ਮਾਨਸਿਕ ਤੌਰ ’ਤੇ ਬੀਮਾਰ ਕਰਦੀ ਹੈ ਫੋਨ ਤੇ ਲੈਪਟਾਪ ਦੀ ਵਧੇਰੇ ਵਰਤੋਂ, ਜਾਣੋ ਕਿਵੇਂ ਛੱਡੀਏ ਇਹ ਆਦਤ?
Thursday, Aug 17, 2023 - 12:50 PM (IST)
ਜਲੰਧਰ (ਬਿਊਰੋ)– ਕੋਈ ਇਸ ਗੱਲ ਨੂੰ ਮੰਨੇ ਜਾਂ ਨਾ ਪਰ ਸੱਚਾਈ ਇਹ ਹੈ ਕਿ ਮੌਜੂਦਾ ਸਮੇਂ ’ਚ ਹਰ ਕੋਈ ਆਪਣੇ ਖਾਲੀ ਸਮੇਂ ’ਚ ਸਕ੍ਰੀਨ ’ਤੇ ਸਮਾਂ ਬਿਤਾਉਣਾ ਪਸੰਦ ਕਰਦਾ ਹੈ। ਸਕ੍ਰੀਨ ਯਾਨੀ ਮੋਬਾਇਲ, ਟੀ. ਵੀ. ਲੈਪਟਾਪ, ਆਈਪੈਡ, ਨੋਟਬੁੱਕ ਆਦਿ। ਹਾਲਾਂਕਿ ਜ਼ਿਆਦਾਤਰ ਲੋਕ ਸਕ੍ਰੀਨ ’ਤੇ ਅਜਿਹੀਆਂ ਵੀਡੀਓਜ਼ ਜਾਂ ਕੰਟੈਂਟ ਦੇਖਦੇ ਹਨ, ਜਿਨ੍ਹਾਂ ਦਾ ਅਸਲ ਜ਼ਿੰਦਗੀ ’ਚ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਦੇ ਬਾਵਜੂਦ ਅਸੀਂ ਮਨੋਰੰਜਨ ਲਈ ਵੀਡੀਓਜ਼ ਦੇਖ ਕੇ ਆਪਣਾ ਸਮਾਂ ਬਰਬਾਦ ਕਰਦੇ ਹਾਂ। ਹੱਦ ਉਦੋਂ ਹੋ ਜਾਂਦੀ ਹੈ ਜਦੋਂ ਵਿਅਕਤੀ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਤੇ ਉਹ ਸਕ੍ਰੀਨ ਦੀ ਆਦਤ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਇਕ ਅਜਿਹਾ ਨਸ਼ਾ ਹੈ, ਜੋ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਬੀਮਾਰ ਬਣਾ ਸਕਦਾ ਹੈ ਤੇ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਆਪਣੀ ਇਸ ਆਦਤ ਨੂੰ ਕਾਬੂ ਕਰੋ। ਆਓ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ–
ਸਮਾਂ ਟਰੈਕ ਕਰੋ
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਸਕ੍ਰੀਨ ਦੀ ਆਦਤ ਹੈ? ਇਸ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਕ ਦਿਨ ’ਚ ਸਕ੍ਰੀਨ ’ਤੇ ਕਿੰਨਾ ਸਮਾਂ ਬਿਤਾਉਂਦੇ ਹੋ? ਇਸ ’ਚੋਂ ਕਿੰਨਾ ਲਾਭਕਾਰੀ ਹੈ ਤੇ ਕਿੰਨਾ ਨਹੀਂ? ਉਂਝ ਅੱਜ-ਕੱਲ ਜ਼ਿਆਦਾਤਰ ਸਮਾਰਟ ਫੋਨਜ਼ ’ਚ ਟਾਈਮ ਟ੍ਰੈਕਰ ਦੀ ਸਹੂਲਤ ਹੁੰਦੀ ਹੈ, ਜਿਸ ਦੀ ਮਦਦ ਨਾਲ ਸਕ੍ਰੀਨ ਸਮੇਂ ਦਾ ਪਤਾ ਲਗਾਉਣਾ ਆਸਾਨ ਹੋ ਜਾਂਦਾ ਹੈ। ਤੁਹਾਨੂੰ ਇਹ ਇਕ ਵਿਚਾਰ ਦੇਵੇਗਾ ਕਿ ਤੁਹਾਨੂੰ ਸਕ੍ਰੀਨ ਸਮੇਂ ਨੂੰ ਘਟਾਉਣ ਦੀ ਜ਼ਰੂਰਤ ਹੈ ਜਾਂ ਨਹੀਂ।
ਨੋਟੀਫਿਕੇਸ਼ਨਜ਼ ਬੰਦ ਕਰੋ
