ਜੀਕਾ ਵਾਈਰਸ ਦਾ ਕਹਿਰ ਸਾਵਧਾਨ!

02/11/2016 11:57:13 AM

ਡੇਂਗੂ, ਯੈਲੋ ਫੀਵਰ ਅਤੇ ਚਿਕਨਗੁਨੀਆ ਵਰਗੇ ਮੱਛਰਾਂ ਨਾਲ ਫੈਲਣ ਵਾਲੇ ਖਤਰਨਾਕ ਵਾਇਰਸ ਤੋਂ ਬਾਅਦ ਹੁਣ ਜ਼ਿਕਾ ਵਾਇਰਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮੱਛਰਾਂ ਨਾਲ ਫੈਲਣ ਵਾਲਾ ਇਹ ਵਾਇਰਸ ਗਰਭਵਤੀ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਜਿਸ ਨਾਲ ਗਰਭ ''ਚ ਪਲ ਰਹੇ ਬੱਚੇ ਦਾ ਦਿਮਾਗ ਪੀੜਤ ਹੋ ਜਾਂਦਾ ਹੈ। ਇਹ ਵਾਇਰਸ ਬ੍ਰਾਜ਼ੀਲ ਸਮੇਤ ਬਹੁਤ ਸਾਰੇ ਸਾਊਥ ਅਮਰੀਕੀ ਦੇਸ਼ਾਂ ''ਚ ਫੈਲ ਚੁੱਕਾ ਹੈ। ਬ੍ਰਾਜ਼ੀਲ ਵਿਚ 28 ''ਚੋਂ 21 ਸੂਬੇ ਜ਼ਿਕਾ ਵਾਇਰਸ ਦੀ ਲਪੇਟ ਵਿਚ ਹਨ, ਜਦਕਿ 6 ਸੂਬਿਆਂ ''ਚ ਹੈਲਥ ਐਮਰਜੈਂਸੀ ਲਗਾਈ ਗਈ ਹੈ।
ਸਿਰਫ ਬ੍ਰਾਜ਼ੀਲ ''ਚ ਹੀ 15 ਲੱਖ ਲੋਕ ਇਸ ਵਾਇਰਸ ਦੀ ਲਪੇਟ ''ਚ ਹਨ। ਚਿੰਤਾ ਦੀ ਗੱਲ ਤਾਂ ਇਹ ਹੈ ਕਿ ਬ੍ਰਾਜ਼ੀਲ ''ਚ 6 ਮਹੀਨਿਆਂ ਬਾਅਦ ਓਲੰਪਿਕ ਖੇਡਾਂ ਹੋਣ ਵਾਲੀਆਂ ਹਨ ਅਤੇ ਦੁਨੀਆ ਭਰ ਤੋਂ ਲੋਕ ਇਥੇ ਇਕੱਠੇ ਹੋਣਗੇ। ਅਜਿਹੇ ਵਿਚ ਇਸ ਬੀਮਾਰੀ ਦੇ ਪੂਰੀ ਦੁਨੀਆ ''ਚ ਫੈਲਣ ਦਾ ਡਰ ਬਣਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦਾ ਕਹਿਣਾ ਹੈ ਕਿ ਇਹ ਵਾਇਰਸ ਸਾਊਥ ਅਤੇ ਨਾਰਥ ਅਮਰੀਕੀ ਮਹਾਦੀਪਾਂ ਦੇ ਲੱਗਭਗ ਸਾਰੇ ਖੇਤਰਾਂ ''ਚ ਫੈਲ ਸਕਦਾ ਹੈ।
ਕਿਵੇਂ ਪਛਾਣ ''ਚ ਆਇਆ ਵਾਇਰਸ
ਸਾਲ 1947 ਵਿਚ ਪਹਿਲੀ ਵਾਰ ਇਸ ਵਾਇਰਸ ਦੀ ਪਛਾਣ ਹੋਈ। ਇਹ ਕਈ ਵਾਰ ਅਫਰੀਕਾ ਤੇ ਸਾਊਥ-ਈਸਟ ਏਸ਼ੀਆ ਦੇ ਦੇਸ਼ਾਂ ਦੇ ਕੁਝ ਹਿੱਸਿਆਂ ''ਚ ਫੈਲਿਆ ਸੀ। ਹਾਲਾਂਕਿ ਬ੍ਰਾਜ਼ੀਲ ਵਿਚ ਇਹ ਵਾਇਰਸ ਮਈ 2015 ''ਚ ਪਹਿਲੀ ਵਾਰ ਸਾਹਮਣੇ ਆਇਆ। ਉਥੇ ਇਸ ਨਾਲ ਸੰਬੰਧਿਤ 3500 ਮਾਮਲੇ ਦਰਜ ਕੀਤੇ ਗਏ।
