ਕੈਂਸਰ ਦੇ ਇਲਾਜ ਲਈ ਰਾਮਬਾਣ ਹੈ ਬ੍ਰੋਕਲੀ
Saturday, Oct 29, 2016 - 10:21 AM (IST)
ਜਲੰਧਰ — ਬ੍ਰੋਕਲੀ ''ਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰੋਕਲੀ ਵਿਚ ਕੈਂਸਰ ਨੂੰ ਘੱਟ ਕਰਨ ਵਾਲਾ ਤੱਤ ਮੈਰੋਸੀਨਸੇ ਪਾਇਆ ਜਾਂਦਾ ਹੈ ਜੋ ਕਿ ਪ੍ਰੋਟੈਸਟ ਕੈਂਸਰ, ਕੋਲੋਨ ਕੈਂਸਰ, ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਤੋਂ ਬਚਾਉਣ ਤੋਂ ਇਲਾਵਾ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਵਿਗਿਆਨੀਆਂ ਮੁਤਾਬਕ ਜੇ ਸਾਫ-ਸੁਥਰਾ ਅਤੇ ਵਿਸ਼ਾਣੂ ਰਹਿਤ ਭੋਜਨ ਦਾ ਸੇਵਨ ਕੀਤਾ ਜਾਵੇ ਤਾਂ ਭਿਆਨਕ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬ੍ਰੋਕਲੀ ਨੂੰ ਉਬਾਲ ਕੇ ਜਾਂ ਸਲਾਦ ਵਿਚ ਖਾਣ ਨਾਲ 80 ਫੀਸਦੀ ਤੱਕ ਕੈਂਸਰ ਤੋਂ ਬਚਿਆ ਜਾ ਸਕਦਾ ਹੈ।