ਤੁਸੀਂ ਅਕਸਰ ਦੇਖਿਆ ਹੋਵੇਗਾ ਜਿਵੇਂ ਹੀ ਫੋਨ ਦੀ ਘੰਟੀ ਵੱਜਦੀ ਹੈ ਜਾਂ ਮੈਸੇਜ ਦੀ ਬੀਪ ਵੱਜਦੀ ਹੈ, ਹੱਥ ਆਪਣੇ ਆਪ ਹੀ ਫੋਨ ਚੁੱਕ ਲੈਂਦਾ ਹੈ। ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਕੁਝ ਦੇਰ ਤੱਕ ਬਿਨਾਂ ਨਾ ਚਾਹੁੰਦੇ ਹੋਏ ਤੁਸੀਂ ਉਹ ਗਤੀਵਿਧੀ ਕਰਨਾ ਸ਼ੁਰੂ ਕਰ ਦਿੰਦੇ ਹੋ, ਜਿਸ ਨਾਲ ਤੁਹਾਡਾ ਸਮਾਂ ਬਰਬਾਦ ਹੋ ਜਾਂਦਾ ਹੈ। ਅਜਿਹਾ ਨਾ ਕਰੋ, ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਫੋਨ ’ਤੇ ਗੈਰ-ਜ਼ਰੂਰੀ ਐਪਸ ਦੀਆਂ ਨੋਟੀਫਿਕੇਸ਼ਨਜ਼ ਨੂੰ ਬੰਦ ਕਰ ਦਿਓ।
ਇਹ ਖ਼ਬਰ ਵੀ ਪੜ੍ਹੋ : ਤਣਾਅ ਕਾਰਨ ਕੰਮ ’ਚ ਨਹੀਂ ਲੱਗਦਾ ਮਨ? ਇਕਾਗਰਤਾ ਵਧਾਉਣ ਲਈ ਅਪਣਾਓ ਇਹ 5 ਟਿਪਸ
ਕੁਝ ਸਮੇਂ ਲਈ ਸਕ੍ਰੀਨ ਮੁਕਤ ਰਹੋ
ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਆਪਣਾ ਫ਼ੋਨ ਆਪਣੇ ਨਾਲ ਰੱਖੋ। ਇਸ ’ਚ ਕੁਝ ਵੀ ਗਲਤ ਨਹੀਂ ਹੈ। ਫੋਨ ਇਕ ਅਜਿਹਾ ਉਪਕਰਣ ਹੈ, ਜੋ ਐਮਰਜੈਂਸੀ ’ਚ ਕੰਮ ਆ ਸਕਦਾ ਹੈ। ਇਸ ਦੇ ਬਾਵਜੂਦ ਕਦੇ-ਕਦੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਕ੍ਰੀਨ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਤੁਸੀਂ ਦਿਨ ਭਰ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਚੁਣ ਸਕਦੇ ਹੋ। ਨਾਲ ਹੀ ਹਫ਼ਤੇ ’ਚ ਇਕ ਦਿਨ ਫੋਨ ਮੁਕਤ ਰਹੋ। ਇਸ ਨਾਲ ਆਦਤ ਛੁਡਵਾਉਣ ’ਚ ਮਦਦ ਮਿਲੇਗੀ ਤੇ ਮਨ ਵੀ ਤਰੋਤਾਜ਼ਾ ਮਹਿਸੂਸ ਕਰੇਗਾ।
ਆਪਣੇ ਖਾਲੀ ਸਮੇਂ ’ਚੋਂ ਕੁਝ ਕਰੋ
ਜ਼ਿਆਦਾਤਰ ਲੋਕ ਖਾਲੀ ਸਮੇਂ ’ਚ ਫੋਨ ਦੇਖਣਾ ਪਸੰਦ ਕਰਦੇ ਹਨ। ਇਸ ’ਚ ਕੁਝ ਵੀ ਗਲਤ ਨਹੀਂ ਹੈ ਪਰ ਸਕ੍ਰੀਨ ਦੇ ਸਮੇਂ ਨੂੰ ਘਟਾਉਣ ਤੇ ਸਕ੍ਰੀਨ ਦੀ ਆਦਤ ਤੋਂ ਦੂਰ ਰਹਿਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖਾਲੀ ਸਮੇਂ ’ਤੇ ਫੋਨ ਨੂੰ ਆਪਣੇ ਆਪ ਤੋਂ ਹਟਾ ਦਿਓ। ਇਸ ਦੌਰਾਨ ਆਪਣੇ ਮਨ ਦਾ ਕੁਝ ਕਰੋ, ਜਿਵੇਂ ਪੇਂਟਿੰਗ, ਖਾਣਾ ਬਣਾਉਣਾ, ਬਾਹਰ ਸੈਰ ਕਰਨ ਜਾਣਾ ਜਾਂ ਕੁਝ ਅਜਿਹਾ ਕਰਨਾ, ਜੋ ਤੁਹਾਨੂੰ ਪਸੰਦ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਅੱਜ-ਕੱਲ ਫੋਨਜ਼ ਹਰੇਕ ਵਿਅਕਤੀ ਕੋਲ ਹਨ ਤੇ ਲੋਕ ਬਹੁਤ ਜ਼ਿਆਦਾ ਸਮਾਂ ਆਪਣੇ ਫੋਨ ਨਾਲ ਬਤੀਤ ਕਰਦੇ ਹਨ ਪਰ ਇਸ ਦੀ ਆਦਤ ਨੂੰ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀਂ ਆਪਣੇ ਸਮੇਂ ਨੂੰ ਕੁਝ ਐਕਟੀਵਿਟੀਜ਼ ਕਰਨ ’ਚ ਲਗਾਓ ਤੇ ਖ਼ੁਦ ਨੂੰ ਰੁੱਝਿਆ ਰੱਖੋ। ਇਸ ਨਾਲ ਕਾਫੀ ਹੱਦ ਤਕ ਸਕ੍ਰੀਨ ਟਾਈਮ ਘਟੇਗਾ।