ਬੱਚਿਆਂ ਨੂੰ ਰੱਖਣਾ ਹੈ ਸਿਹਤਮੰਦ ਤਾਂ ਕਰੋ ਇਨ੍ਹਾਂ ਬਰਤਨਾਂ ਦਾ ਇਸਤੇਮਾਲ
Friday, Mar 31, 2017 - 12:36 PM (IST)

ਜਲੰਧਰ— ਪੁਰਾਣੇ ਸਮੇਂ ਦੇ ਲੋਕ ਆਪਣੇ ਘਰ ''ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸੀ। ਇਨ੍ਹਾਂ ''ਚ ਭੋਜਨ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਛੋਟੇ ਬੱਚੇ ਦੇ ਲਈ ਵੀ ਚਾਂਦੀ ਦੇ ਬਰਤਨਾਂ ਦਾ ਇਸੇਤਮਾਲ ਕਰਨਾ ਚਾਹੀਦਾ ਹੈ। ਚਾਂਦੀ ਦੇ ਗਿਲਾਸ ''ਚ ਦੁੱਧ ਜਾਂ ਪਾਣੀ ਪਿਲਾਉਣ ਨਾਲ ਬੱਚੇ ਦੀ ਪੇਟ ਦੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲਾਭ ਹੁੰਦੇ ਹਨ।
1. ਰੋਗਾਣੂ ਮੁਕਤ
ਚਾਂਦੀ ਦੇ ਬਰਤਣ 100 ਪ੍ਰਤੀਸ਼ਤ ਰੋਗਾਣੂ ਰਹਿਤ ਹੁੰਦੇ ਹੈ। ਇਸ ਲਈ ਛੋਟੇ ਬੱਚੇ ਨੂੰ ਇਨ੍ਹਾਂ ਬਰਤਨਾਂ ''ਚ ਖਾਣਾ ਖਿਲਾਣਾ ਚਾਹੀਦਾ ਹੈ। ਜਿਸ ਨਾਲ ਉਨ੍ਹਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ। ਅਕਸਰ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਬੋਤਲ ਨੂੰ ਗਰਮ ਪਾਣੀ ਨਾਲ ਧੋਣਾ ਪੈਂਦਾ ਹੈ ਪਰ ਚਾਂਦੀ ਦੇ ਬਰਤਣ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਗਰਮ ਪਾਣੀ ਨਾਲ ਧੋਣਾ ਨਹੀਂ ਪੈਂਦਾ।
2. ਰੋਗਾਂ ਨਾਲ ਲੜਣ ਦੀ ਸ਼ਕਤੀ
ਘਰਾਂ ''ਚ ਆਮ ਇਸਤੇਮਾਲ ਹੋਣ ਵਾਲੇ ਬਰਤਨਾਂ ''ਚ ਭੋਜਨ ਬਣਾਉਣ ਜਾਂ ਦੁੱਧ ਗਰਮ ਕਰਨ ਨਾਲ ਧਾਤੂ ਪਿਘਲ ਕੇ ਭੋਜਨ ''ਚ ਮਿਲ ਜਾਂਦੀ ਹੈ। ਇਸ ਤਰ੍ਹਾਂ ਦਾ ਖਾਣਾ ਬੱਚਿਆ ਨੂੰ ਖਿਲਾਉਣ ਨਾਲ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ। ਇਸ ਦੀ ਬਜਾਏ ਚਾਂਦੀ ਦੇ ਬਤਰਨਾਂ ''ਚ ਖਾਣ ਨਾਲ ਇੰਝ ਨਹੀਂ ਹੁੰਦਾ। ਇਨ੍ਹਾਂ ''ਚ ਭੋਜਨ ਖਾਣ ਨਾਲ ਸਰੀਰ ''ਚ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧ ਜਾਂਦੀ ਹੈ।
3. ਤਰਲ
ਚਾਂਦੀ ਦੇ ਬਰਤਨਾਂ ''ਚ ਪਾਣੀ, ਦੁੱਧ ਜਾਂ ਕੋਈ ਹੋਰ ਤਰਲ ਪਦਾਰਥ ਰੱਖਣ ਨਾਲ ਉਨ੍ਹÎਾਂ ''ਚ ਤਾਜ਼ਾਪਣ ਆਉਂਦਾ ਹੈ। ਪਹਿਲੇ ਸਮੇਂ ''ਚ ਪਾਣੀ ਸਾਫ ਕਰਨ ਦੇ ਲਈ ਫਿਲਟਰ ਨਹੀਂ ਹੁੰਦੇ ਸੀ। ਇਸ ਲਈ ਲੋਕ ਪਾਣੀ ਨੂੰ ਸਾਫ ਕਰਨ ਦੇ ਲਈ ਉਸ ਨੂੰ ਚਾਂਦੀ ਦੇ ਬਰਤਨਾਂ ''ਚ ਰੱਖ ਦਿੰਦੇ ਸੀ।
4. ਸਰੀਰ ਦੀ ਠੰਡਕ
ਜਿਸ ਤਰ੍ਹਾਂ ਚਾਂਦੀ ਦੀ ਗਹਿਣੇ ਪਾਉਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਗੁੱਸਾ ਵੀ ਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਚਾਂÎਦੀ ਦੇ ਬਰਤਨਾਂ ''ਚ ਭੋਜਨ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਗਰਮੀ ''ਚ ਬੱਚੇ ਨੂੰ ਚਾਂਦੀ ਦੇ ਬਰਤਨ ''ਚ ਭੋਜਨ ਖਿਲਾਉਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਦਵਾਈ ਦੇਣ ਵੇਲੇ ਵੀ ਚਾਂਦੀ ਦੇ ਬਰਤਣ ਦਾ ਇਸਤਿਮਾਲ ਕਰਨਾ ਚਾਹੀਦਾ ਹੈ।