ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਖੁਰਾਕ ''ਚ ਸ਼ਾਮਲ ਕਰੋ ਕੈਲਸ਼ੀਅਮ ਨਾਲ ਭਰਪੂਰ ਇਹ ਵਸਤੂਆਂ
Wednesday, Mar 10, 2021 - 11:09 AM (IST)
ਨਵੀਂ ਦਿੱਲੀ- ਪਹਿਲੇ ਸਮੇਂ 'ਚ ਵਧਦੀ ਉਮਰ ਦੇ ਲੋਕਾਂ 'ਚ ਕਮਜ਼ੋਰ ਹੱਡੀਆਂ ਦੀ ਪਰੇਸ਼ਾਨੀ ਸੁਣਨ ਨੂੰ ਮਿਲਦੀ ਸੀ ਪਰ ਬਦਲਦੀ ਜੀਵਨਸ਼ੈਲੀ ਅਤੇ ਖਾਣਪਾਣ ਦੀਆਂ ਆਦਤਾਂ ਦੇ ਕਾਰਨ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਇਹ ਪਰੇਸ਼ਾਨੀ ਝੱਲਣੀ ਪੈਂਦੀ ਹੈ। ਘੱਟ ਉਮਰ 'ਚ ਜੋੜਾਂ ਦਾ ਦਰਦ ਰਹਿਣ ਦੇ ਕਾਰਨ ਕੈਲਸ਼ੀਅਮ ਯੁਕਤ ਖਾਣਾ ਨਾ ਖਾਣਾ। ਕੁਝ ਲੋਕ ਆਪਣੀ ਖੁਰਾਕ 'ਚ ਦੁੱਧ ਨੂੰ ਸ਼ਾਮਲ ਕਰਦੇ ਹਨ ਕਿਉਂਕਿ ਉਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਮੌਜ਼ੂਦ ਹੁੰਦਾ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਸਿਰਫ ਦੁੱਧ ਪੀਣਾ ਹੀ ਕਾਫ਼ੀ ਨਹੀਂ ਹੈ ਅਜਿਹੇ ਕਈ ਫੂਡਸ ਹਨ, ਜਿਨ੍ਹਾਂ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਵਸਤੂਆਂ ਦੇ ਬਾਰੇ 'ਚ।
1. ਬਦਾਮ- ਕਿਹਾ ਜਾਂਦਾ ਹੈ ਕਿ 100 ਗ੍ਰਾਮ ਬਦਾਮ 'ਚ ਲਗਭਗ 264 ਕੈਲਸ਼ੀਅਮ ਹੁੰਦਾ ਹੈ। ਜੇਕਰ ਰੋਜ਼ ਮੁੱਠੀ ਭਰ ਕੇ ਬਦਾਮ ਖਾਧੇ ਜਾਣ ਤਾਂ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
2. ਪਾਲਕ-ਪਾਲਕ 'ਚ ਬਹੁਤ ਸਾਰੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ। ਇਸ ਲਈ ਬਿਹਤਰ ਹੋਵੇਗਾ ਕਿ ਪਾਲਕ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
3. ਭਿੰਡੀ-ਭਿੰਡੀ ਖਾਣੀ ਸਾਰੇ ਹੀ ਪਸੰਦ ਕਰਦੇ ਹਨ ਪਰ ਜੇਕਰ ਤੁਹਾਨੂੰ ਪਤਾ ਲਗੇਗਾ ਕਿ ਭਿੰਡੀ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੀ ਹੈ ਤਾਂ ਤੁਸੀਂ ਇਸ ਨੂੰ ਜ਼ਰੂਰ ਖਾਓਗੇ।
4. ਪਨੀਰ-ਪਨੀਰ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਵਿਟਾਮਿਨ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਕਾਫ਼ੀ ਲਾਹੇਵੰਦ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।