਰੋਜ਼ ਸਵੇਰੇ ਇਕ ਸੇਬ ਖਾਣ ਨਾਲ ਗਰਭਅਵਸਥਾ ਦੇ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
2. ਗਰਭ ਅਵਸਥਾ ''ਚ ਅਕਸਰ ਔਰਤਾਂ ਨੂੰ ਨੀਂਦ ਦੀ ਪਰੇਸ਼ਾਨੀ ਹੋ ਜਾਂਦੀ ਹੈ। ਸੇਬ ਖਾਣ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
3. ਗਰਭ ਅਵਸਥਾ ਦੇ ਦੌਰਾਨ ਸੇਬ ਖਾਣ ਨਾਲ ਔਰਤਾਂ ਦੇ ਹੋਣ ਵਾਲੇ ਬੱਚੇ ਨੂੰ ਦਮੇ ਦੀ ਸੰਭਾਵਨਾਂ ਨਹੀਂ ਹੁੰਦੀ।
4. ਗਰਭ ਅਵਸਥਾ ਦੇ ਦੌਰਾਨ ਸੇਬ ਖਾਣ ਨਾਲ ਬੱਚਾ ਜ਼ਿਆਦਾ ਸਿਹਤਮੰਦ ਰਹਿੰਦਾ ਹੈ।
5. ਇਸ ਦੌਰਾਨ ਸੇਬ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ।