ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ ਇਹ ਬੀਜ, ਜਾਣੋ ਇਸ ਦੇ ਫਾਇਦੇ
Friday, Jun 09, 2017 - 01:46 PM (IST)

ਮੁੰਬਈ— ਜੇਕਰ ਸਰੀਰਕ ਕਮਜ਼ੋਰੀ ਦੀ ਵਜ੍ਹਾ ਕਾਰਨ ਤੁਹਾਡੀ ਸ਼ਾਦੀ-ਸ਼ੁਦਾ ਜ਼ਿੰਦਗੀ ਠੀਕ ਨਹੀਂ ਚਲ ਰਹੀ ਤਾਂ ਤੁਹਾਨੂੰ ਤੁਲਸੀ ਦਾ ਪੌਦਾ ਘਰ 'ਚ ਲਿਆਉਣਾ ਚਾਹੀਦਾ ਹੈ। ਜੀ ਹਾਂ, ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਧਾਰਮਿਕ ਮਹੱਤਵ ਤੋਂ ਇਲਾਵਾ ਤੁਲਸੀ ਦੇ ਕਈ ਹੋਰ ਫਾਇਦੇ ਵੀ ਹੁੰਦੇ ਹਨ। ਇਸ ਦੇ ਲਈ ਤੁਲਸੀ ਦਾ ਬੀਜ ਬਹੁਤ ਹੀ ਮਹੱਤਵ ਪੂਰਨ ਹੈ। ਆਓ ਜਾਣਦੇ ਹਾਂ ਤੁਲਸੀ ਦੇ ਫਾਇਦਿਆਂ ਬਾਰੇ।
1. ਸਰੀਰਕ ਕਮਜ਼ੋਰੀ
ਮਰਦਾਂ ਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੋਣ 'ਤੇ ਤੁਲਸੀ ਦੇ ਬੀਜਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਮਰਦਾਂ ਦੀ ਹਰ ਪਰੇਸ਼ਾਨੀ ਦੂਰ ਹੁੰਦੀ ਹੈ।
2. ਸਰਦੀ ਦਾ ਇਲਾਜ
ਜੇਕਰ ਤੁਹਾਨੂੰ ਸਰਦੀ ਜਾ ਹਲਕਾ ਬੁਖਾਰ ਹੋ ਗਿਆ ਹੈ ਤਾਂ ਮਿਸ਼ਰੀ, ਕਾਲੀ ਮਿਰਚ ਅਤੇ ਤੁਲਸੀ ਦੇ ਪੱਤਿਆਂ ਨੂੰ ਪਾਣੀ 'ਚ ਚੰਗੀ ਤਰ੍ਹਾਂ ਉੱਬਲ ਕੇ ਉਸਦਾ ਪਾਣੀ ਪੀਓ।
3. ਮੂੰਹ ਦੀ ਬਦਬੂ ਦੂਰ ਕਰਨ ਦੇ ਲਈ
ਮੂੰਹ ਦੀ ਬਦਬੂ ਦੂਰ ਕਰਨ ਦੇ ਲਈ ਵੀ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ। ਮੂੰਹ ਦੀ ਬਦਬੂ ਹਟਾਉਣ ਲਈ ਤੁਸਲੀ ਦੇ ਦੋ-ਚਾਰ ਪੱਤੇ ਚਬਾ ਲਓ।