ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

Tuesday, Dec 15, 2020 - 05:17 PM (IST)

ਬਹੁਤ ਸਾਰੇ ਲੋਕਾਂ ਦਾ ਥੋੜ੍ਹਾ ਜਿਹਾ ਕੰਮ ਕਰਕੇ, ਭੱਜ ਕੇ ਜਾਂ ਫਿਰ ਪੌੜੀਆਂ ਚੜ੍ਹਦੇ ਹੋਏ ਸਾਹ ਫੁੱਲਣ ਲੱਗਦਾ ਹੈ। ਥੋੜ੍ਹਾ ਜਿਹਾ ਕੰਮ ਕਰਕੇ ਸਾਹ ਫੁੱਲਣ ਲੱਗਦਾ ਹੈ ਤਾਂ ਇਹ ਕਮਜ਼ੋਰ ਫੇਫੜਿਆਂ ਦੀ ਨਿਸ਼ਾਨੀ ਹੈ ਪਰ ਕਈ ਵਾਰ ਇਹ ਜ਼ੁਕਾਮ ਅਤੇ ਕਿਸੇ ਵਾਇਰਲ ਇਨਫੈਕਸ਼ਨ ਦੇ ਕਾਰਨ ਵੀ ਹੋ ਸਕਦਾ ਹੈ। ਕਿਉਂਕਿ ਜ਼ੁਕਾਮ ਅਤੇ ਇਨਫੈਕਸ਼ਨ ਹੋਣ ਤੇ ਸਾਹ ਦੀ ਨਲੀ ਦੇ ਅੰਦਰੂਨੀ ਹਿੱਸੇ 'ਚ ਸੋਜ ਆ ਸਕਦੀ ਹੈ ਜਿਸ ਨਾਲ ਫੇਫੜਿਆਂ ਤੱਕ ਪੂਰੀ ਆਕਸੀਜਨ ਨਹੀਂ ਪਹੁੰਚ ਪਾਉਂਦੀ ਅਤੇ ਸਾਹ ਲੈਣ 'ਚ ਤਕਲੀਫ ਮਹਿਸੂਸ ਹੋਣ ਲੱਗਦੀ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਪਰ ਸਾਹ ਦੀ ਨਲੀ ਦੀ ਸੋਜ ਅਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਦੂਰ ਕਰ ਸਕਦੇ ਹਾਂ।

ਇਹ ਵੀ ਪੜ੍ਹੋ:Beauty Tips: ਚਿਹਰੇ 'ਤੇ ਬਣੇ ਬਲੈਕਹੈੱਡਸ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ, ਇੰਝ ਕਰੋ ਵਰਤੋਂ

PunjabKesari
ਅਦਰਕ ਵਾਲੀ ਚਾਹ: ਅਦਰਕ ਚ ਐਂਟੀ ਇੰਫਲਾਮੈਂਟਰੀ, ਐਂਟੀ-ਵਾਇਰਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਦੀ ਵਰਤੋਂ ਨਾਲ ਗਲੇ ਅਤੇ ਸਾਹ ਦੀ ਸੋਜ ਘੱਟ ਹੁੰਦੀ ਹੈ ਅਤੇ ਜੰਮੀ ਹੋਈ ਬਲਗਮ ਪਿਘਲ ਕੇ ਬਾਹਰ ਨਿਕਲ ਜਾਂਦਾ ਹੈ। ਇਸ ਲਈ ਜ਼ੁਕਾਮ, ਖਾਂਸੀ ਹੋਣ ਤੇ ਅਦਰਕ ਵਾਲੀ ਚਾਹ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨੀ ਜਾਂਦੀ ਹੈ। ਸਾਹ ਦੀ ਤਕਲੀਫ਼ ਹੋਣ ਤੇ ਅਦਰਕ ਵਾਲੀ ਚਾਹ ਪੀਓ। ਤੁਸੀਂ ਚਾਹੋ ਤਾਂ ਸਿਰਫ਼ ਪਾਣੀ 'ਚ ਅਦਰਕ ਉਬਾਲ ਕੇ ਵੀ ਪੀ ਸਕਦੇ ਹੋ ।

