ਜਾਣੋ, ਖੂਨਦਾਨ ਕਰਨ ਦੇ ਫਾਇਦਿਆਂ ਬਾਰੇ
Wednesday, Jun 14, 2017 - 01:53 PM (IST)

ਮੁੰੰਬਈ— ਜਿੱਥੇ ਖੂਨਦਾਨ ਕਰਨ ਨਾਲ ਕਿਸੇ ਬੀਮਾਰ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ, ਉੱਥੇ ਖੂਨਦਾਨ ਕਰਨ ਵਾਲੇ ਦੀ ਸਿਹਤ ਲਈ ਵੀ ਇਸ ਤਰ੍ਹਾਂ ਕਰਨਾ ਚੰਗਾ ਹੁੰਦਾ ਹੈ। ਡਾਕਟਰ ਅਜੈ ਸ਼ਰਮਾ ਮੁਤਾਬਕ ਇਹ ਇਕ ਗਲਤਫਹਮੀ ਹੈ ਕਿ ਖੂਨਦਾਨ ਕਰਨ ਨਾਲ ਕਮਜ਼ੋਰੀ ਆ ਜਾਂਦੀ ਹੈ। ਬਲਕਿ ਖੂਨਦਾਨ ਕਰਨ ਨਾਲ ਸਰੀਰ 'ਚ ਨਵਾਂ ਖੂਨ ਬਣਦਾ ਹੈ, ਜੋ ਕਿ ਚੰਗੀ ਸਿਹਤ ਦੀ ਨਿਸ਼ਾਨੀ ਹੈ। ਅੱਜ ਵਰਲਡ ਬਲੱਡ ਡੋਨਰ ਡੋ ਦੇ ਮੌਕੇ 'ਤੇ ਅਸੀਂ ਤੁਹਾਨੂੰ ਖੂਨਦਾਨ ਕਰਨ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
ਇਹ ਵਿਅਕਤੀ ਕਰ ਸਕਦੇ ਹਨ ਖੂਨਦਾਨ
1. ਜਿਸ ਨੂੰ ਐੱਚ. ਆਈ. ਵੀ., ਹੇਪੈਟਾਈਟਿਸ ਬੀ ਜਾਂ ਸੀ ਜਿਹੀ ਬੀਮਾਰੀ ਨਹੀ ਹੈ।
2. ਜਿਸ ਵਿਅਕਤੀ ਨੇ 12 ਹਫਤੇ ਪਹਿਲਾਂ ਤੱਕ ਖੂਨਦਾਨ ਨਾ ਕੀਤਾ ਹੋਵੇ ਅਤੇ 12 ਮਹੀਨੇ ਤੱਕ ਨਾ ਹੀ ਖੂਨ ਲਿਆ ਹੋਵੇ।
3. ਬਲੱਡ ਦੇਣ ਵਾਲੀ ਥਾਂ 'ਤੇ ਕੋਈ ਸੱਟ ਜਾਂ ਜਖਮ ਦਾ ਨਿਸ਼ਾਨ ਨਾ ਹੋਵੇ।
4. ਹੀਮੋਗਲੋਬਿਨ 12.5 ਤੋਂ ਜ਼ਿਆਦਾ ਹੋਵੇ। ਸਰੀਰ ਦੇ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰ ਰਹੇ ਹੋਣ।
5. ਖੂਨਦਾਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਸ਼ਤਾ ਕੀਤਾ ਹੋਵੇ।
ਖੂਨਦਾਨ ਕਰਨ ਦੇ ਫਾਇਦੇ
1. ਨਵੇਂ ਬਲੱਡ ਸੈੱਲਸ
ਖੂਨਦਾਨ ਕਰਨ ਕਾਰਨ ਹੋਈ ਕਮੀ ਨੂੰ ਦੂਰ ਕਰਨ ਲਈ ਸਰੀਰ 'ਚ ਤੁਰੰਤ ਨਵੇਂ ਬਲੱਡ ਸੈੱਲਸ ਬਨਣ ਲੱਗਦੇ ਹਨ , ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ।
2. ਮੋਟਾਪੇ ਤੋਂ ਬਚਾਅ
