ਬਸ ਇਹ ਇਕ ਕਸਰਤ ਘਟਾ ਸਕਦੀ ਹੈ ਬੈਲੀ ਫੈਟ, ਜਾਣੋ ਸਹੀ ਤਰੀਕਾ

09/26/2023 1:46:22 PM

ਜਲੰਧਰ (ਬਿਊਰੋ)– ਮੋਟਾਪਾ 100 ਬੀਮਾਰੀਆਂ ਦੀ ਜੜ੍ਹ ਹੈ। ਜੇਕਰ ਤੁਹਾਡੀ ਜੀਵਨਸ਼ੈਲੀ ਅਕਿਰਿਆਸ਼ੀਲ ਹੈ ਜਾਂ ਤੁਸੀਂ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਡੇ ਸਰੀਰ ’ਤੇ ਫੈਟ ਦਾ ਜਮ੍ਹਾ ਹੋਣਾ ਯਕੀਨੀ ਹੈ। ਸਾਡੇ ਲੱਕ ਦੇ ਦੋਵੇਂ ਪਾਸੇ ਫੈਟ ਜਮ੍ਹਾ ਹੋ ਜਾਂਦੀ ਹੈ। ਸਾਈਡ ਬੈਲੀ ਫੈਟ ਨਾ ਸਿਰਫ਼ ਸਰੀਰ ਨੂੰ ਮੋਟਾ ਤੇ ਥੁਲਥੁਲਾ ਬਣਾਉਂਦੀ ਹੈ, ਸਗੋਂ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੀ ਕਸਰਤ ਤੇ ਯੋਗਾ ਆਸਣ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਕਸਰਤ ਨਿਯਮਿਤ ਤੇ ਲਗਾਤਾਰ ਕੀਤੀ ਜਾਵੇ ਤਾਂ ਸਾਈਡ ਬੈਲੀ ਫੈਟ, ਜਿਸ ਨੂੰ ਲਵ ਹੈਂਡਲਜ਼ ਵੀ ਕਿਹਾ ਜਾਂਦਾ ਹੈ, ਘੱਟ ਹੋ ਜਾਂਦੀ ਹੈ।

ਸਾਈਡ ਬੈਲੀ ਫੈਟ ਕਿਵੇਂ ਵਧਦੀ ਹੈ?
ਹਿਪਸ ਤੇ ਢਿੱਡ ਦੇ ਖ਼ੇਤਰ ਦੇ ਆਲੇ-ਦੁਆਲੇ ਫੈਟ ਦੇ ਇਕੱਠਾ ਹੋਣ ਨੂੰ ਲਵ ਹੈਂਡਲਜ਼ ਕਿਹਾ ਜਾਂਦਾ ਹੈ। ਲਵ ਹੈਂਡਲਜ਼ ਸ਼ਬਦ ਪਹਿਲੀ ਵਾਰ 1960 ਦੇ ਦਹਾਕੇ ਦੇ ਅਖੀਰ ’ਚ ਪ੍ਰਗਟ ਹੋਇਆ ਸੀ। ਇਹ ਕਿਸੇ ਵਿਅਕਤੀ ਦੇ ਲੱਕ ਦੇ ਆਲੇ-ਦੁਆਲੇ ਇਕੱਠੀ ਹੋਈ ਫੈਟ ਨੂੰ ਦਰਸਾਉਂਦਾ ਹੈ। ਇਹ ਫੈਟ ਉਨ੍ਹਾਂ ਦੀ ਪੈਂਟ ਜਾਂ ਸਕਰਟ ਦੇ ਕਿਨਾਰੇ ਤੋਂ ਬਾਹਰ ਨਿਕਲਦੀ ਦਿਖਾਈ ਦੇ ਸਕਦੀ ਹੈ। ਨਿਯਮਿਤ ਕਸਰਤ ਤੇ ਮੱਧਮ ਭਾਰ ਬਰਕਰਾਰ ਰੱਖਣ ਸਮੇਤ, ਲਵ ਹੈਂਡਲਜ਼ ਘਟਾਉਣ ਲਈ ਉਪਾਅ ਕੀਤੇ ਜਾ ਸਕਦੇ ਹਨ। ਜੇਕਰ ਤੰਗ ਕੱਪੜੇ ਨਾ ਪਹਿਨੇ ਜਾਣ ਤਾਂ ਵੀ ਲਵ ਹੈਂਡਲਜ਼ ਨਜ਼ਰ ਨਹੀਂ ਆਉਂਦੇ। ਲਵ ਹੈਂਡਲਜ਼ ਆਪਣੇ ਆਪ ’ਚ ਖ਼ਤਰਨਾਕ ਨਹੀਂ ਹਨ। ਇਹ ਮੋਟਾਪੇ ਦਾ ਸੰਕੇਤ ਦੇ ਸਕਦੇ ਹਨ। ਇਹ ਕੁਝ ਸਿਹਤ ਸਥਿਤੀਆਂ ਦੇ ਜੋਖ਼ਮ ਨੂੰ ਵਧਾ ਸਕਦੀ ਹੈ।

