ਬਦਲਦੇ ਮੌਸਮ ''ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Friday, Feb 16, 2018 - 12:20 PM (IST)
ਨਵੀਂ ਦਿੱਲੀ— ਸਰਦੀ ਦਾ ਮੌਸਮ ਹੁਣ ਜਾਣ ਨੂੰ ਹੈ, ਇਸ ਨਾਲ ਵਾਤਾਵਰਣ 'ਚ ਵੀ ਪੂਰੀ ਤਰ੍ਹਾਂ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਜਿਥੇ ਦਿਨ 'ਚ ਗਰਮੀ ਤਾਂ ਰਾਤ ਨੂੰ ਸਰਦੀ ਮਹਿਸੂਸ ਹੁੰਦੀ ਹੈ। ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ 'ਚ ਜ਼ਿਆਦਾ ਅੰਤਰ ਹੋਣ ਨਾਲ ਸਰੀਰ ਖੁਦ ਨੂੰ ਇਸ ਅਨੁਸਾਰ ਆਸਾਨੀ ਨਾਲ ਢਾਲ ਨਹੀਂ ਸਕਦਾ। ਅਜਿਹਾ ਬਦਲਦਾ ਮੌਸਮ ਕਿਸੇ ਨੂੰ ਵੀ ਬੀਮਾਰ ਕਰ ਸਕਦਾ ਹੈ। ਖਾਣ-ਪੀਣ ਜਾਂ ਫਿਰ ਗਰਮ ਕੱਪੜੇ ਪਾਉਣ ਨੂੰ ਲੈ ਕੇ ਕੀਤੀ ਗਈ ਲਾਪ੍ਰਵਾਹੀ ਦਾ ਸਿੱਧਾ ਅਸਰ ਸਿਹਤ 'ਤੇ ਪੈਂਦਾ ਹੈ।
ਜਿਸ ਕਾਰਨ ਵਾਇਰਲ, ਫੀਵਰ, ਗਲੇ 'ਚ ਦਰਦ, ਖਾਂਸੀ, ਜ਼ੁਕਾਮ, ਬਦਨ ਦਰਦ ਆਦਿ ਵਗੀਆਂ ਹੋਰ ਵੀ ਕਈ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਖੁਦ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਮੌਸਮ ਦੀ ਵਜ੍ਹਾ ਨਾਲ ਹੋਣ ਵਾਲੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।
1. ਪੀਓ ਖੂਬ ਪਾਣੀ
ਸਰਦੀ ਹੋਵੇ ਜਾਂ ਗਰਮੀ, ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿਆਦਾ ਪਾਣੀ ਦੀ ਵਰਤੋਂ ਕਰੋ। ਗੁਨਗੁਨੇ ਪਾਣੀ ਦੀ ਵਰਤੋਂ ਪਾਚਨ ਕਿਰਿਆ ਨੂੰ ਵੀ ਦਰੁਸਤ ਰੱਖਦੀ ਹੈ। ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਅਤੇ ਖਾਣਾ ਖਾਣ ਤੋਂ ਅੱਧਾ ਘੰਟੇ ਬਾਅਦ ਹੀ ਪਾਣੀ ਪੀਓ। ਠੰਡਾ ਪਾਣੀ ਪੀਣ ਨਾਲ ਗਲਾ ਜ਼ਿਆਦਾ ਖਰਾਬ ਹੋ ਸਕਦਾ ਹੈ।
2. ਹਰਬ ਹਨ ਹੈਲਦੀ
ਸਬਜ਼ੀਆਂ ਦੇ ਨਾਲ-ਨਾਲ ਆਪਣੇ ਆਹਾਰ 'ਚ ਕੁਝ ਜ਼ਰੂਰੀ ਹਰਬ ਵੀ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਐਨਰਜੀ ਮਿਲੇਗੀ ਅਤੇ ਰੋਗ ਪ੍ਰਤੀਰੋਧਕ ਸਮਰਥਾ ਵੀ ਮਜ਼ਬੂਤ ਹੋਵੇਗੀ। ਆਂਵਲਾ, ਬ੍ਰਹਮੀ, ਤੁਲਸੀ, ਐਲੋਵੀਰਾ, ਅਦਰਕ, ਇਲਾਇਚੀ, ਅਜਵਾਇਨ, ਸੌਂਫ ਆਦਿ ਵੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।
