ਢਿੱਡ ਨਾਲ ਜੁੜੀਆਂ ਸਮੱਸਿਆਵਾਂ ਲਈ ਇਹ 5 ਸੁਪਰਫੂਡਸ ਖੁਰਾਕ 'ਚ ਕਰੋ ਸ਼ਾਮਲ
Tuesday, Sep 01, 2020 - 11:11 AM (IST)
ਨਵੀਂ ਦਿੱਲੀ — ਆਮ ਤੌਰ 'ਤੇ ਲੋਕ ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ, ਗੈਸ, ਬਦਹਜ਼ਮੀ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਭੋਜਨ ਪਦਾਰਥ ਐਸਿਡਿਟੀ ਅਤੇ ਗੈਸ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹੋ ਸਕਦੇ ਹਨ। ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨ ਨਾ ਸਿਰਫ ਗੈਸ ਦੀ ਸਮੱਸਿਆ ਨੂੰ ਦੂਰ ਕਰਦੇ ਹਨ, ਸਗੋਂ ਸਰੀਰ ਨੂੰ ਜ਼ਰੂਰੀ ਪੋਸ਼ਣ ਵੀ ਪ੍ਰਦਾਨ ਕਰਦੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸੁਪਰਫੂਡਜ਼ ਬਾਰੇ ਵਿਸਥਾਰ ਵਿਚ...
1. ਤਰਬੂਜ ਦਾ ਸੇਵਨ
ਤਰਬੂਜ ਵਿਚ ਲਾਇਕੋਪਿਨ ਨਾਂ ਦਾ ਤੱਤ ਹੁੰਦਾ ਹੈ, ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਤਰਬੂਜ ਦਾ ਸੇਵਨ ਕਰਨ ਨਾਲ ਕਬਜ਼ ਵੀ ਦੂਰ ਹੁੰਦੀ ਹੈ। ਤਰਬੂਜ ਵਿਚ 90 ਪ੍ਰਤੀਸ਼ਤ ਪਾਣੀ ਹੁੰਦਾ ਹੈ, ਜੋ ਗਰਮੀਆਂ ਵਿਚ ਡੀਹਾਈਡਰੇਸ਼ਨ ਨੂੰ ਰੋਕਦਾ ਹੈ। ਤਰਬੂਜ ਦਾ ਪੇਸਟ ਬਣਾ ਕੇ ਲਗਾਉਣ ਨਾਲ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ- ਕੋਰੋਨਾ ਕਾਲ 'ਚ 'ਮਾਂ' ਬਣਨ ਵਾਲੀਆਂ ਬੀਬੀਆਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
2. ਠੰਡਾ ਦੁੱਧ
ਜੇਕਰ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਠੰਡੇ ਦੁੱਧ ਦਾ ਸੇਵਨ ਕਰੋ। ਠੰਡਾ ਦੁੱਧ ਢਿੱਡ ਵਿਚ ਜਲਣ ਨੂੰ ਦੂਰ ਕਰਦਾ ਹੈ। ਦੁੱਧ ਵਿਚ ਮੌਜੂਦ ਲੈਕਟਿਕ ਐਸਿਡ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦਾ ਹੈ।
3. ਕੇਲੇ ਦਾ ਸੇਵਨ
ਬਦਹਜ਼ਮੀ ਅਤੇ ਗੈਸ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੇਲਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕੇਲੇ ਵਿਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਟਾਸ਼ੀਅਮ ਗੈਸ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਕੇਲੇ ਵਿਚ ਮੌਜੂਦ ਟ੍ਰਾਈਪਟੋਫਨ ਅਮੀਨੋ ਐਸਿਡ ਤਣਾਅ ਨੂੰ ਘਟਾਉਂਦਾ ਹੈ। ਕੇਲੇ ਦਾ ਲਗਾਤਾਰ ਸੇਵਨ ਕਰਨ ਨਾਲ ਕਬਜ਼ ਨਹੀਂ ਹੁੰਦੀ।
4. ਨਾਰੀਅਲ ਪਾਣੀ
ਨਾਰੀਅਲ ਦਾ ਪਾਣੀ ਐਸਿਡਿਟੀ ਨੂੰ ਦੂਰ ਕਰਨ ਲਈ ਬਹੁਤ ਕਾਰਗਰ ਸਿੱਧ ਹੁੰਦਾ ਹੈ। ਨਾਰੀਅਲ ਦਾ ਪਾਣੀ ਪੀਣ ਤੋਂ ਤੁਰੰਤ ਬਾਅਦ, ਸਮੱਸਿਆ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਨਾਰਿਅਲ ਦੇ ਪਾਣੀ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ ਹੋਣ ਕਾਰਨ ਪਾਚਣ ਵੀ ਤੰਦਰੁਸਤ ਰਹਿੰਦਾ ਹੈ।
ਇਹ ਵੀ ਪੜ੍ਹੋ- ਜੇਕਰ ਖ਼ੂਨ 'ਚ ਹੈ ਕਿਸੇ ਤਰ੍ਹਾਂ ਦੀ ਲਾਗ ਤਾਂ ਖਾਓ ਇਹ ਖ਼ੁਰਾਕ, ਦਵਾਈਆਂ ਦੀ ਨਹੀਂ ਪਵੇਗੀ ਲੋੜ
5. ਖੀਰੇ ਦੀ ਵਰਤੋਂ
ਐਸਿਡਿਟੀ ਅਤੇ ਢਿੱਡ ਨਾਲ ਜੁੜੀਆਂ ਬਿਮਾਰੀਆਂ ਵਿਚ, ਖੀਰਾ ਵੀ ਕਾਰਗਰ ਸਾਬਤ ਹੁੰਦਾ ਹੈ ਜਦੋਂਕਿ ਖੀਰਾ ਤੁਹਾਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ। ਇਹ ਭੋਜਨ ਨੂੰ ਹਜ਼ਮ ਕਰਨ ਵਿਚ ਵੀ ਮਦਦ ਕਰਦਾ ਹੈ। ਖੀਰੇ ਦੀ ਖਪਤ ਨਾਲ ਪੇਟ 'ਚ ਤੇਜ਼ਾਬ ਬਣਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ- ਸਿਹਤ ਲਈ ਲਾਹੇਵੰਦ ਸਿੱਧ ਹੁੰਦਾ ਹੈ ਸੇਬ ਦਾ ਸਿਰਕਾ, ਜਾਣੋ ਕਿਵੇਂ