ਕੈਂਸਰ ਤੇ ਸ਼ੂਗਰ ਸਣੇ ਕਈ ਗੰਭੀਰ ਬੀਮਾਰੀਆਂ ਦਾ ਰਾਮਬਾਣ ਇਲਾਜ ਹੈ 'ਹਰੀ ਮਿਰਚ', ਜਾਣੋ ਹੋਰ ਵੀ ਫ਼ਾਇਦੇ
Monday, Sep 05, 2022 - 01:56 PM (IST)

ਜਲੰਧਰ (ਬਿਊਰੋ) : ਹਰੀ ਮਿਰਚ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੀ ਹੈ ਸਗੋਂ ਸਿਹਤ ਅਤੇ ਸੁੰਦਰਤਾ ਨੂੰ ਵੀ ਵਧਾਉਂਦੀ ਹੈ। ਹਾਲਾਂਕਿ ਮਿਰਚਾਂ ਦੀ ਵਰਤੋਂ ਸਾਡੇ ਭੋਜਨ 'ਚ ਮਸਾਲਾ ਵਧਾਉਣ ਲਈ ਹੀ ਕੀਤੀ ਜਾਂਦੀ ਹੈ ਪਰ ਜੇਕਰ ਤੁਸੀਂ ਹਰੀ ਮਿਰਚ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਬਿਨਾਂ ਕਿਸੇ Efforts ਦੇ ਸਿਹਤ ਅਤੇ ਸੁੰਦਰਤਾ ਆਪਣੇ-ਆਪ ਵਧ ਜਾਂਦੀ ਹੈ ਕਿਉਂਕਿ ਐਂਟੀਆਕਸੀਡੈਂਟ ਨਾਲ ਭਰਪੂਰ ਹਰੀ ਮਿਰਚ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ।
ਚਮੜੀ ਨੂੰ ਬਣਾਉਂਦੀ ਹੈ ਸੁੰਦਰ
ਹਰੀ ਮਿਰਚ 'ਚ ਵਿਟਾਮਿਨ-ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ ਅਤੇ ਇਹ ਦੋਵੇਂ ਪੋਸ਼ਕ ਤੱਤ ਚਮੜੀ ਦੀ ਚਮਕ, ਕੱਸਣ ਅਤੇ ਕੋਮਲ ਬਣਤਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ।
ਆਇਰਨ ਦਾ ਹੈ ਕੁਦਰਤੀ ਸਰੋਤ
ਹਰੀ ਮਿਰਚ ਆਇਰਨ ਦਾ ਕੁਦਰਤੀ ਸਰੋਤ ਹੈ। ਆਇਰਨ ਸਰੀਰ ਦੇ ਅੰਦਰ ਖੂਨ ਦੇ ਪ੍ਰਵਾਹ (Blood Circulation) ਨੂੰ ਵਧਾਉਣ ਦਾ ਕੰਮ ਕਰਦਾ ਹੈ, ਜੋ ਚਮੜੀ ਨੂੰ ਸੁੰਦਰ, ਸਰੀਰ ਨੂੰ ਐਕਟਿਵ ਅਤੇ ਦਿਮਾਗ ਨੂੰ ਸ਼ਾਂਤ ਰੱਖਣ ਲਈ ਜ਼ਰੂਰੀ ਹੈ। ਜਦੋਂ ਸਰੀਰ 'ਚ ਆਇਰਨ ਦੀ ਕਮੀ ਹੁੰਦੀ ਹੈ, ਤਾਂ ਵਿਅਕਤੀ ਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸਰੀਰ 'ਚ ਭਾਰੀਪਨ ਮਹਿਸੂਸ ਹੁੰਦਾ ਹੈ। ਅਜਿਹੇ 'ਚ ਆਪਣੀ ਰੋਜ਼ਾਨਾ ਖੁਰਾਕ 'ਚ ਹਰੀ ਮਿਰਚ ਦੀ ਵਰਤੋਂ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।
ਸਰੀਰ ਦਾ ਤਾਪਮਾਨ ਬਰਕਰਾਰ ਰੱਖਣ 'ਚ ਮਦਦਗਾਰ
ਹਰੀ ਮਿਰਚ 'ਚ ਕੈਪਸਾਇਸਿਨ (Capsaicin) ਨਾਮ ਦਾ ਇੱਕ ਮਿਸ਼ਰਣ ਪਾਇਆ ਜਾਂਦਾ ਹੈ, ਜੋ ਦਿਮਾਗ 'ਚ ਮੌਜੂਦ ਹਾਈਪੋਥੈਲੇਮਸ (Hypothalamus) ਦੇ ਕੂਲਿੰਗ ਸੈਂਟਰ ਨੂੰ ਕਿਰਿਆਸ਼ੀਲ ਰੱਖਣ 'ਚ ਮਦਦ ਕਰਦਾ ਹੈ ਕਿਉਂਕਿ ਦਿਮਾਗ ਦਾ ਇਹ ਹਿੱਸਾ ਪੂਰੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਇਸ ਲਈ ਭਾਰਤ ਵਰਗੇ ਗਰਮ ਦੇਸ਼ਾਂ 'ਚ ਸਦੀਆਂ 'ਚ ਹਰੀ ਮਿਰਚ ਦਾ ਸੇਵਨ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਸਰੀਰ ਦੇ ਤਾਪਮਾਨ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇ।
