ਰੋਜ਼ਾਨਾ 8 ਘੰਟੇ ਚੱਲੇ AC ਤਾਂ ਕਿੰਨਾ ਆਵੇਗਾ ਬਿੱਲ? ਜਾਣੋ ਕਿਹੜਾ AC ਬਿਜਲੀ ਦੀ ਖਪਤ ਕਰਦਾ ਹੈ ਘੱਟ

Saturday, Aug 12, 2023 - 04:20 PM (IST)

ਰੋਜ਼ਾਨਾ 8 ਘੰਟੇ ਚੱਲੇ AC ਤਾਂ ਕਿੰਨਾ ਆਵੇਗਾ ਬਿੱਲ? ਜਾਣੋ ਕਿਹੜਾ AC ਬਿਜਲੀ ਦੀ ਖਪਤ ਕਰਦਾ ਹੈ ਘੱਟ

ਨਵੀਂ ਦਿੱਲੀ- ਦੇਸ਼ ਭਰ 'ਚ ਮਾਨਸੂਨ ਦਾ ਸੀਜ਼ਨ ਲਗਭਗ ਖ਼ਤਮ ਹੋ ਗਿਆ ਹੈ ਪਰ ਅਜੇ ਵੀ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਭੜਾਸ ਭਰੀ ਗਰਮੀ ਦਾ ਦੌਰ ਜਾਰੀ ਹੈ। ਆਲਮ ਇਹ ਹੈ ਕਿ ਲੋਕ ਏਸੀ ਤੋਂ ਬਾਹਰ ਨਹੀਂ ਆ ਰਹੇ ਹਨ। ਘਰ, ਦਫ਼ਤਰ ਅਤੇ ਗੱਡੀਆਂ 'ਚ ਲੋਕ ਗਰਮੀ ਤੋਂ ਬਚਣ ਲਈ ਘੱਟ ਤੋਂ ਘੱਟ ਟੈਂਪਰੇਚਰ 'ਤੇ ਏਸੀ ਚਲਾ ਰਹੇ ਹਨ। ਉਥੇ ਹੀ AC ਹੋਰ ਉਪਕਰਨਾਂ ਦੇ ਮੁਕਾਬਲੇ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ, ਜਿਸ ਕਾਰਨ ਤੁਹਾਡਾ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਹੈ। ਇਹੀ ਕਾਰਨ ਹੈ ਕਿ ਕਈ ਘਰਾਂ 'ਚ ਏਅਰ ਕੰਡੀਸ਼ਨਰ ਨਹੀਂ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਤੁਹਾਡੇ ਲਈ 1.5 ਟਨ ਏਅਰ ਕੰਡੀਸ਼ਨਰ ਦੀ ਬਿਜਲੀ ਦੀ ਕੀਮਤ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਜੇਕਰ ਤੁਸੀਂ ਆਪਣੇ ਘਰ 'ਚ ਏਅਰ ਕੰਡੀਸ਼ਨਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬਜਟ ਨੂੰ ਦੇਖ ਕੇ ਏਅਰ ਕੰਡੀਸ਼ਨਰ ਲਗਾ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ : ਲੰਮੇ ਸਮੇਂ ਤੱਕ AC ਦੀ ਹਵਾ 'ਚ ਰਹਿਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀਆਂ ਨੇ 'ਸਿਰਦਰਦ' ਸਣੇ ਇਹ ਸਮੱਸਿਆਵਾਂ

1.5 ਟਨ 5 ਸਟਾਰ AC ਦੀ ਕੀਮਤ ਕਿੰਨੀ ਹੋਵੇਗੀ? 
1.5 ਟਨ ਸਪਲਿਟ ਏਅਰ ਕੰਡੀਸ਼ਨਰ 3 ਸਟਾਰ ਅਤੇ 5 ਸਟਾਰ ਰੇਟਿੰਗਾਂ 'ਚ ਆਉਂਦਾ ਹੈ। ਏਅਰ ਕੰਡੀਸ਼ਨਰ 'ਚ ਸਟਾਰ ਰੇਟਿੰਗ ਇਸ ਦੀ ਬਿਜਲੀ ਦੀ ਖਪਤ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। AC ਜਿੰਨੀ ਘੱਟ ਪਾਵਰ ਖਪਤ ਕਰਦਾ ਹੈ, ਉਸ ਨੂੰ ਸਟਾਰ ਰੇਟਿੰਗ ਓਨੀ ਹੀ ਜ਼ਿਆਦਾ ਦਿੱਤੀ ਜਾਂਦੀ ਹੈ। Split ਅਤੇ ਇਨਵਰਟਰ AC ਘੱਟ ਬਿਜਲੀ ਦੀ ਖਪਤ ਕਰਦਾ ਹੈ।

ਇੱਕ 1.5 ਟਨ 5 ਸਟਾਰ Split AC ਲਗਭਗ 840 ਵਾਟ ਬਿਜਲੀ ਦੀ ਖਪਤ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ 6.4 ਯੂਨਿਟ ਬਿਜਲੀ ਦੀ ਖਪਤ ਕਰੇਗਾ। ਅਜਿਹੇ 'ਚ ਜੇਕਰ ਤੁਹਾਡਾ ਬਿਜਲੀ ਦਾ ਬਿੱਲ 7.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਆਉਂਦਾ ਹੈ, ਤਾਂ ਤੁਸੀਂ ਇਕ ਦਿਨ 'ਚ 48 ਰੁਪਏ ਦੀ ਬਿਜਲੀ ਦੀ ਖਪਤ ਕਰੋਗੇ, ਜੋ ਮਹੀਨੇ 'ਚ ਲਗਭਗ 1500 ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

1.5 ਟਨ 3 ਸਟਾਰ AC ਦੀ ਕੀਮਤ ਕਿੰਨੀ ਹੋਵੇਗੀ? 
ਦੱਸ ਦੇਈਏ ਕਿ 3 ਸਟਾਰ ਸਪਲਿਟ ਏਸੀ 1104 ਵਾਟ ਬਿਜਲੀ ਦੀ ਖਪਤ ਕਰਦਾ ਹੈ। ਜੇਕਰ ਤੁਸੀਂ ਇਸ ਏਅਰ ਕੰਡੀਸ਼ਨਰ ਦੀ 8 ਘੰਟੇ ਵਰਤੋਂ ਕਰਦੇ ਹੋ ਤਾਂ ਇਹ 9 ਯੂਨਿਟ ਬਿਜਲੀ ਦੀ ਖਪਤ ਕਰੇਗਾ। ਅਜਿਹੇ 'ਚ ਜੇਕਰ ਤੁਹਾਡਾ ਬਿਜਲੀ ਦਾ ਬਿੱਲ 7.50 ਰੁਪਏ ਪ੍ਰਤੀ ਯੂਨਿਟ ਆਉਂਦਾ ਹੈ ਤਾਂ ਬਿਜਲੀ ਪ੍ਰਤੀ ਦਿਨ 67.50 ਰੁਪਏ ਅਤੇ ਮਹੀਨੇ 'ਚ ਬਿਜਲੀ ਦਾ ਬਿੱਲ 2000 ਰੁਪਏ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News