ਸ਼ੂਗਰ ਅਤੇ ਅਸਥਮਾ ਦੇ ਰੋਗੀਆਂ ਲਈ ਲਾਹੇਵੰਦ ਹੈ ਜ਼ਿਮੀਕੰਦ

Thursday, Oct 29, 2020 - 12:51 PM (IST)

ਸ਼ੂਗਰ ਅਤੇ ਅਸਥਮਾ ਦੇ ਰੋਗੀਆਂ ਲਈ ਲਾਹੇਵੰਦ ਹੈ ਜ਼ਿਮੀਕੰਦ

ਜਲੰਧਰ : ਜਿਮੀਕੰਦ ਇਕ ਸਬਜ਼ੀ ਨਹੀਂ ਸਗੋਂ ਇਕ ਬਹੁਮੁਲੀ ਜੜ੍ਹੀ-ਬੂਟੀ ਮੰਨੀ ਗਈ ਹੈ। ਜਿਮੀਕੰਦ 'ਚ ਫ਼ਾਈਬਰ, ਵਿਟਾਮਿਨ ਸੀ, ਬੀ-6, ਬੀ-1 ਤੋਂ ਇਲਾਵਾ ਪੋਟਾਸ਼ੀਅਮ, ਆਈਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ।

PunjabKesari
ਧਰਤੀ ਦੇ ਅੰਦਰ ਉਗਣ ਕਰ ਕੇ ਜਿਮੀਕੰਦ ਦੀਆਂ ਜੜਾਂ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਜਿੰਮੀਕਦ ਦੀ ਵਰਤੋਂ ਪੇਟ ਸਬੰਧੀ ਬੀਮਾਰੀਆਂ ਹੋਣ 'ਤੇ ਕਰਨੀ ਕਾਫ਼ੀ ਫ਼ਾਇੰਦੇਮੰਦ ਹੁੰਦੀ ਹੈ।

PunjabKesari
ਸ਼ੂਗਰ ਦੀ ਸਮੱਸਿਆ ਤੋਂ ਰਾਹਤ
ਸ਼ੂਗਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਜਿਮੀਕੰਦ ਦੀ ਵਰਤੋਂਕਰਨੀ ਚਾਹੀਦੀ ਹੈ। ਇਸ ਬੀਮਾਰੀ ਨਾਲ ਲੜ ਰਹੇ ਰੋਗੀਆਂ ਲਈ ਜਿਮੀਕੰਦ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਲਗਾਤਾਰ 90 ਦਿਨ ਜਿਮੀਕੰਦ ਖਾਣ ਨਾਲ ਖ਼ੂਨ 'ਚ ਸ਼ੂਗਰ ਦਾ ਲੈਵਲ ਘੱਟਦਾ ਹੈ। 

ਇਹ ਵੀ ਪੜੋ:ਜਾਣੋ ਸਵੇਰ ਦੇ ਸਮੇਂ ਦਹੀਂ ਖਾਣ ਦੇ ਇਨ੍ਹਾਂ ਫ਼ਾਇਦਿਆਂ ਦੇ ਬਾਰੇ

PunjabKesari
ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ

ਅਸਥਮਾ ਦੇ ਰੋਗੀਆਂ ਲਈ ਲਾਹੇਵੰਦ
ਅਸਥਮਾ ਦੇ ਮਰੀਜ਼ਾਂ ਲਈ ਜਿਮੀਕੰਦ ਬਹੁਤ ਲਾਭਕਾਰੀ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਕੁਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਅਸਥਮਾ ਦੇ ਨਾਲ-ਨਾਲ ਗਠੀਆ ਦੀ ਬੀਮਾਰੀ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਲਿਵਰ ਜਾਂ ਜਿਗਰ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਜਿਮੀਕੰਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬੀਮਾਰੀ ਨਾਲ ਲੜ ਰਹੇ ਲੋਕਾਂ ਲਈ ਜਿਮੀਕੰਦ ਇਕ ਵਰਦਾਨ ਹੈ, ਜਿਸ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ। ਜਿਮੀਕੰਦ 'ਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਜਿਮੀਕੰਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।


author

Aarti dhillon

Content Editor

Related News