ਲਵ ਹੈਂਡਲ ਜਾਂ ਸਾਈਡ ਬੈਲੀ ਫੈਟ ਨੂੰ ਕਿਵੇਂ ਘਟਾਇਆ ਜਾਵੇ?
ਖ਼ਾਸ ਤੌਰ ’ਤੇ ਲੱਕ ਦੇ ਆਲੇ-ਦੁਆਲੇ ਸਰੀਰ ਦੀ ਫੈਟ ਨੂੰ ਘੱਟ ਕਰਨਾ ਸੌਖਾ ਨਹੀਂ ਹੈ। ਇਸ ’ਚ ਦਿਲ ਸਬੰਧੀ ਕਸਰਤਾਂ, ਵੇਟ ਲਿਫਟਿੰਗ ਕਸਰਤ ਜਾਂ ਦੋਵਾਂ ਨੂੰ ਇਕੱਠਿਆਂ ਕਰਕੇ ਭਾਰ ਘਟਾਉਣ ’ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਅਜਿਹੀ ਕਸਰਤ ਕਰਨੀ ਚਾਹੀਦੀ ਹੈ, ਜੋ ਸਰੀਰ ਦੇ ਖ਼ਾਸ ਹਿੱਸਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਜਿਵੇਂ ਕਿ ਲੱਕ ਤੇ ਢਿੱਡ ਨੂੰ। ਇਹ ਕਸਰਤਾਂ ਇਨ੍ਹਾਂ ਹਿੱਸਿਆਂ ਤੋਂ ਫੈਟ ਨੂੰ ਸਿੱਧੇ ਤੌਰ ’ਤੇ ਨਹੀਂ ਹਟਾਉਂਦੀਆਂ ਹਨ ਪਰ ਇਹ ਇਕ ਵਿਅਕਤੀ ਦੀ ਮਾਸਪੇਸ਼ੀ ਟੋਨ ਨੂੰ ਸੁਧਾਰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਔਰਤਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਨੇ ਇਹ 7 ਪੋਸ਼ਕ ਤੱਤ, ਡਾਈਟ ’ਚ ਜ਼ਰੂਰ ਕਰੋ ਸ਼ਾਮਲ