ਕੈਂਸਰ ਤੋਂ ਬਚਾਏ
ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਵੀ ਹਰੀ ਮਿਰਚ ਫਾਇਦੇਮੰਦ ਹੁੰਦੀ ਹੈ । ਹਰੀ ਮਿਰਚ 'ਚ ਮੌਜੂਦ 'ਐਂਟੀਆਕਸੀਡੈਂਟ' ਭਰਪੂਰ ਮਾਤਰਾ 'ਚ ਹੋਣ ਨਾਲ ਕੈਂਸਰ ਤੋਂ ਬਚਾਉਂਦੀ ਹੈ । ਹਰੀ ਮਿਰਚ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਜੇਕਰ ਖੂਨ 'ਚ ਗਲੂਕੋਜ਼ ਦਾ ਪੱਧਰ ਬਹੁਤ ਜ਼ਿਆਦਾ ਵਧ ਜਾਵੇ ਤਾਂ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਜੋ ਹੌਲੀ-ਹੌਲੀ ਸਾਰੇ ਸਰੀਰ ਨੂੰ ਖੋਖਲਾ ਕਰਕੇ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਭੋਜਨ 'ਚ ਹਰੀ ਮਿਰਚ ਦਾ ਸੇਵਨ ਕਰਕੇ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।
ਵਧਾਉਂਦੀ ਹੈ ਇਮਿਊਨਿਟੀ
ਜੇਕਰ ਤੁਹਾਨੂੰ ਵਾਰ-ਵਾਰ ਜ਼ੁਕਾਮ ਜਾਂ ਸਾਈਨਸ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਆਪਣੇ ਖਾਣੇ 'ਚ ਹਰੀ ਮਿਰਚ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਹਰੀ ਮਿਰਚ ਬਲਗਮ ਝਿੱਲੀ ਨੂੰ ਉਤੇਜਿਤ ਕਰਦੀ ਹੈ, ਇਸ ਨਾਲ ਬਲਗਮ ਪਤਲੀ ਕੇ ਨਿਕਲ ਜਾਂਦੀ ਹੈ। ਬਾਕੀ ਹਰੀਆਂ ਮਿਰਚਾਂ ਨੂੰ ਖਾਣ ਨਾਲ ਆਇਰਨ, ਵਿਟਾਮਿਨ-ਸੀ ਅਤੇ ਬੀ-ਕੰਪਲੈਕਸ ਪ੍ਰਾਪਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਸਰੀਰ ਦੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੀ ਹੈ।
ਅਲਸਰ ਨੂੰ ਰੋਕਣ 'ਚ ਮਦਦਗਾਰ
ਹਰੀ ਮਿਰਚ ਦਾ ਰੋਜ਼ਾਨਾ ਸੀਮਤ ਮਾਤਰਾ 'ਚ ਸੇਵਨ ਕਰਨ ਨਾਲ ਮੂੰਹ ਅਤੇ ਪੇਟ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ ਕਿਉਂਕਿ ਹਰੀ ਮਿਰਚ ਸਰੀਰ 'ਚ ਗਰਮੀ ਨੂੰ ਵਧਣ ਨਹੀਂ ਦਿੰਦੀ। ਇਸ ਲਈ ਜੇਕਰ ਤੁਹਾਨੂੰ ਪੇਟ ਖਰਾਬ ਹੋਣ ਕਾਰਨ ਵਾਰ-ਵਾਰ ਮੂੰਹ 'ਚ ਛਾਲੇ ਪੈ ਰਹੇ ਹਨ ਤਾਂ ਹਰੀ ਮਿਰਚ ਖਾਣਾ ਸ਼ੁਰੂ ਕਰ ਦਿਓ।
ਭਾਰ ਕਰੇ ਘੱਟ
ਹਰੀ ਮਿਰਚ 'ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਅਤੇ ਪਰ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਖਾਣ ਨਾਲ ਭਾਰ ਘੱਟ ਹੁੰਦਾ ਹੈ।