ਇਨ੍ਹਾਂ ਬੀਮਾਰੀਆਂ ਵਿਚ ਬੇਹੱਦ ਫਾਇਦੇਮੰਦ ਹੈ ਸੇਂਧਾ ਨਮਕ

Saturday, Sep 09, 2017 - 04:24 PM (IST)

ਨਵੀਂ ਦਿੱਲੀ— ਸੇਂਧਾ ਨਮਕ ਦੀ ਵਰਤੋਂ ਹਰ ਘਰ ਵਿਚ ਆਮ ਕੀਤੀ ਜਾਂਦੀ ਹੈ। ਇਸ ਦੀ ਸਲਾਦ ਜਾਂ ਫਲਾਂ 'ਤੇ ਪਾ ਕੇ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਕਾਫੀ ਮਾਤਰਾ ਵਿਚ ਕੈਮੀਕਲ ਯੌਗਿਕ ਅਤੇ ਮੈਨੀਸ਼ੀਅਮ ਸਲਫੇਟ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸੇਂਧਾ ਨਮਕ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਨਾਲ ਮਿਲਣ ਵਾਲੇ ਫਾਇਦਿਆਂ ਦੇ ਬਾਰੇ ਵਿਚ
1. ਤਣਾਅ 
ਭੱਜਦੋੜ ਭਰੀ ਜ਼ਿੰਦਗੀ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ ਜੋ ਹੋਲੀ-ਹੋਲੀ ਵਧ ਕੇ ਤਣਾਅ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤਣਾਅ ਦੀ ਵਜ੍ਹਾ ਨਾਲ ਵਿਅਕਤੀ ਨੂੰ ਨੀਂਦ ਵੀ ਨਹੀਂ ਆਉਂਦੀ ਅਤੇ ਮੂਡ ਵੀ ਚਿੜਚਿੜਾ ਰਹਿੰਦਾ ਹੈ। ਅਜੇ ਵਿਚ ਸੇਂਧਾ ਨਮਕ ਦੀ ਵਰਤੋਂ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਰਾਤ ਨੂੰ ਸੋਂਣ ਤੋਂ ਪਹਿਲਾਂ ਕੋਸੇ ਪਾਣੀ ਨਾਲ 1 ਕੱਪ ਸੇਂਧਾ ਨਮਕ ਮਿਲਾ ਲਓ ਅਤੇ ਫਿਰ ਇਸ ਪਾਣੀ ਨਾਲ ਨਹਾਓ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਾਲ ਤਣਾਅ ਦੂਰ ਹੋਵੇਗਾ ਅਤੇ ਨੀਂਦ ਵੀ ਚੰਗੀ ਆਵੇਗੀ। 

PunjabKesari
2. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਸੇਂਧਾ ਨਮਕ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਬਾਥਟਬ ਵਿਚ ਕੋਸਾ ਪਾਣੀ ਭਰੋਂ ਅਤੇ ਇਸ ਵਿਚ 1-2 ਕੱਪ ਸੇਂਧਾ ਨਮਕ ਮਿਲਾਓ ਅਤੇ 10-15 ਮਿੰਟ ਤੱਕ ਨਹਾਓ।
3. ਮਾਸਪੇਸ਼ੀਆਂ ਵਿਚ ਦਰਦ
ਵਧਦੀ ਉਮਰ ਦੇ ਨਾਲ ਹੀ ਮਾਸਪੇਸ਼ੀਆਂ ਵਿਚ ਅਕੜਣ ਅਤੇ ਦਰਦ ਹੋਣਾ ਲੱਗਦਾ ਹੈ। ਇਸ ਤੋਂ ਇਲਾਵਾ ਕਸਰਤ ਕਰਨ ਤੋਂ ਬਾਅਦ ਸਰੀਰ ਵਿਚ ਦਰਦ ਹੋਣ ਲੱਗਦੀ ਹੈ ਅਤੇ ਕਈ ਵਾਰ ਤਾਂ ਮਾਸਪੇਸ਼ੀਆਂ ਵਿਚ ਸੋਜ ਆ ਜਾਂਦੀ ਹੈ। ਅਜਿਹੇ ਵਿਚ ਸੇਂਧਾ ਨਮਕ ਵਿਚ ਥੋੜ੍ਹਾ ਜਿਹਾ ਗਰਮ ਪਾਣੀ ਮਿਲਾ ਕੇ ਗਾੜਾ ਪੇਸਟ ਤਿਆਰ ਕਰ ਲਓ ਇਸ ਨੂੰ ਪ੍ਰਭਾਵਿਤ ਥਾਂਵਾਂ 'ਤੇ 15-20 ਮਿੰਟਾਂ ਲਈ ਲਗਾਓ। ਇਸ ਨਾਲ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ। 

PunjabKesari
4. ਵਾਲਾਂ ਲਈ ਫਾਇਦੇਮੰਦ
ਸੇਂਧਾ ਨਮਕ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦੀ ਹੈ। ਪਤਲੇ,ਦੋ ਮੂੰਹੇ ਵਾਲਾਂ ਅਤੇ ਝੜਦੇ ਵਾਲਾਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਸੇਂਧਾ ਨਮਕ ਨਾਲ ਹੇਅਰ ਮਾਸਕ ਵੀ ਬਣਾ ਸਕਦੇ ਹੋ।  ਇਸ ਲਈ ਨਮਕ ਅਤੇ ਡੀਪ ਕੰਡੀਸ਼ਨਰ ਨੂੰ ਬਰਾਬਰ ਮਾਤਰਾ ਵਿਤ ਮਿਲਾ ਕੇ ਇਕ ਪੇਸਟ ਤਿਆਰ ਕਰੋ ਅਤੇ ਵਾਲਾਂ ਨੂੰ ਹਲਕਾ ਗਿੱਲਾ ਕਰਕੇ ਇਸ ਮਾਸਕ ਨੂੰ ਲਗਾਓ। 15-20 ਮਿੰਟ ਲਗਾਉਣ ਦੇ ਬਾਅਦ ਠੰਡੇ ਪਾਣੀ ਨਾਲ ਧੋ ਲਓ। ਹਫਤੇ ਵਿਚ 1 ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰਨ ਨਾਲ ਵਾਲ ਮਜ਼ਬੂਤ ਅਤੇ ਖੂਬਸੂਰਤ ਹੁੰਦੇ ਹਨ। 

PunjabKesari
5. ਡੈੱਡ ਸਕਿਨ 
ਇਸ ਲਈ 1 ਮੁੱਠੀ ਸੇਂਧਾ ਨਮਕ ਵਿਚ ਇਕ ਵੱਡਾ ਚਮੱਚ ਜੈਤੂਨ ਦਾ ਤੇਲ ਮਿਲਾ ਲਓ ਅਤੇ ਚਮੜੀ 'ਤੇ ਲਗਾਓ। ਕੁਝ ਦੇਰ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਡੈੱਡ ਸਕਿਨ ਤਾਂ ਦੂਰ ਹੋਵੇਗੀ ਨਾਲ ਹੀ ਬਲੈਕ ਹੈੱਡਸ ਅਤੇ ਖੁੱਲੇ ਰੋਮ ਛਿੱਦਰ ਵੀ ਬੰਦ ਹੋ ਜਾਣਗੇ। ਹਫਤੇ ਵਿਚ ਇਕ ਵਾਰ ਇਸ ਪੈਕ ਦੀ ਵਰਤੋਂ ਨਾਲ ਚਮੜੀ ਦੇ ਰੰਮ ਵਿਚ ਨਿਖਾਰ ਆਉਂਦਾ ਹੈ।


Related News