ਇਥੇ ਇਕ ਕਸਰਤ ਹੈ, ਜੋ ਫੈਟ ਨੂੰ ਘਟਾ ਸਕਦੀ ਹੈ। ਜਾਣੋ ਕਿਵੇਂ ਕਰਨੀ ਹੈ ਇਹ ਕਸਰਤ

  • ਸਭ ਤੋਂ ਪਹਿਲਾਂ ਕਸਰਤ ਵਾਲੀ ਚਟਾਈ ’ਤੇ ਬੈਠੋ
  • ਆਪਣੀਆਂ ਲੱਤਾਂ ਨੂੰ ਚੰਗੀ ਤਰ੍ਹਾਂ ਫੈਲਾਓ
  • ਹੁਣ ਇਕ ਹੱਥ ਨੂੰ ਉਲਟ ਪਾਸੇ ਛੂਹੋ
  • ਫਿਰ ਦੂਜੇ ਹੱਥ ਨੂੰ ਉਲਟ ਪਾਸੇ ਕਰੋ ਤੇ ਹੱਥ ਨੂੰ ਪੈਰਾਂ ਤੱਕ ਲਿਆਉਣ ਦੀ ਕੋਸ਼ਿਸ਼ ਕਰੋ
  • ਇਸ ਨੂੰ 2 ਸੈੱਟਾਂ ’ਚ 30 ਵਾਰ ਕਰੋ
  • ਇਸ ਦਾ ਅਸਰ 15 ਦਿਨਾਂ ਬਾਅਦ ਹੀ ਦਿਖਾਈ ਦੇਵੇਗਾ
  • ਇਸ ਦੌਰਾਨ ਆਪਣੀ ਪਿੱਠ ਸਿੱਧੀ ਰੱਖੋ। ਸ਼ੁਰੂ ’ਚ ਹੱਥਾਂ ਨੂੰ ਜਿੰਨਾ ਹੋ ਸਕੇ ਇਕ ਪਾਸੇ ਮੋੜੋ

ਜੀਵਨਸ਼ੈਲੀ ’ਚ ਤਬਦੀਲੀਆਂ ਵੀ ਮਦਦ ਕਰ ਸਕਦੀਆਂ ਹਨ
ਵਾਧੂ ਭਾਰ ਘਟਾਉਣ ਨਾਲ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਿਯਮਿਤ ਕਸਰਤ ਤੋਂ ਇਲਾਵਾ ਕਈ ਚੀਜ਼ਾਂ ਨੂੰ ਧਿਆਨ ’ਚ ਰੱਖਣਾ ਮਦਦ ਕਰ ਸਕਦਾ ਹੈ।

ਭਰਪੂਰ ਮਾਤਰਾ ’ਚ ਪਾਣੀ ਪੀਓ
ਇਹ ਉਲਟ ਜਾਪਦਾ ਹੈ। ਪਾਣੀ ਡੀਹਾਈਡ੍ਰੇਸ਼ਨ ਨੂੰ ਰੋਕਣ ’ਚ ਮਦਦ ਕਰਦਾ ਹੈ। ਇਹ ਵਾਟਰ ਰਿਟੈਂਸ਼ਨ ਨੂੰ ਰੋਕਦਾ ਹੈ। ਬਹੁਤ ਜ਼ਿਆਦਾ ਵਾਟਰ ਰਿਟੈਂਸ਼ਨ ਲਵ ਹੈਂਡਲਜ਼ ਨੂੰ ਬਦਤਰ ਬਣਾ ਸਕਦਾ ਹੈ।

ਮਿੱਠੇ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ
ਮਿੱਠੇ ਭੋਜਨ ਤੇ ਸ਼ਰਾਬ ਦਾ ਸੇਵਨ ਕਰਨ ਨਾਲ ਭਾਰ ਵੱਧ ਸਕਦਾ ਹੈ। ਇਸ ਦੀ ਬਜਾਏ ਇਕ ਮੱਧਮ ਤੇ ਸੰਤੁਲਿਤ ਖੁਰਾਕ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ’ਚ ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਵਧਾਉਣ ਲਈ ਲੀਨ ਪ੍ਰੋਟੀਨ, ਬੀਨਜ਼ ਤੇ ਪੱਤੇਦਾਰ ਸਬਜ਼ੀਆਂ ਖਾਣਾ ਸ਼ਾਮਲ ਹੋ ਸਕਦਾ ਹੈ। ਇਸ ਨਾਲ ਵਾਧੂ ਕੈਲਰੀ ਦੀ ਖਪਤ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਚੀਜ਼ਾਂ ਢਿੱਡ ਭਰਿਆ ਰੱਖਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News