ਗਰਮੀਆਂ ''ਚ ਸਿਹਤਮੰਦ ਰਹਿਣ ਲਈ ਇਹ ਸਬਜੀਆਂ ਜ਼ਰੂਰ ਖਾਓ

03/26/2017 4:25:55 PM

ਨਵੀਂ ਦਿੱਲੀ— ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਤੇਜ ਧੁੱਪ ਕਾਰਨ ਲੂ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਮੌਸਮ ''ਚ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਬੱਚਣ ਲਈ ਸਾਨੂੰ ਸਾਰਿਆਂ ਨੂੰ ਦਿਨ ''ਚ 8-10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਦੇ ਇਲਾਵਾ ਫਲ ਅਤੇ ਕੱਚੀਆਂ ਸਬਜੀਆਂ ਵੀ ਖਾਣੀਆਂ ਚਾਹੀਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਸਬਜੀਆਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਖਾਣ ਨਾਲ ਸਰੀਰ ''ਚ ਪਾਣੀ ਦੀ ਕਮੀ ਨਹੀਂ ਰਹਿੰਦੀ ।
1. ਖੀਰਾ
ਇਸ ''ਚ 95% ਪਾਣੀ ਹੁੰਦਾ ਹੈ। ਇਸ ਲਈ ਗਰਮੀਆਂ ''ਚ ਖੀਰਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਖੀਰੇ ''ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਹੁੰਦੇ ਹਨ, ਜੋ ਸਰੀਰ ਦਾ ਤਾਪਮਾਨ ਸਹੀ ਰੱਖਦੇ ਹਨ। ਇਸ ਦੇ ਨਾਲ ਹੀ ਬੀ.ਪੀ. ਦੀ ਵੀ ਸਮੱਸਿਆ ਨਹੀਂ ਹੁੰਦੀ।
2. ਹਰੀਆਂ ਫਲੀਆਂ 
ਇਹ ਸਬਜੀ ਖਾਣ ''ਚ ਬਹੁਤ ਸੁਆਦੀ ਹੁੰਦੀ ਹੈ। ਇਸ ''ਚ ਓਮੈਗਾ-3 ਅਤੇ ਫਾਈਬਰ ਹੁੰਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ।
3. ਤਰ
ਸਲਾਦ ਦੇ ਤੌਰ ''ਤੇ ਖਾਧੀ ਜਾਣ ਵਾਲੀ ਤਰ ਸਿਹਤ ਲਈ ਵਧੀਆ ਹੁੰਦੀ ਹੈ। ਇਹ ਸਿਰਫ ਗਰਮੀਆਂ ''ਚ ਹੁੰਦੀ ਹੈ। ਇਸ ਨੂੰ ਖਾਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਬੀ.ਪੀ. ਵੀ ਕੰਟਰੋਲ ''ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਪੇਟ ਦੇ ਕੀੜੇ ਮਾਰਨ ''ਚ ਮਦਦ ਕਰਦੀ ਹੈ।
4.  ਕੱਦੂ
ਇਹ ਹਰ ਮੌਸਮ ''ਚ ਮਿਲਣ ਵਾਲੀ ਸਬਜੀ ਹੈ। ਇਸ ''ਚ ਪੋਟਾਸ਼ੀਅਮ ਅਤੇ ਫਾਈਬਰ ਹੁੰਦਾ ਹੈ , ਜੋ ਚਮੜੀ ਲਈ ਲਾਭਕਾਰੀ ਹੁੰਦਾ ਹੈ। ਗਰਮੀਆਂ ''ਚ ਕੱਦੂ ਖਾਣ ਨਾਲ ਬੀ.ਪੀ. ਠੀਕ ਰਹਿੰਦਾ ਹੈ।
5. ਸ਼ਿਮਲਾ ਮਿਰਚ
ਇਹ ਤਿੰਨ ਰੰਗਾਂ-ਲਾਲ, ਹਰਾ ਅਤੇ ਪੀਲਾ ''ਚ ਮਿਲਦੀ ਹੈ। ਇਸ ''ਚ ਵਿਟਾਮਿਨ-ਏ, ਸੀ ਅਤੇ ਵੀਟਾ ਕੈਰੋਟਿਨ ਹੁੰਦਾ ਹੈ ਜੋ ਸਰੀਰ ਦਾ ਕੋਲੈਸਟਰੌਲ ਵੱਧਣ ਤੋਂ ਰੋਕਦਾ ਹੈ। ਇਸ ਨੂੰ ਖਾਣ ਨਾਲ ਦਿਲ ਦਾ ਦੌਰਾ, ਮੋਤੀਆਬਿੰਦ ਅਤੇ ਦਮਾ ਵਰਗੇ ਰੋਗ ਨਹੀਂ ਹੁੰਦੇ।
6. ਘਿਆ
ਗਰਮੀਆਂ ''ਚ ਘਿਏ ਦਾ ਜੂਸ ਪੀਣ ਨਾਲ ਜਾਂ ਸਬਜੀ ਖਾਣ ਨਾਲ ਕਾਫੀ ਲਾਭ ਮਿਲਦਾ ਹੈ। ਇਸ ''ਚ ਨਮਕ ਕਾਫੀ ਮਾਤਰਾ ''ਚ ਹੁੰਦਾ ਹੈ, ਜੋ ਪੇਟ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਨੂੰ ਖਾਣ ਨਾਲ ਗੈਸ, ਬਦਹਜ਼ਮੀ ਅਤੇ ਐਸੀਡੀਟੀ ਵਰਗੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।
7. ਪਾਲਕ
ਇਸ ''ਚ ਲੋਹਾ, ਕੈਲਸ਼ੀਅਮ, ਵਿਟਾਮਿਨਅਤੇ ਖਣਿਜ ਹੁੰਦੇ ਹਨ, ਜੋ ਸਰੀਰ ''ਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ।
 

Related News