ਮੱਛਰ ਹੈ ਜ਼ਿੰਮੇਵਾਰ
ਡੇਂਗੂ ਵਾਂਗ ਇਹ ਵਾਇਰਸ ਵੀ ਮੱਛਰਾਂ ਕਾਰਨ ਫੈਲ ਰਿਹਾ ਹੈ। ਇਹ ਐਡੀਜ਼ ਮੱਛਰਾਂ ਕਾਰਨ ਹੁੰਦਾ ਹੈ, ਇਸ ਲਈ ਮੱਛਰ ਦੇ ਕੱਟਣ ਤੋਂ ਖੁਦ ਨੂੰ ਬਚਾਓ। ਆਪਣੇ ਆਲੇ-ਦੁਆਲੇ ਸਫਾਈ ਦਾ ਧਿਆਨ ਰੱਖੋ। ਬਿਸਤਰੇ ''ਤੇ ਮੱਛਰਦਾਨੀ ਅਤੇ ਮੱਛਰਾਂ ਤੋਂ ਬਚਾਅ ਲਈ ਬੌਡੀ ਕ੍ਰੀਮ ਦੀ ਵਰਤੋਂ ਕਰੋ।
ਲੱਛਣ ਪਛਾਣੋ
ਜ਼ਿਕਾ ਵਾਇਰਸ ਤੋਂ ਪ੍ਰਭਾਵਿਤ ਹਰ 5 ''ਚੋਂ 1 ਵਿਅਕਤੀ ''ਚ ਹੀ ਇਸ ਦੇ ਲੱਛਣ ਦਿਖਾਈ ਦਿੰਦੇ ਹਨ। ਜ਼ਿਆਦਾਤਰ ਜੋੜਾਂ ਵਿਚ ਤੇਜ਼ ਦਰਦ, ਅੱਖਾਂ ਦਾ ਲਾਲ ਹੋਣਾ, ਤਰਲੋ-ਮੱਛੀ, ਚਿੜਚਿੜਾਪਨ ਅਤੇ ਬੇਚੈਨੀ ਹੀ ਇਸ ਦੇ ਲੱਛਣ ਹਨ। ਵਿਗਿਆਨੀਆਂ ਨੂੰ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਹ ਵਾਇਰਸ ਪ੍ਰਭਾਵਿਤ ਰੋਗੀ ਦੇ ਥੁੱਕ ਅਤੇ ਪੇਸ਼ਾਬ ਦੇ ਸੰਪਰਕ ''ਚ ਆਉਣ ਤੇ ਸੈਕਸ ਕਰਨ ਨਾਲ ਸਿਹਤਮੰਦ ਵਿਅਕਤੀ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਹੁਣ ਤੱਕ ਲਾਇਲਾਜ
ਫਿਲਹਾਲ ਅਜੇ ਤਕ ਇਸ ਵਾਇਰਸ ਨਾਲ ਨਜਿੱਠਣ ਲਈ ਕਿਸੇ ਤਰ੍ਹਾਂ ਦੀ ਕੋਈ ਵੈਕਸੀਨ ਜਾਂ ਦਵਾਈ ਨਹੀਂ ਬਣੀ ਹੈ। ਇਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਖੁਦ ਨੂੰ ਮੱਛਰਾਂ ਤੋਂ ਬਚਾਓ। ਉਥੇ ਹੀ ਅਲ ਸਲਵਾਡੋਰ ਦੀ ਸਰਕਾਰ ਨੇ ਔਰਤਾਂ ਨੂੰ ਘੱਟ ਤੋਂ ਘੱਟ ਅਗਲੇ 2 ਸਾਲ ਤਕ ਗਰਭਵਤੀ ਨਾ ਹੋਣ ਦੀ ਸਲਾਹ ਦਿੱਤੀ ਹੈ।
ਔਰਤਾਂ-ਬੱਚਿਆਂ ਨੂੰ ਸਭ ਤੋਂ ਵੱਧ ਖਤਰਾ