3. ਡਾਈਟ ਦਾ ਰੱਖੋ ਧਿਆਨ
ਇਸ ਸਮੇਂ ਠੰਡੀਆਂ ਚੀਜ਼ਾਂ ਜਿਵੇਂ ਆਈਸਕ੍ਰੀਮ, ਕੋਲਡ ਡਿੰ੍ਰਕ ਅਤੇ ਖੱਟੀਆਂ ਮਸਾਲੇਦਾਰ, ਤਲੀਆਂ ਹੋਈਆਂ ਚੀਜ਼ਾਂ ਨਾ ਖਾਓ। ਇਸ ਮੌਸਮ 'ਚ ਹੈਲਦੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਘਰ ਦਾ ਬਣਿਆ ਖਾਣਾ, ਸੂਪ , ਫਾਈਬਰ ਯੁਕਤ ਆਹਾਰ ਅਤੇ ਫਰੂਟ ਖਾਣ ਨਾਲ ਤੁਸੀ ਹੈਲਦੀ ਰਹੋਗੇ।
4. ਬੱਚਿਆਂ ਦਾ ਰੱਖੋ ਖਾਸ ਖਿਆਲ
ਛੋਟੇ ਬੱਚੇ ਮੌਸਮ 'ਚ ਬਦਲਾਅ ਆਉਣ ਕਾਰਨ ਬੀਮਾਰੀ ਦੀ ਚਪੇਟ 'ਚ ਬਹੁਤ ਜਲਦੀ ਆ ਜਾਂਦੇ ਹਨ। ਇਨ੍ਹਾਂ ਦਾ ਖਾਸ ਖਿਆਲ ਰੱਖਣ ਦੀ ਬਹੁਤ ਲੋੜ ਹੁੰਦੀ ਹੈ। ਕਈ ਵਾਰ ਤਾਂ ਇਸ ਨਾਲ ਬੱਚਿਆਂ ਨੂੰ ਡਾਇਰੀਆ ਹੋਣ ਦੀ ਦਿੱਕਤ ਆ ਸਕਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਚੰਗੀ ਡਾਈਟ ਦਿਓ। ਬਾਜ਼ਾਰ ਦੀਆਂ ਬਣੀਆਂ ਚੀਜ਼ਾਂ ਨਾ ਖੁਆਓ। ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਲਿਕਵਿਡ ਦਿਓ ਤਾਂਕਿ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ।
5. ਇਕਦਮ ਨਾ ਉਤਾਰੋ ਸਵੈਟਰ
ਜਾਂਦੀ ਹੋਈ ਸਰਦੀ ਨੂੰ ਹਲਕੇ 'ਚ ਲੈਣ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ। ਥੋੜ੍ਹੀ ਜਿਹੀ ਗਰਮੀ ਮਹਿਸੂਸ ਹੋਣ 'ਤੇ ਹਾਫ ਸਲੀਵ ਕੱਪੜੇ ਪਾਉਣ ਦੀ ਗਲਤੀ ਨਾ ਕਰੋ। ਫੁਲ ਸਲੀਵ ਕੱਪੜੇ ਪਾਓ, ਇਸ ਨਾਲ ਤੁਸੀਂ ਬੀਮਾਰ ਹੋਣ ਤੋਂ ਬਚ ਸਕਦੇ ਹੋ। ਜੈਕੇਟ ਜਾਂ ਜ਼ਿਆਦਾ ਹੈਵੀ ਕੱਪੜੇ ਪਾਉਣ ਦਾ ਮਨ ਨਹੀਂ ਹੈ ਤਾਂ ਸਵੈਟਰ ਜ਼ਰੂਰ ਪਾਓ। ਇਸ ਨਾਲ ਸਰਦੀ ਅਤੇ ਜ਼ੁਕਾਮ ਤੋਂ ਬਚਾਅ ਰਹੇਗਾ।
6. ਸਾਫ-ਸਫਾਈ ਵੀ ਜ਼ਰੂਰੀ
ਆਪਣੇ ਆਲੇ-ਦੁਆਲੇ ਸਫਾਈ ਰੱਖੋ, ਧੂੜ-ਮਿੱਟੀ ਅਤੇ ਗੰਦਗੀ ਕਾਰਨ ਐਲਰਜੀ ਹੋਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਤੁਸੀਂ ਜਲਦੀ ਬੀਮਾਰ ਪੈ ਸਕਦੇ ਹੋ।
