ਭਾਰ ਘਟਾਉਣ ਲਈ ਨਿੰਬੂ ਪਾਣੀ ਪੀਂਦੇ ਹੋ ਤਾਂ ਜ਼ਰੂਰ ਜਾਣੋਂ ਇਹ ਗੱਲਾਂ

04/08/2018 10:09:20 AM

ਜਲੰਧਰ— ਸਾਨੂੰ ਪਤਾ ਹੈ ਕਿ ਤੁਸੀਂ ਕਈ ਲੋਕਾਂ ਕੋਲੋਂ ਇਹ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਭਾਰ ਘਟਾਉਣਾ ਹੈ ਤਾਂ ਨਿੰਬੂ ਪਾਣੀ ਪੀਓ। ਇਹ ਫੈਟ ਘੱਟ ਕਰਨ ਦਾ ਕੰਮ ਕਰਦਾ ਹੈ। ਪਾਣੀ ਵਿਚ ਨਿੰਬੂ ਮਿਲਾ ਕੇ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਸਰੀਰ ਵਿਚ ਊਰਜਾ ਦਾ ਪੱਧਰ ਵੱਧ ਜਾਂਦਾ ਹੈ। ਤੁਹਾਡੀ ਕੰਸਨਟਰੇਟ ਕਰਨ ਦੀ ਸਮਰੱਥਾ ਵੱਧਦੀ ਹੈ। ਨਿੰਬੂ ਪਾਣੀ ਪੀਣ ਨਾਲ ਸਰੀਰ ਵਿਚ ਨਾ ਸਿਰਫ ਹਾਈਡਰੇਸ਼ਨ ਠੀਕ ਰਹਿੰਦਾ ਹੈ ਸਗੋਂ ਇਸ ਨਾਲ ਸਾਡਾ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਹਾਲਾਂਕਿ ਐਕਸਪਰਟ ਮੁਤਾਬਕ, ਸਿਰਫ ਪਾਣੀ ਪੀਣਾ ਵੀ ਓਨਾ ਹੀ ਲਾਭਦਾਇਕ ਹੈ ਜਿਨ੍ਹਾਂ ਨਿੰਬੂ ਪਾਣੀ ਪੀਣਾ। 
ਆਓ ਜਾਣਦੇ ਹਾਂ ਨਿੰਬੂ ਪਾਣੀ ਨਾਲ ਜੁੜੀ ਜਰੂਰੀ ਜਾਣਕਾਰੀ—
1. ਨਿੰਬੂ ਪਾਣੀ ਵਿਚ ਘੱਟ ਕਲੋਰੀ ਹੁੰਦੀ ਹੈ—
ਇਕ ਗਲਾਸ ਨਿੰਬੂ ਪਾਣੀ ਵਿਚ 6 ਕੈਲੋਰੀਜ ਤੋਂ ਜ਼ਿਆਦਾ ਕਲੋਰੀ ਨਹੀਂ ਹੁੰਦੀ ਹੈ, ਇਸ ਲਈ ਭਾਰ ਘੱਟ 'ਚ ਇਹ ਐਫੇਕਟਿਵ ਡਰਿੰਕ ਹੈ। ਜੇਕਰ ਤੁਸੀਂ ਜੂਸ ਅਤੇ ਸੋਡਾ ਡਰਿੰਕਸ ਦੀ ਜਗ੍ਹਾ ਨਿੰਬੂ ਪਾਣੀ ਪੀਓ ਤਾਂ ਇਹ ਅਤੇ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਇਕ ਦਿਨ ਵਿਚ ਤੁਹਾਡੀ ਕੈਲੋਰੀਜ ਇਨਟੈਕ 200 ਕੈਲੋਰੀ ਘੱਟ ਹੋ ਜਾਂਦੀ ਹੈ। ਨਿੰਬੂ ਪਾਣੀ ਹਾਲਾਂਕਿ ਪੂਰੀ ਤਰ੍ਹਾਂ ਨਾਲ ਕੈਲੋਰੀ ਫਰੀ ਨਹੀਂ ਹੈ ਪਰ ਇਸ ਨਾਲ ਕੈਲੋਰੀ ਦੀ ਡੇਲੀ ਇਨਟੈਕ ਘਟਾਉਣ ਵਿਚ ਮਦਦ ਜਰੂਰ ਮਿਲਦੀ ਹੈ।
2. ਨਿੰਬੂ ਪਾਣੀ ਪੀਣ ਨਾਲ ਹਾਈਡਰੇਸ਼ਨ ਠੀਕ ਰਹਿੰਦਾ ਹੈ—
ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਸਫਾਈ ਹੋ ਜਾਂਦੀ ਹੈ। ਨਿੰਬੂ ਪਾਣੀ ਬਾਇਲ ਜੂਸ ਬਣਾਉਣ ਵਿਚ ਵੀ ਮਦਦਗਾਰ ਹੈ। ਬਾਇਲ ਜੂਸ ਖਾਣੇ ਨੂੰ ਪਚਾਉਣ ਦਾ ਕੰਮ ਕਰਦਾ ਹੈ। ਜੇਕਰ ਹਾਈਡਰੇਸ਼ਨ ਠੀਕ ਰਹਿੰਦਾ ਹੈ ਤਾਂ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ। ਨਿੰਬੂ ਪਾਣੀ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਹੀ ਹੁੰਦਾ ਹੈ ਇਸ ਲਈ ਸਰੀਰ ਵਿਚ ਕਾਫ਼ੀ ਹੱਦ ਤੱਕ ਪਾਣੀ ਦੀ ਜਰੂਰੀ ਮਾਤਰਾ ਬਣੀ ਰਹਿੰਦੀ ਹੈ।
3. ਨਿੰਬੂ ਪਾਣੀ ਪੀਣ ਨਾਲ ਪੇਟ ਭਰਿਆ ਹੋਇਆ ਲੱਗਦਾ ਹੈ—
ਭੁੱਖ ਲੱਗਦੀ ਹੈ ਤਾਂ ਤੁਸੀਂ ਇੱਧਰ-ਉੱਧਰ ਦੀਆਂ ਚੀਜ਼ਾਂ ਖਾਣ ਲੱਗਦੇ ਹੋ ਅਤੇ ਐਕਸਟਰਾ ਕੈਲੋਰੀ ਲੈ ਲੈਂਦੇ ਹੋ। 2008 ਵਿਚ ਕੀਤੇ ਗਏ ਇਕ ਅਧਿਐਨ ਮੁਤਾਬਕ, ਨਾਸ਼ਤਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਲੀਟਰ ਪਾਣੀ ਪੀਣ ਨਾਲ ਕੈਲੋਰੀਜ ਦੀ ਮਾਤਰਾ ਕਰੀਬ 13 ਫ਼ੀਸਦੀ ਤੱਕ ਘੱਟ ਹੋ ਜਾਂਦੀ ਹੈ। ਅਧਿਐਨ ਮੁਤਾਬਕ ਖਾਣਾ ਖਾਣ ਦੇ ਨਾਲ ਪਾਣੀ ਪੀਣ ਨਾਲ ਭੁੱਖ ਘੱਟ ਹੋ ਜਾਂਦੀ ਹੈ ਅਤੇ ਪੇਟ ਫੁਲ ਲੱਗਣ ਲੱਗਦਾ ਹੈ।
4. ਭਾਰ ਘਟਾਉਣ ਵਿਚ ਮਦਦ ਮਿਲਦੀ ਹੈ—
ਹਾਈਡਰੇਸ਼ਨ, ਮੈਟਾਬਾਲੀਜ਼ਮ ਅਤੇ ਭੁੱਖ ਨਿਅੰਤਰਿਤ ਹੋਣ ਨਾਲ ਭਾਰ ਘੱਟ ਹੋ ਜਾਂਦਾ ਹੈ। ਇਕ ਅਧਿਐਨ ਮੁਤਾਬਕ, ਜੋ ਲੋਕ ਘੱਟ ਕਲੋਰੀ ਦੀ ਡਾਈਟ ਨਾਲ ਜ਼ਿਆਦਾ ਪਾਣੀ ਜਾਂ ਨਿੰਬੂ ਦਾ ਪਾਣੀ ਪੀਂਦੇ ਹਨ, ਉਹ ਦੂਸਰਿਆਂ ਨਾਲੋਂ ਜਲਦੀ ਭਾਰ ਘਟਾ ਲੈਂਦੇ ਹਨ। ਡਾਈਟ ਜਾਂ ਕਸਰਤ ਨੂੰ ਛੱਡ ਵੀ ਦਿਓ ਤਾਂ ਵੀ ਪਾਣੀ ਪੀਣ ਨਾਲ ਭਾਰ ਘੱਟਦਾ ਹੈ। ਇਹ ਨਿੰਬੂ ਪਾਣੀ ਪੀਣ ਅਤੇ ਪਾਣੀ ਪੀਣ ਦੋਵਾਂ 'ਤੇ ਹੀ ਲਾਗੂ ਹੁੰਦਾ ਹੈ।


Related News