Health Tips: ਗੁਰਦਿਆਂ ਦਾ ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਵਿਖਾਈ ਦਿੰਦੇ ਨੇ ਇਹ ਲੱਛਣ, ਹੋ ਜਾਵੋ ਸਾਵਧਾਨ

Friday, Oct 29, 2021 - 03:01 PM (IST)

Health Tips: ਗੁਰਦਿਆਂ ਦਾ ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਵਿਖਾਈ ਦਿੰਦੇ ਨੇ ਇਹ ਲੱਛਣ, ਹੋ ਜਾਵੋ ਸਾਵਧਾਨ

ਜਲੰਧਰ (ਬਿਊਰੋ) - ਕੈਂਸਰ ਇਕ ਗੰਭੀਰ ਬੀਮਾਰੀ ਹੈ, ਜੋ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ। ਗੁਰਦੇ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ। ਗੁਰਦੇ ਦਾ ਕੈਂਸਰ ਬਹੁਤ ਖ਼ਤਰਨਾਕ ਹੁੰਦਾ ਹੈ। ਗੁਰਦਿਆਂ ਦਾ ਕੈਂਸਰ ਹੋਣ ਤੋਂ ਪਹਿਲਾਂ ਸਾਡੇ ਸਰੀਰ ’ਚ ਕਈ ਤਰ੍ਹਾਂ ਦੇ ਲੱਛਣ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦੇ ਬਾਰੇ ਸਾਨੂੰ ਦੇਰੀ ਨਾਲ ਪਤਾ ਲੱਗਦਾ ਹੈ। ਜੇਕਰ ਸਮੇਂ ’ਤੇ ਸਾਨੂੰ ਇਨ੍ਹਾਂ ਲੱਛਣਾਂ ਦੀ ਪਛਾਣ ਹੋ ਜਾਵੇ ਤਾਂ ਉਸ ਦਾ ਇਸਦਾ ਇਲਾਜ ਸੌਖੇ ਤਰੀਕੇ ਅਤੇ ਜਲਦੀ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਜੋਖ਼ਮ ਨਹੀਂ ਹੁੰਦਾ। ਇਸੇ ਲਈ ਅੱਜ ਅਸੀਂ ਤੁਹਾਨੂੰ ਗੁਰਦੇ ਦਾ ਕੈਂਸਰ ਹੋਣ ’ਤੇ ਵਿਖਾਈ ਦੇਣ ਵਾਲੇ ਕੁਝ ਲੱਛਣਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਜਾਂਚ ਤੁਸੀਂ ਇੰਝ ਕਰ ਸਕਦੇ ਹੋ....

ਯੂਰਿਨ ਨਾਲ ਖੂਨ ਆਉਣਾ
ਕਿਡਨੀ ਦੇ ਕੈਂਸਰ ਦਾ ਸਭ ਤੋਂ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਸਾਡੇ ਯੂਰਿਨ ਦੇ ਵਿੱਚ ਖ਼ੂਨ ਦੀਆਂ ਬੂੰਦਾਂ ਕਦੇ ਕਦੇ ਆਉਣ ਲੱਗ ਜਾਂਦੀਆਂ ਹਨ। ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਲੱਗੇ ਤਾਂ ਕਿਡਨੀ ਦੀ ਜਾਂਚ ਜ਼ਰੂਰ ਕਰਵਾਓ।

ਪੜ੍ਹੋ ਇਹ ਵੀ ਖ਼ਬਰ - Health Tips : ਡੇਂਗੂ ਦਾ ਬੁਖ਼ਾਰ ਹੋਣ ’ਤੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਬਹੁਤ ਜਲਦੀ ਮਿਲੇਗੀ ਰਾਹਤ