ਨਿਯਮਿਤ ਖੂਨਦਾਨ ਕਰਨ ਨਾਲ ਕੈਲੋਰੀ ਅਤੇ ਫੈਟ ਤੇਜ਼ੀ ਨਾਲ ਬਲਦਾ ਹੈ ਅਤੇ ਮੋਟਾਪੇ ਤੋਂ ਬਚਾਅ ਹੁੰਦਾ ਹੈ।
3. ਆਇਰਨ ਦਾ ਪੱਧਰ ਸੰਤੁਲਿਤ ਹੋਣਾ
ਨਿਯਮਿਤ ਖੂਨਦਾਨ ਕਰਨ ਨਾਲ ਖੂਨ 'ਚ ਆਇਰਨ ਦਾ ਪੱਧਰ ਸੰਤੁਲਿਤ ਰਹਿੰਦਾ ਹੈ। ਇਸ ਨਾਲ ਹੀਮੋਕਰੋਮਾਟੋਸਿਸ ਨਾਂ ਦੀ ਬੀਮਾਰੀ ਤੋਂ ਬਚਾਅ ਹੁੰਦਾ ਹੈ।
4. ਕੈਂਸਰ ਤੋਂ ਬਚਾਅ
ਖੂਨ 'ਚ ਆਇਰਨ ਦਾ ਪੱਧਰ ਸੰਤੁਲਿਤ ਰਹਿਣ ਕਾਰਨ ਨਵੇਂ ਟਿਸ਼ੂ ਬਨਣ ਕਾਰਨ ਕੈਂਸਰ ਤੋਂ ਬਚਾਅ ਰਹਿੰਦਾ ਹੈ।
5. ਸਿਹਤਮੰਦ ਦਿਲ ਅਤੇ ਲੀਵਰ
ਸਰੀਰ 'ਚ ਜ਼ਿਆਦਾ ਆਇਰਨ ਜਮਾਂ ਹੋਣ ਨਾਲ ਦਿਲ ਅਤੇ ਲੀਵਰ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਰਹਿੰਦਾ ਹੈ। ਨਿਯਮਿਤ ਖੂਨਦਾਨ ਕਰਨ ਨਾਲ ਇਸ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
6. ਖੂਨ ਦਾ ਦੌਰਾ ਬਿਹਤਰ ਹੋਣਾ
ਨਿਯਮਿਤ ਖੂਨਦਾਨ ਨਾਲ ਖੂਨ ਦਾ ਦੌਰਾ ਚੰਗਾ ਰਹਿੰਦਾ ਹੈ। ਇਸ ਨਾਲ ਸਰੀਰ 'ਚ ਆਕਸੀਜਨ ਦੀ ਪੂਰਤੀ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ।
7. ਹਾਰਟ ਅਟੈਕ ਤੋਂ ਬਚਾਅ
ਖੂਨ ਦਾ ਦੌਰਾ ਬਿਹਤਰ ਹੋਣ ਕਾਰਨ ਆਰਟਰੀਜ 'ਚ ਰੁਕਾਵਟ ਅਤੇ ਕਲਾਟਿੰਗ ਦੀ ਸਮੱਸਿਆ ਨਹੀਂ ਹੁੰਦੀ, ਜਿਸ ਕਾਰਨ ਹਾਰਟ ਅਟੈਕ ਤੋਂ ਬਚਾਅ ਹੁੰਦਾ ਹੈ।
8. ਕੋਲੇਸਟਰੌਲ ਅਤੇ ਬੀ. ਪੀ. ਕੰਟਰੋਲ
ਨਿਯਮਿਤ ਖੂਨਦਾਨ ਕਰਨ ਨਾਲ ਕੋਲੇਸਟਰੌਲ ਦਾ ਪਧੱਰ ਘੱਟਦਾ ਹੈ ਅਤੇ ਬੀ. ਪੀ. ਵੀ ਸਧਾਰਨ ਰਹਿੰਦਾ ਹੈ।
9. ਹੈਲਥ ਚੈਕਅੱਪ
ਖੂਨਦਾਨ ਕਰਨ ਸਮੇਂ ਖੂਨ ਦੀ ਜਾਂਚ ਹੁੰਦੀ ਹੈ, ਜਿਸ ਨਾਲ ਬੀਮਾਰੀਆਂ ਦੇ ਖਤਰੇ ਦਾ ਪਤਾ ਚੱਲ ਸਕਦਾ ਹੈ।
10. ਸਿਹਤਮੰਦ ਦਿਮਾਗ
ਰਿਸਰਚ 'ਚ ਪਾਇਆ ਗਿਆ ਕਿ ਖੂਨਦਾਨ ਕਰਨ ਨਾਲ ਖੁਸ਼ੀ ਮਿਲਦੀ ਹੈ ਅਤੇ ਦਿਮਾਗ ਵੀ ਸਿਹਤਮੰਦ ਰਹਿੰਦਾ ਹੈ।