PunjabKesari
ਲੇਟ ਕੇ ਲੰਮਾ ਸਾਹ ਲਓ: ਜੇਕਰ ਸਾਹ ਲੈਣ 'ਚ ਤਕਲੀਫ਼ ਮਹਿਸੂਸ ਹੋ ਰਹੀ ਹੈ ਤਾਂ ਤੁਰੰਤ ਸਿੱਧੇ ਲੰਮੇ (ਲੇਟ) ਪੈ ਜਾਓ ਅਤੇ ਆਪਣੇ ਹੱਥ ਢਿੱਡ ਤੇ ਰੱਖੋ ਅਤੇ ਨੱਕ ਨਾਲ ਜ਼ੋਰ ਦਾ ਸਾਹ ਅੰਦਰ ਖਿੱਚੋ। ਸਾਹ ਨੂੰ ਕੁਝ ਸਮੇਂ ਤੱਕ ਰੋਕ ਕੇ ਰੱਖੋ ਅਤੇ ਮੂੰਹ ਦੇ ਰਸਤੇ ਬਾਹਰ ਕੱਢੋ। ਇਸ ਤਰ੍ਹਾਂ ਕਈ ਵਾਰ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਵੇਗੀ।

PunjabKesari
ਬਲੈਕ ਕੌਫ਼ੀ ਪੀਓ: ਸਾਹ ਲੈਣ ਦੀ ਤਕਲੀਫ਼ ਹੋਣ ਤੇ ਬਲੈਕ ਕੌਫ਼ੀ ਪੀਣੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਕੌਫੀ 'ਚ ਕੈਫੀਨ ਹੁੰਦਾ ਹੈ ਜੋ ਸਾਡੇ ਦਿਮਾਗ ਨੂੰ ਉਤੇਜਿਤ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਮਸਲਸ ਨੂੰ ਰਿਲੈਕਸ ਕਰਦਾ ਹੈ ਅਤੇ ਸਾਹ ਨਲੀ ਦੀਆਂ ਮਾਸਪੇਸ਼ੀਆਂ 'ਚੋਂ ਸੋਜ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਹੋਣ ਤੇ ਤੁਰੰਤ ਬਲੈਕ ਕੌਫ਼ੀ ਪੀਓ। ਇਸ ਨਾਲ ਤੁਰੰਤ ਰਾਹਤ ਮਿਲੇਗੀ।

ਇਹ ਵੀ ਪੜ੍ਹੋ:Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
ਅੱਗੇ ਵੱਲ ਚੁੱਕ ਕੇ ਬੈਠੋ: ਜੇਕਰ ਤੁਹਾਨੂੰ ਅਚਾਨਕ ਸਾਹ ਦੀ ਤਕਲੀਫ਼ ਹੋਣ ਲੱਗਦੀ ਹੈ ਅਤੇ ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਤਾਂ ਉਸ ਸਮੇਂ ਅੱਗੇ ਨੂੰ ਝੁੱਕ ਕੇ ਬੈਠ ਜਾਓ। ਇਸ ਤਰ੍ਹਾਂ ਬੈਠਣ ਨਾਲ ਮਸਲਸ ਰਿਲੈਕਸ ਹੋ ਜਾਂਦੇ ਹਨ ਅਤੇ ਸਾਹ ਲੈਣ 'ਚ ਤਕਲੀਫ਼ ਤੁਰੰਤ ਦੂਰ ਜਾਂਦੀ ਹੈ।

PunjabKesari
ਭਾਫ਼ ਲਓ: ਕਈ ਵਾਰ ਸਾਡਾ ਨੱਕ ਜ਼ਿਆਦਾ ਬਲਗਮ ਜਮ੍ਹਾ ਹੋਣ ਕਾਰਨ ਬੰਦ ਹੋ ਜਾਂਦਾ ਹੈ। ਜਿਸ ਨਾਲ ਸਾਹ ਲੈਣ 'ਚ ਤਕਲੀਫ਼ ਹੋਣ ਲੱਗਦੀ ਹੈ। ਇਸ ਬਲਗਮ ਨੂੰ ਬਾਹਰ ਕੱਢਣ ਲਈ ਭਾਫ਼ ਵੀ ਲੈ ਸਕਦੇ ਹੋ। ਇਸ ਨਾਲ ਤੁਰੰਤ ਬੰਦ ਨੱਕ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਲੈਣ ਦੀ ਤਕਲੀਫ਼
ਦੂਰ ਹੋ ਜਾਂਦੀ ਹੈ।


Aarti dhillon

Content Editor

Related News