''ਕੈਂਸਰ'' ਦੇ ਇਹ ਲੱਛਣ ਨਜ਼ਰਅੰਦਾਜ਼ ਕਰਨਾ ਜਾਨ ''ਤੇ ਪੈ ਸਕਦੈ ਭਾਰੀ, ਤੁਰੰਤ ਕਰੋ ਡਾਕਟਰ ਨਾਲ ਸੰਪਰਕ

Saturday, Jul 15, 2023 - 01:55 PM (IST)

ਨਵੀਂ ਦਿੱਲੀ- ਕੈਂਸਰ ਇਕ ਜਾਨਲੇਵਾ ਬੀਮਾਰੀ ਹੈ। ਇਹ ਇੱਕ ਅਜਿਹੀ ਬੀਮਾਰੀ ਹੈ ਜਿਸ ਦੇ ਲੱਛਣਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਬੀਮਾਰੀ ਦੇ ਲੱਛਣ ਪੂਰੀ ਤਰ੍ਹਾਂ ਉਦੋਂ ਹੀ ਦਿਖਾਈ ਦਿੰਦੇ ਹਨ ਜਦੋਂ ਇਹ ਸਰੀਰ ਵਿੱਚ ਪੂਰੀ ਤਰ੍ਹਾਂ ਫੈਲ ਜਾਂਦੀ ਹੈ। ਹਾਲਾਂਕਿ, ਸਰੀਰ ਵਿੱਚ ਕੁਝ ਦਿਖਾਈ ਦੇਣ ਵਾਲੀਆਂ ਤਬਦੀਲੀਆਂ 'ਤੇ ਨਜ਼ਰ ਰੱਖ ਕੇ, ਤੁਸੀਂ ਇਸ ਬੀਮਾਰੀ ਦਾ ਜਲਦੀ ਤੋਂ ਜਲਦੀ ਪਤਾ ਲਗਾ ਸਕਦੇ ਹੋ ਤੇ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰਕੇ ਇਸ ਨਾਮੁਰਾਦ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ

ਕੈਂਸਰ ਹੋਣ ਦੇ ਲੱਛਣ

ਰਾਤ ਨੂੰ ਸੌਂਦੇ ਹੋਏ ਪਸੀਨਾ ਆਉਣਾ

ਕਈ ਵਾਰ ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਲਿਊਕੇਮੀਆ ਅਤੇ ਲਿੰਫੋਮਾ ਸਮੇਤ ਕਈ ਤਰ੍ਹਾਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ, ਰਾਤ ​​ਨੂੰ ਪਸੀਨਾ ਆਉਣ ਦੇ ਕਈ ਹੋਰ ਕਾਰਨ ਹੋ ਸਕਦੇ ਹਨ, ਜਿਸ ਵਿੱਚ ਇਨਫੈਕਸ਼ਨ, ਕੁਝ ਦਵਾਈਆਂ ਜਾਂ ਮੀਨੋਪੌਜ਼ ਸ਼ਾਮਲ ਹਨ। ਪਰ ਇਸ ਦੇ ਬਾਵਜੂਦ ਤੁਹਾਨੂੰ ਕੈਂਸਰ ਦੀ ਬੀਮਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Health Tips: ਗੁਰਦੇ 'ਚ ਪੱਥਰੀ ਹੋਣ ਦੇ ਜਾਣੋ ਲੱਛਣ, ਨਿੰਬੂ ਪਾਣੀ ਸਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਪਾਓ ਰਾਹਤ

ਲੰਬੇ ਸਮੇਂ ਤੱਕ ਦਰਦ

ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਣਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਜਿਵੇਂ ਕਿ ਹੱਡੀਆਂ ਜਾਂ ਅੰਡਕੋਸ਼ ਵਿੱਚ ਲੰਬੇ ਸਮੇਂ ਤੱਕ ਦਰਦ ਹੋਣਾ, ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ। ਇਹ ਦਰਦ ਅੰਡਕੋਸ਼ ਦੇ ਕੈਂਸਰ ਅਤੇ ਹੱਡੀਆਂ ਦੇ ਕੈਂਸਰ ਵੱਲ ਇਸ਼ਾਰਾ ਕਰਦੇ ਹਨ। ਜੇ ਦਰਦ ਹੋਵੇ ਤਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ।

