ਜਾਣੋ ਤਰਬੂਜ ਖਾਣ ਤੋਂ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ
Saturday, Apr 29, 2017 - 01:47 PM (IST)

ਮੁੰਬਈ— ਗਰਮੀਆਂ ਦੇ ਦਿਨਾਂ ''ਚ ਤਰਬੂਜ ਸਾਰਿਆਂ ਦਾ ਪਸੰਦੀਦਾ ਫਲ ਹੁੰਦਾ ਹੈ। ਗਰਮੀ ਦਾ ਮੌਸਮ ''ਚ ਸਭ ਦਾ ਜੀਅ ਕਰਦਾ ਹੈ ਤਰਬੂਜ ਖਾਣ ਨੂੰ। ਅਕਸਰ ਸਾਡੇ ਵੱਡੇ ਬਜੁਰਗ ਕਹਿੰਦੇ ਹਨ ਕਿ ਤਰਬੂਜ ਖਾਣ ਤੋਂ ਬਾਅਦ ਕੁੱਝ ਦੇਰ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਤਰਬੂਜ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਸਿਹਤ ਸੰਬੰਧੀ ਹਾਨੀਕਾਰਕ ਹੋ ਸਕਦਾ ਹੈ। ਇਹ ਗੱਲ ਬਿਲਕੁੱਲ ਸੱਚ ਹੈ। ਆਓ ਜਾਣਦੇ ਹਾਂ ਕਿ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਸਿਹਤ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ।
1. ਤਰਬੂਜ ''ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ''ਚ ਲੱਗਭਗ 92% ਪਾਣੀ ਅਤੇ 6 % ਸ਼ੂਗਰ ਹੁੰਦੀ ਹੈ। ਅਜਿਹੀ ਹਾਲਤ ''ਚ ਇਸ ਨੂੰ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਪੇਟ ''ਚ ਭਾਰੀਪਣ ਆ ਜਾਂਦਾ ਹੈ, ਨਾਲ ਹੀ ਉਲਟੀ-ਦਸਤ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ।
2. ਜੇਕਰ ਕਿਸੇ ਨੂੰ ਪਹਿਲਾਂ ਤੋਂ ਹੀ ਪੇਟ ਦੀ ਕੋਈ ਪਰੇਸ਼ਾਨੀ ਹੈ ਤਾਂ ਅਜਿਹਾ ਬਿਲਕੁੱਲ ਵੀ ਨਾ ਕਰੋ। ਇਸ ਨਾਲ ਉਨ੍ਹਾਂ ਦਾ ਜੀਅ ਮਚਲਣ ਲੱਗ ਜਾਵੇਗਾ।
3. ਅਜਿਹਾ ਕਰਨ ਨਾਲ ਪਾਚਣ ਕਿਰਿਆ ਧੀਮੀ ਹੋ ਜਾਂਦੀ ਹੈ, ਅਤੇ ਬਾਡੀ ਸ਼ੂਗਰ ਪਚਾ ਨਹੀਂ ਪਾਉਂਦੀ।
4. ਪਾਣੀ ਅਤੇ ਤਰਬੂਜ ਨੂੰ ਇੱਕਠੇ ਖਾਣ ਨਾਲ ਸਰੀਰ ''ਚ ਇਲੈਕਟਰੋਲਾਈਟ ਅਸੰਤੁਲਿਤ ਹੋ ਜਾਂਦੇ ਹਨ ਜਿਸ ਨਾਲ ਸਰੀਰ ਦੇ ਸੈੱਲ ਖਤਮ ਹੋ ਸਕਦੇ ਹਨ।