ਇਸ ਵਾਇਰਸ ਦੀ ਲਪੇਟ ''ਚ ਗਰਭਵਤੀ ਔਰਤਾਂ ਅਤੇ ਅਣਜੰਮੇ ਬੱਚੇ ਜ਼ਿਆਦਾ ਹਨ। ਇਹ ਮਹਾਮਾਰੀ ਅਣਜੰਮੇ ਬੱਚਿਆਂ ਲਈ ਕਾਫੀ ਖਤਰਨਾਕ ਮੰਨੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਬੱਚੇ ਦੇ ਦਿਮਾਗ ''ਤੇ ਪੈਂਦਾ ਹੈ, ਜਿਸ ਨਾਲ ਦਿਮਾਗੀ ਵਿਕਾਸ ਰੁਕ ਜਾਂਦਾ ਹੈ।
ਇਸ ਬੀਮਾਰੀ ਨੂੰ ਮਾਈਕ੍ਰੋਸੇਫਾਲੇ ਕਹਿੰਦੇ ਹਨ। ਇਸ ਤੋਂ ਪੀੜਤ ਬੱਚਿਆਂ ਦਾ ਦਿਮਾਗ ਸਾਧਾਰਨ ਬੱਚੇ ਦੇ ਮੁਕਾਬਲੇ ਛੋਟਾ ਹੁੰਦਾ ਹੈ।
ਬਚਾਅ ਦੇ ਤਰੀਕੇ
ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਤੋਂ ਬਚਣ ਲਈ ਕੁਝ ਉਪਾਅ ਸੁਝਾਏ ਹਨ, ਜਿਨ੍ਹਾਂ ਨੂੰ ਫਾਲੋ ਕਰਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ। ਆਪਣੇ ਆਲੇ-ਦੁਆਲੇ ਗੰਦਾ ਪਾਣੀ ਖੜ੍ਹਨ ਨਾ ਦਿਓ। ਘਰ ਦੇ ਆਲੇ-ਦੁਆਲੇ ਜਾਂ ਕਮਰੇ ਵਿਚ ਗਮਲੇ, ਬਾਲਟੀ ਅਤੇ ਕੂਲਰ ਆਦਿ ਵਿਚ ਪਾਣੀ ਭਰ ਕੇ ਨਾ ਰੱਖੋ।
 ਮੱਛਰਾਂ ਤੋਂ ਬਚਣ ਲਈ ਪੂਰਾ ਸਰੀਰ ਢਕ ਕੇ ਰੱਖੋ। ਫੁਲ ਸਲੀਵ ਅਤੇ ਹਲਕੇ ਰੰਗਾਂ ਵਾਲੇ ਕੱਪੜੇ ਪਹਿਨੋ।
 ਜੇ ਬੁਖਾਰ, ਗਲੇ ਵਿਚ ਖਾਰਸ਼, ਅੱਖਾਂ ਲਾਲ ਜਾਂ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਹੈ ਤਾਂ ਛੇਤੀ ਡਾਕਟਰੀ ਜਾਂਚ ਕਰਵਾਓ। ਤਰਲ ਪਦਾਰਥਾਂ ਦਾ ਸੇਵਨ ਕਰੋ ਅਤੇ ਪੂਰਾ ਆਰਾਮ ਕਰੋ।
 ਇਕ-ਦੂਜੇ ਦਾ ਜੂਠਾ ਖਾਣ ਤੋਂ ਬਚੋ। ਟੁੱਥਬਰੱਸ਼, ਗਿਲਾਸ, ਚਮਚ ਵਰਗੀਆਂ ਚੀਜ਼ਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ। ਵਾਰ-ਵਾਰ ਹੱਥ ਸਾਫ਼ ਕਰੋ।


Related News