ਅਚਾਨਕ ਭਾਰ ਘਟਣਾ

ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਜ਼ਨ ਬਰਕਰਾਰ ਰਹੇ, ਜਿਸ ਲਈ ਉਹ ਸਖ਼ਤ ਮਿਹਨਤ ਵੀ ਕਰਦਾ ਹੈ। ਇਸ ਦੇ ਨਾਲ ਹੀ ਬਿਨਾਂ ਕਿਸੇ ਕੋਸ਼ਿਸ਼ ਦੇ ਅਚਾਨਕ ਭਾਰ ਘਟਣਾ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਕੈਂਸਰ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਕੈਂਸਰ ਤੋਂ ਪੀੜਤ ਵਿਅਕਤੀ ਦੇ ਸਰੀਰ ਦਾ ਭਾਰ ਅਚਾਨਕ ਘਟਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਵਿਅਕਤੀ ਦਾ ਭਾਰ ਬਿਨਾਂ ਕਿਸੇ ਕੋਸ਼ਿਸ਼ ਦੇ 4 ਤੋਂ 5 ਕਿਲੋ ਤੋਂ ਘੱਟ ਹੋ ਜਾਵੇ ਤਾਂ ਉਸ ਨੂੰ ਇੱਕ ਵਾਰ ਕੈਂਸਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ।

ਗੰਢ ਅਤੇ ਸੋਜ ਹੋਣਾ 

ਗੰਢ ਇੱਕ ਅਜਿਹਾ ਲੱਛਣ ਹੈ, ਜੋ ਕੈਂਸਰ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮਰੀਜ਼ ਕੈਂਸਰ ਦੀ ਬੀਮਾਰੀ ਨੂੰ ਸਰੀਰ ਦੇ ਗੰਢਾਂ ਕਾਰਨ ਹੀ ਫੜ ਲੈਂਦੇ ਹਨ। ਜੇਕਰ ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਗੰਢ ਮਹਿਸੂਸ ਕਰ ਰਹੇ ਹੋ, ਤਾਂ ਤੁਰੰਤ ਆਪਣੇ ਡਾਕਟਰ ਤੋਂ ਜਾਂਚ ਕਰਵਾਓ। ਕਿਉਂਕਿ ਇਹ ਕੈਂਸਰ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਹਿੱਸੇ 'ਚ ਸੋਜ ਹੋਣਾ ਵੀ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਚਾਹ, ਸਨੈਕਸ, ਪਾਸਤਾ...ਮਜ਼ਾ ਜਾਂ ਸਜ਼ਾ? Depression ਦਾ ਸ਼ਿਕਾਰ ਬਣਾ ਰਹੇ ਹਨ ਤੁਹਾਨੂੰ ਇਹ 5 ਫੂਡਸ

ਬਿਨਾਂ ਕਿਸੇ ਕਾਰਨ ਮਲ-ਮੂਤਰ 'ਚ ਖੂਨ ਆਉਣਾ 

ਬਿਨਾਂ ਕਿਸੇ ਕਾਰਨ ਮਲ, ਮੂਤਰ ਜਾਂ ਉਲਟੀ ਵਿਚ ਖੂਨ ਆਉਣਾ ਆਮ ਗੱਲ ਨਹੀਂ ਹੈ। ਇਹ ਕਿਸੇ ਖਤਰਨਾਕ ਬੀਮਾਰੀ ਜਾਂ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

ਚਮੜੀ ਵਿਚ ਬਦਲਾਅ ਹੋਣਾ 

ਚਮੜੀ 'ਤੇ ਕੁਝ ਬਦਲਾਅ ਕੈਂਸਰ ਦਾ ਸੰਕੇਤ ਵੀ ਦੇ ਸਕਦੇ ਹਨ, ਜਿਵੇਂ ਕਿ ਜ਼ਖ਼ਮ ਦਾ ਬਣਨਾ, ਅਜੀਬ ਤਿਲ ਦਾ ਜਨਮ, ਚਮੜੀ ਦੇ ਰੰਗ ਜਾਂ ਆਕਾਰ ਵਿਚ ਬਦਲਾਅ, ਖੁਜਲੀ ਜਾਂ ਖੂਨ ਵਗਣਾ ਆਦਿ। ਅਜਿਹੇ ਲੱਛਣ ਦੇਖਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਲਗਾਤਾਰ ਖੰਘ

ਮੌਸਮ ਅਤੇ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਖੰਘ ਵਰਗੀ ਆਮ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਖੰਘਦੇ ਸਮੇਂ ਛਾਤੀ ਵਿੱਚ ਦਰਦ ਹੋਣਾ ਅਤੇ ਲਗਾਤਾਰ ਖੰਘ ਦਾ ਰਹਿਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ। ਲੰਮੀ ਖੰਘ ਫੇਫੜਿਆਂ ਜਾਂ ਥਾਇਰਾਇਡ ਕੈਂਸਰ ਦਾ ਲੱਛਣ ਹੋ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹੇ ਕੋਈ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਇਹ ਵੀ ਪੜ੍ਹੋ : ਸਾਵਧਾਨ! ਤੁਹਾਡੀ ਫੇਵਰਟ ਕੈਡਬਰੀ ਚਾਕਲੇਟ 'ਚ ਹੈ ਖ਼ਤਰਨਾਕ Listeria Virus, ਇਨ੍ਹਾਂ ਲੋਕਾਂ ਨੂੰ ਹੈ ਜ਼ਿਆਦਾ ਖ਼ਤਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News