ਇਸ ਤੋਂ ਇਲਾਵਾ ਹੋਰ ਵੀ ਲੱਛਣ ਹਨ

. ਕਮਰ ਲੱਕ ਦੇ ਹੇਠਲੇ ਹਿੱਸੇ ਵਿੱਚ ਦਰਦ
. ਢਿੱਡ ਜਾਂ ਪਿੱਠ ਦੇ ਥੱਲੇ ਵਾਲੇ ਹਿੱਸੇ ਤੇ ਕੋਈ ਗੰਢ ਜਾਂ ਭਾਰੀ ਚੀਜ਼ ਮਹਿਸੂਸ ਕਰਨਾ
. ਵਾਰ-ਵਾਰ ਬੁਖ਼ਾਰ ਹੋਣਾ
. ਰਾਤ ਨੂੰ ਸੌਂਦੇ ਸਮੇਂ ਮੁੜਕਾ ਆਉਣਾ
. ਥਕਾਨ ਅਤੇ ਆਲਸ
. ਅੰਦਰ ਤੋਂ ਬੀਮਾਰ ਜਾਂ ਕਮਜ਼ੋਰ ਮਹਿਸੂਸ ਕਰਨਾ
. ਬਿਨਾਂ ਕਿਸੇ ਖ਼ਾਸ ਕਾਰਨ ਭਾਰ ਘੱਟ ਹੋਣਾ
. ਪੈਰਾਂ ਦੇ ਪੰਜਿਆਂ ਦੀ ਸੋਜ

ਪੜ੍ਹੋ ਇਹ ਵੀ ਖ਼ਬਰ - Health Tips: ਨਾਸ਼ਤੇ ਤੋਂ ਪਹਿਲਾਂ ਰੋਜ਼ਾਨਾ ਖਾਓ ‘ਦਹੀਂ ਅਤੇ ਖੰਡ’, ਐਸੀਡਿਟੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ

ਕਿਡਨੀ ਕੈਂਸਰ ਦੀ ਜਾਂਚ
ਜੇ ਉੱਪਰ ਦੱਸੇ ਹੋਏ ਲੱਛਣਾਂ ਵਿਚੋਂ ਕੋਈ ਲੱਛਣ ਤੁਹਾਨੂੰ ਮਹਿਸੂਸ ਹੋਵੇ, ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾਓ। ਇਸ ਲਈ ਤੁਹਾਡਾ ਯੂਰਿਨ ਟੈਸਟ ਬਲੱਡ ਟੈਸਟ ਅਲਟਰਾਸਾਊਂਡ ਸੀਟੀ ਸਕੈਨ ਆਦਿ ਮੁੱਢਲੇ ਟੈਸਟ ਹਨ। ਜੇ ਇਹ ਸਾਰੇ ਟੈਸਟ ਨਾਰਮਲ ਹਨ ਤਾਂ ਹੋਰ ਕਿਸੇ ਟੈਸਟ ਦੀ ਲੋੜ ਨਹੀਂ ਹੈ। ਜੇ ਇਨ੍ਹਾਂ ਵਿੱਚੋਂ ਕਿਤੇ ਵੀ ਕੋਈ ਗੜਬੜੀ ਦੀ ਆਸ਼ੰਕਾ ਹੋਵੇ ਤਾਂ ਸਟੀਕ ਜਾਣਕਾਰੀ ਲਈ ਬਾਇਓਪਸੀ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ। ਬਾਇਓਪਸੀ ਦੇ ਵਿੱਚ ਕਿਡਨੀ ਵਿੱਚੋਂ ਇੱਕ ਛੋਟਾ ਜਿਹਾ ਟਿਸ਼ੂ ਜਾਂ ਟੁਕੜਾ ਕੱਢ ਕੇ ਮਾਈਕ੍ਰੋਸਕੋਪ ਲੈਵਲ ਤੇ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਠੀਕ ਹੋਣ ਦੇ ਬਾਵਜੂਦ ਮਰੀਜ਼ਾਂ ’ਚ ਕਈ ਮਹੀਨੇ ਵਿਖਾਈ ਦਿੰਦੇ ਨੇ ‘ਡੇਂਗੂ’ ਦੇ ਇਹ ਸਾਈਡਇਫੈਕਟ, ਜਾਣੋ ਕਿਉਂ


author

rajwinder kaur

Content Editor

Related News