ਜਾਣੋ ਢਿੱਡ 'ਚ ਅਲਸਰ ਦੀ ਸਮੱਸਿਆ ਦੇ ਕਾਰਨ, ਲੱਛਣ ਤੇ ਇਸ ਤੋਂ ਨਿਜ਼ਾਤ ਪਾਉਣ ਦੇ ਨੁਸਖਿਆਂ ਬਾਰੇ

Wednesday, Aug 28, 2024 - 11:33 AM (IST)

ਜਾਣੋ ਢਿੱਡ 'ਚ ਅਲਸਰ ਦੀ ਸਮੱਸਿਆ ਦੇ ਕਾਰਨ, ਲੱਛਣ ਤੇ ਇਸ ਤੋਂ ਨਿਜ਼ਾਤ ਪਾਉਣ ਦੇ ਨੁਸਖਿਆਂ ਬਾਰੇ

ਨਵੀਂ ਦਿੱਲੀ- ਅਲਸਰ ਢਿੱਡ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਢਿੱਡ ਦੀ ਅੰਦਰੂਨੀ ਸਤ੍ਹ 'ਤੇ ਛਾਲੇ ਹੋ ਜਾਂਦੇ ਹਨ। ਇਸ ਬਿਮਾਰੀ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਗਰਮੀ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜਿਸ ਨਾਲ ਢਿੱਡ ਵਿਚ ਜਲਣ ਹੋਣ ਲੱਗਦੀ ਹੈ ਅਤੇ ਅੱਗ ਲੱਗਣ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਹ ਸਮੱਸਿਆ ਕਾਫ਼ੀ ਗੰਭੀਰ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਢਿੱਡ ਵਿਚ ਅਲਸਰ ਹੋਣ ਤੇ ਮੁੱਖ ਲੱਛਣ, ਕਾਰਨ ਅਤੇ ਇਸ ਨੂੰ ਠੀਕ ਕਰਨ ਲਈ ਅਸਰਦਾਰ ਘਰੇਲੂ ਨੁਸਖ਼ਿਆਂ ਬਾਰੇ ਦੱਸਾਂਗੇ-

ਢਿੱਡ ਵਿਚ ਅਲਸਰ ਹੋਣ ਦੇ ਲੱਛਣ
ਢਿੱਡ ਵਿਚ ਅਲਸਰ ਹੋਣ ਦੇ ਨਾਲ ਢਿੱਡ ਸਬੰਧੀ ਦਿੱਕਤਾਂ ਹੋਣ ਲੱਗਦੀਆਂ ਹਨ, ਜਿਵੇਂ ਢਿੱਡ ਵਿਚ ਜਲਣ, ਦਰਦ ਅਤੇ ਉਲਟੀ ਵਿੱਚ ਖੂਨ ਆਉਣ ਲੱਗਦਾ ਹੈ। ਢਿੱਡ ਵਿਚ ਅਲਸਰ ਹੋਣ ਦਾ ਮੁੱਖ ਲੱਛਣ ਹੈ ਖਾਲੀ ਢਿੱਡ ਵਿਚ ਦਰਦ ਹੋਣਾ ਅਤੇ ਖਾਣਾ ਖਾਣ ਤੋਂ ਬਾਅਦ ਦਰਦ ਠੀਕ ਹੋ ਜਾਣਾ। ਇਸ ਤੋਂ ਇਲਾਵਾ ਮੱਲ ਵਿਚ ਖ਼ੂਨ ਆਉਣਾ, ਬਦਹਜ਼ਮੀ ਹੋਣੀ, ਸੀਨੇ ਵਿੱਚ ਜਲਣ ਅਤੇ ਭਾਰ ਦਾ ਅਚਾਨਕ ਘੱਟ ਜਾਣਾ।
ਢਿੱਡ ਵਿਚ ਵਾਰ-ਵਾਰ ਦਰਦ ਹੋਣਾ ਅਤੇ ਕਿਸੇ ਪੇਨ ਕਿੱਲਰ ਜਾਂ ਐਂਟੀ-ਐਸਿਡ ਦਵਾਈ ਲੈਣ ਤੋਂ ਬਾਅਦ ਢਿੱਡ ਦਾ ਦਰਦ ਠੀਕ ਹੋਣਾ ਵੀ ਅਲਸਰ ਦਾ ਲੱਛਣ ਹੋ ਸਕਦਾ ਹੈ।

ਢਿੱਡ ਵਿਚ ਅਲਸਰ ਹੋਣ ਦੇ ਮੁੱਖ ਕਾਰਨ
ਜ਼ਿਆਦਾ ਦਰਦ ਰੋਕੂ ਗੋਲੀਆਂ ਦੀ ਵਰਤੋਂ ਕਰਨੀ
ਜ਼ਿਆਦਾ ਚਾਹ ਅਤੇ ਕੌਫੀ ਪੀਣੀ
ਜ਼ਿਆਦਾ ਗਰਮ ਮਸਾਲਾ ਖਾਣਾ
ਜ਼ਿਆਦਾ ਤਣਾਅ ਲੈਣਾ
ਇਸ ਤੋਂ ਇਲਾਵਾ ਗਲਤ ਖਾਣ ਪੀਣ ਦੇ ਕਾਰਨ ਵੀ ਢਿੱਡ ਵਿਚ ਅਲਸਰ ਹੋਣ ਦਾ ਮੁੱਖ ਕਾਰਨ ਹੋ ਸਕਦਾ ਹੈ।

ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਨੁਸਖੇ

ਸ਼ਹਿਦ
ਸ਼ਹਿਦ ਢਿੱਡ ਵਿਚ ਅਲਸਰ ਨੂੰ ਘੱਟ ਕਰਦਾ ਹੈ ਕਿਉਂਕਿ ਸ਼ਹਿਦ ਵਿੱਚ ਗਲੂਕੋਜ਼ ਪੈਰਾਕਸਾਈਡ ਹੁੰਦਾ ਹੈ। ਜੋ ਢਿੱਡ ਵਿਚ ਬੈਕਟੀਰੀਆ ਨੂੰ ਦੂਰ ਕਰਦਾ ਹੈ ਅਤੇ ਅਲਸਰ ਦੇ ਰੋਗੀ ਨੂੰ ਆਰਾਮ ਦਿਵਾਉਣਾ ਹੈ।

ਨਾਰੀਅਲ
ਨਾਰੀਅਲ ਅਲਸਰ ਨੂੰ ਵਧਣ ਤੋਂ ਰੋਕਦਾ ਹੈ। ਨਾਲ ਹੀ ਇਹ ਢਿੱਡ ਵਿੱਚ ਕੀੜਿਆਂ ਨੂੰ ਵੀ ਦੂਰ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਅਤੇ ਐਂਟੀ-ਅਲਸਰ ਗੁਣ ਹੁੰਦੇ ਹਨ। ਇਸ ਲਈ ਜੇ ਤੁਹਾਡੇ ਢਿੱਡ ਵਿੱਚ ਅਲਸਰ ਦੀ ਸਮੱਸਿਆ ਹੈ ਤਾਂ ਨਾਰੀਅਲ ਦਾ ਤੇਲ ਅਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ।

ਕੇਲਾ
ਕੇਲਾ ਵੀ ਅਲਸਰ ਨੂੰ ਖਤਮ ਕਰਦਾ ਹੈ ਕੇਲੇ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਢਿੱਡ ਵਿਚ ਐਸਿਡ ਨੂੰ ਠੀਕ ਕਰਦੇ ਹਨ। ਇਸ ਲਈ ਪੱਕਿਆ ਹੋਇਆ ਕੇਲਾ ਖਾਣ ਨਾਲ ਅਲਸਰ ਤੇ ਰੋਗੀ ਨੂੰ ਫ਼ਾਇਦਾ ਮਿਲਦਾ ਹੈ।

ਬਦਾਮ
ਬਦਾਮ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖ ਲਓ ਅਤੇ ਇਸ ਨੂੰ ਪੀਸ ਕੇ ਅਲਸਰ ਦੇ ਰੋਗੀ ਨੂੰ ਦਿਓ। ਇਸ ਨਾਲ ਵੀ ਅਲਸਰ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਲਾਭ ਮਿਲਦਾ ਹੈ।

ਹਲਦੀ ਵਾਲਾ ਦੁੱਧ
ਗਾਂ ਦੇ ਦੁੱਧ ਵਿੱਚ ਹਲਦੀ ਨੂੰ ਮਿਲਾ ਕੇ ਪੀਓ। ਹਲਦੀ ਵਿੱਚ ਮੌਜੂਦ ਗੁਣ ਅਲਸਰ ਨੂੰ ਵਧਣ ਤੋਂ ਰੋਕਦੇ ਹਨ।

ਗੁੱਡਹਲ
ਗੁੱਡਹਲ ਦੇ ਪੱਤਿਆਂ ਦੇ ਰਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਅਲਸਰ ਦਾ ਰੋਗ ਠੀਕ ਹੋ ਜਾਂਦਾ ਹੈ।

ਗਾਜਰ ਅਤੇ ਪੱਤਾ ਗੋਭੀ ਦਾ ਰਸ
ਪੱਤਾ ਗੋਭੀ ਸਾਡੀ ਢਿੱਡ ਵਿਚ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ। ਜਿਸ ਨਾਲ ਅਲਸਰ ਠੀਕ ਹੁੰਦਾ ਹੈ। ਪੱਤਾ ਗੋਭੀ ਅਤੇ ਗਾਜਰ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਪੱਤਾ ਗੋਭੀ ਵਿੱਚ ਲੈਕਟਿਕ ਐਸਿਡ ਹੁੰਦਾ ਹੈ। ਜੋ ਸਰੀਰ ਵਿਚ ਐਮੀਨੋ ਐਸਿਡ ਨੂੰ ਬਣਾਉਂਦਾ ਹੈ।

ਮੇਥੀ ਦੇ ਦਾਣੇ
ਢਿੱਡ ਵਿਚ ਅਲਸਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਮੇਥੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਕ ਚਮਚ ਮੇਥੀ ਦੇ ਦਾਣਿਆਂ ਨੂੰ ਇਕ ਗਲਾਸ ਪਾਣੀ ਵਿਚ ਉਬਾਲੋ ਅਤੇ ਇਸ ਨੂੰ ਠੰਡਾ ਕਰਕੇ ਛਾਣ ਕੇ ਇਸ ਵਿੱਚ ਇਕ ਚਮਚ ਸ਼ਹਿਦ ਮਿਲਾ ਕੇ ਪੀ ਲਓ। ਇਸ ਦੇ ਪਾਣੀ ਦੀ ਵਰਤੋਂ ਦਿਨ ਵਿਚ ਇਕ ਵਾਰ ਜ਼ਰੂਰ ਕਰੋ। ਜੇ ਤੁਹਾਨੂੰ ਢਿੱਡ ਵਿਚ ਅਲਸਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾ ਤਕਲੀਫ਼ ਹੁੰਦੀ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


author

Tarsem Singh

Content Editor

Related News