ਸਿਹਤ ਲਈ ਬਹੁਤ ਗੁਣਕਾਰੀ ਹੈ ਆਇਰਨ ਨਾਲ ਭਰਪੂਰ ''ਗੁੜ'', ਸਰੀਰ ਦੀ ਕਮਜ਼ੋਰੀ ਤੋਂ ਵੀ ਦਿਵਾਉਂਦੈ ਨਿਜ਼ਾਤ

Saturday, Mar 16, 2024 - 04:23 PM (IST)

ਸਿਹਤ ਲਈ ਬਹੁਤ ਗੁਣਕਾਰੀ ਹੈ ਆਇਰਨ ਨਾਲ ਭਰਪੂਰ ''ਗੁੜ'', ਸਰੀਰ ਦੀ ਕਮਜ਼ੋਰੀ ਤੋਂ ਵੀ ਦਿਵਾਉਂਦੈ ਨਿਜ਼ਾਤ

ਨਵੀਂ ਦਿੱਲੀ— ਖਾਣਾ ਖਾਣ ਤੋਂ ਬਾਅਦ ਲੋਕ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਅੱਜ ਕੱਲ੍ਹ ਲੋਕ ਆਈਸਕ੍ਰੀਮ ਅਤੇ ਚਾਕਲੇਟ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਦੇ ਸਨ, ਜਿਸ ਨਾਲ ਖਾਧਾ-ਪੀਤਾ ਪਚ ਜਾਂਦਾ ਸੀ। ਗੁੜ ਵਿਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਗੁੜ 'ਚ ਮੌਜੂਦ ਤੱਤ ਸਰੀਰ 'ਚੋਂ ਤੇਜ਼ਾਬ ਨੂੰ ਖਤਮ ਕਰ ਦਿੰਦੇ ਹਨ।ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਗੁੜ ਖਾਣ ਦੇ ਫਾਇਦਿਆਂ ਬਾਰੇ। 

PunjabKesari
ਹੱਡੀਆਂ ਹੋਣਗੀਆਂ ਮਜ਼ਬੂਤ
ਗੁੜ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਕੈਲਸ਼ੀਅਮ ਦੇ ਨਾਲ ਫਾਸਫੋਰਸ ਵੀ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਕਮਜ਼ੋਰੀ ਕਰੇ ਖਤਮ
ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਦੁੱਧ ਦੇ ਨਾਲ ਗੁੜ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਗੁੜ ਸਰੀਰ 'ਚ ਊਰਜਾ ਦਾ ਪੱਧਰ ਵਧਾ ਦਿੰਦਾ ਹੈ।
ਚਮੜੀ ਹੋ ਜਾਵੇਗੀ ਚਮਕਦਾਰ
7 ਦਿਨ ਤੱਕ ਰੋਜ਼ਾਨਾ ਗੁੜ ਖਾਣ ਨਾਲ ਤੁਹਾਡੀ ਚਮੜੀ ਸਾਫ਼ ਅਤੇ ਚਮਕਦਾਰ ਹੋ ਜਾਵੇਗੀ ਕਿਉਂਕਿ ਗੁੜ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ। ਜਿਸ ਨਾਲ ਚਮੜੀ ਚਮਕਦਾਰ ਬਣਦੀ ਹੈ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।

PunjabKesari
ਗੈਸ ਅਤੇ ਐਸੀਡਿਟੀ ਹੋਵੇਗੀ ਦੂਰ
ਗੁੜ ਦਾ ਸੇਵਨ ਕਰਨ ਦੇ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਥੋੜ੍ਹਾ ਗੁੜ ਖਾ ਲੈਂਦੇ ਹੋ ਤਾਂ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਾਈਗ੍ਰੇਨ ਤੋਂ ਮਿਲਦੀ ਹੈ ਰਾਹਤ
ਗਾਂ ਦੇ ਘਿਓ ਨਾਲ ਗੁੜ ਖਾਣ ਨਾਲ ਮਾਈਗ੍ਰੇਨ ਅਤੇ ਨਾਰਮਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ। ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਲੀ ਢਿੱਡ 5 ਮਿਲੀਲੀਟਰ ਗਾਂ ਦੇ ਘਿਓ ਦੇ ਨਾਲ 10 ਗ੍ਰਾਮ ਗੁੜ ਇਕ ਦਿਨ 'ਚ ਦੋ ਵਾਰ ਖਾਣਾ ਚਾਹੀਦਾ ਹੈ। ਮਾਈਗ੍ਰੇਨ ਅਤੇ ਸਿਰ ਦਰਦ 'ਚ ਆਰਾਮ ਮਿਲੇਗਾ।

PunjabKesari
ਅਸਥਮਾ ਨੂੰ ਕਰੇ ਦੂਰ 
ਗੁੜ 'ਚ ਐਂਟੀ ਐਲਰਜਿਕ ਤੱਤ ਹੁੰਦੇ ਹਨ। ਅਸਥਮਾ ਦੇ ਮਰੀਜ਼ ਜੇਕਰ ਗੁੜ ਦਾ ਸੇਵਨ ਰੋਜ਼ਾਨਾ ਕਰਨਗੇ ਤਾਂ ਉਨ੍ਹਾਂ ਨੂੰ ਸਾਹ ਲੈਣ 'ਚ ਕੋਈ ਪਰੇਸ਼ਾਨੀ ਨਹੀਂ ਆਵੇਗੀ। 
ਆਇਰਨ ਦੀ ਘਾਟ ਹੋਵੇਗੀ ਪੂਰੀ 
ਸਰੀਰ 'ਚ ਆਇਰਨ ਦੀ ਘਾਟ ਹੋਣ 'ਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਗੁੜ ਆਇਰਨ ਦਾ ਇਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸਰੀਰ 'ਚ ਖੂਨ ਦੀ ਘਾਟ ਨਹੀਂ ਰਹਿੰਦੀ।


author

sunita

Content Editor

Related News