ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਖਾਓ ‘ਜਾਮਣ’, ਸ਼ੂਗਰ ਲਈ ਵੀ ਹਨ ਫਾਇਦੇਮੰਦ

Friday, May 15, 2020 - 06:21 PM (IST)

ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਖਾਓ ‘ਜਾਮਣ’, ਸ਼ੂਗਰ ਲਈ ਵੀ ਹਨ ਫਾਇਦੇਮੰਦ

ਜਲੰਧਰ— ਜਾਮਣ ਗਰਮੀਆਂ ਦਾ ਫਲ ਹੈ। ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਜਾਮਣ ਕਸੈਲੇ ਅਤੇ ਮਿੱਠੇ ਸਵਾਦ ਵਾਲਾ ਫਲ ਹੁੰਦਾ ਹੈ, ਜੋ ਥੋੜ੍ਹੇ ਸਮੇਂ ਲਈ ਹੀ ਆਉਂਦਾ ਹੈ ਪਰ ਇਸ ਦੇ ਬਹੁਤ ਸਾਰੇ ਗੁਣ ਹਨ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ 'ਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ। ਜਾਮਣ 'ਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਜਾਮਣ ਦੇ ਦਰੱਖ਼ਤ ਅੰਬ ਦੇ ਦਰੱਖਤਾਂ ਵਾਂਗ ਹੀ ਵੱਡੇ-ਵੱਡੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਜਾਮਣ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...

1. ਪਾਚਨ ਤੰਤਰ ਮਜ਼ਬੂਤ ਕਰੇ
ਅਕਸਰ ਮਾਨਸੂਨ ਦੇ ਮੌਸਮ 'ਚ ਪੇਟ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਖਾਓ। ਇਨ੍ਹਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

PunjabKesari

2. ਡਾਇਬਿਟੀਜ਼ ਤੋਂ ਛੁਟਕਾਰਾ
ਡਾਇਬਿਟੀਜ਼ ਰੋਗੀਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ ਡਾਇਬਿਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

3. ਦਸਤ ਤੋਂ ਰਾਹਤ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ 'ਚ ਸੇਂਧਾ ਨਮਕ ਮਿਲਾ ਕੇ ਖਾਓ। ਇਸ ਨਾਲ ਕੁਝ ਸਮੇਂ 'ਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ।

PunjabKesari

4. ਭੁੱਖ ਵਧਾਏ
ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।

5. ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਇਨ੍ਹੀਂ ਦਿਨੀਂ ਆਮ ਸੁਣਨ ਨੂੰ ਮਿਲ ਰਹੀ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ 'ਤੇ ਜਾਮਣ ਖਾਓ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਓ। 

ਪੜ੍ਹੋ ਇਹ ਵੀ ਖਬਰ - ਲੱਕ ਦਰਦ ਦੀ ਸਮੱਸਿਆ ਨੂੰ ਠੀਕ ਕਰਦੇ ਹਨ ‘ਮਖਾਣੇ’, ਭੁੱਖ ਤੋਂ ਦਿਵਾਉਂਦੇ ਹਨ ਰਾਹਤ

ਪੜ੍ਹੋ ਇਹ ਵੀ ਖਬਰ - ‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ

PunjabKesari

6. ਕੈਂਸਰ ਦੇ ਖਤਰੇ ਤੋਂ ਬਚਾਏ
ਜਾਮਣ 'ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੇ ਹਨ।

7. ਭਾਰ ਵਧਾਏ
ਜਾਮਣ ਦੇ ਰਸ 'ਚ ਸ਼ਹਿਦ, ਆਂਵਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ 'ਚ 2 ਵਾਰ ਲਗਾਤਾਰ ਇਕ ਮਹੀਨੇ ਤਕ ਪੀਓ। ਇਕ ਮਹੀਨੇ 'ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।

PunjabKesari

8. ਦੰਦਾਂ ਲਈ ਫਾਇਦੇਮੰਦ
ਰੋਜ਼ਾਨਾ ਜਾਮਨ ਦੇ ਪਾਊਡਰ ਦਾ ਮੰਜਨ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।


author

rajwinder kaur

Content Editor

Related News