ਸਰੀਰ ਲਈ ਬੇਹੱਦ ਲਾਹੇਵੰਦ ਨੇ ਇਹ ਫੂਡ, ਤੁਹਾਨੂੰ ਉਮਰ ਤੋਂ 10 ਸਾਲ ਜ਼ਿਆਦਾ ਰੱਖਣਗੇ ਜਵਾਨ

07/15/2023 12:46:13 PM

ਜਲੰਧਰ (ਬਿਊਰੋ) - ਭੋਜਨ ਦਾ ਸਰੀਰ ਅਤੇ ਮਨ 'ਤੇ ਸਿੱਧਾ ਪ੍ਰਭਾਵ ਹੈ। ਇਸ 'ਚ ਵੀ ਕੁਝ ਅਜਿਹੇ ਖਾਦ ਪਦਾਰਥ ਹੁੰਦੇ ਹਨ, ਜੋ ਦਿਲ, ਅੱਖਾਂ ਦੀ ਰੋਸ਼ਨੀ ਤੇ ਜੋੜਾਂ ਦੇ ਮੂਵਮੈਂਟ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ। 'ਡਰੈਸਿੰਗ ਆਨ ਦਿ ਸਾਈਡ' ਦੀ ਲੇਖਿਕਾ ਜੈਕਲੀਨ ਲੰਡਨ ਅਨੁਸਾਰ ਜੇਕਰ ਜ਼ਿਆਦਾ ਤੋਂ ਜ਼ਿਆਦਾ ਐਂਟੀ-ਇਨਫਲੇਮੇਟਰੀ ਫੂਡਜ਼ ਨੂੰ ਡਾਈਟ 'ਚ ਸ਼ਾਮਲ ਕੀਤਾ ਜਾਵੇ ਤਾਂ ਸਰੀਰ ਨੂੰ 10 ਸਾਲ ਤੱਕ ਜਵਾਨ ਰੱਖਿਆ ਜਾ ਸਕਦਾ ਹੈ ਕਿਉਂਕਿ ਇਹ ਇਕ ਅਜਿਹੀ ਸਥਿਤੀ ਹੈ, ਜਿਸ 'ਚ ਆਮ ਕੰਮ ਕਰਨ ਲਈ ਵੀ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਸਰੀਰ ਦੇ ਬਾਕੀ ਵੱਖ-ਵੱਖ ਅੰਗਾਂ 'ਤੇ ਮਾੜਾ ਅਸਰ ਪੈਂਦਾ ਹੈ।

ਸਰੀਰ ਦੇ ਵੱਖ-ਵੱਖ ਹਿੱਸਿਆਂ ਲਈ ਸਿਹਤਮੰਦ ਭੋਜਨ ਦੀ ਕਿਵੇਂ ਕਰੀਏ ਚੋਣ?

• ਤੇਜ਼ ਦਿਮਾਗ ਲਈ, ਅਖਰੋਟ ਅਤੇ ਜੌਂ 
ਅਖਰੋਟ 'ਚ ਪੌਲੀਫਿਨੌਲ ਅਤੇ ਪੌਲੀਅਨਸੈਚੁਰੇਟਿਡ ਫੈਟ ਹੁੰਦਾ ਹੈ। ਇਹ ਦਿਮਾਗ ਦੀ ਤਾਲਮੇਲ ਸਮਰੱਥਾ ਨੂੰ ਵਧਾਉਂਦਾ ਹੈ। ਇਸੇ ਤਰ੍ਹਾਂ ਜੌਂ 'ਚ ਵਿਟਾਮਿਨ ਬੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਯਾਦਦਾਸ਼ਤ ਨੂੰ ਬਰਕਰਾਰ ਰੱਖਦਾ ਹੈ।

• ਮਜ਼ਬੂਤ ਦਿਲ ਲਈ ਦਾਲਾਂ, ਪਾਲਕ
ਦਾਲਾਂ ਹੋਮੋਸੀਸਟੀਨ ਅਮੀਨੋ ਐਸਿਡ ਨੂੰ ਨਿਯੰਤਰਿਤ ਕਰਦੀਆਂ ਹਨ, ਜਿਸ ਦੀ ਜ਼ਿਆਦਾ ਮਾਤਰਾ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਦੋਂਕਿ ਪਾਲਕ ਬੀ. ਪੀ., ਬਲੱਡ ਗਲੂਕੋਜ਼ ਦੇ ਪੱਧਰ ਨੂੰ ਸੰਤੁਲਿਤ ਰੱਖਦੀ ਹੈ।

• ਅੱਖਾਂ ਲਈ ਮੂੰਗਫਲੀ, ਸ਼ਿਮਲਾ ਮਿਰਚ
ਸ਼ਿਮਲਾ ਮਿਰਚ 'ਚ ਵਿਟਾਮਿਨ ਏ, ਸੀ ਤੋਂ ਇਲਾਵਾ ਐਂਟੀਆਕਸੀਡੈਂਟ ਹੁੰਦੇ ਹਨ, ਜੋ ਮੋਤੀਆਬਿੰਦ ਅਤੇ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਾਉਂਦੇ ਹਨ। ਮੂੰਗਫਲੀ 'ਚ ਵਿਟਾਮਿਨ ਈ ਹੁੰਦਾ ਹੈ, ਜੋ ਅੱਖਾਂ ਦੇ ਟਿਸ਼ੂਆਂ ਦੀ ਰੱਖਿਆ ਕਰਦਾ ਹੈ।

• ਜੋੜਾਂ ਲਈ ਦਹੀਂ ਅਤੇ ਮਸਾਲੇਦਾਰ
ਦਹੀਂ 'ਚ ਵਿਟਾਮਿਨ ਡੀ ਕੈਲਸ਼ੀਅਮ ਦੇ ਅਵਸ਼ੋਸ਼ਣ 'ਚ ਮਦਦ ਕਰਦਾ ਹੈ। ਹੈਲਦੀ ਫੈਟ ਜੋੜਾਂ ਨੂੰ ਅੰਦਰੋਂ ਮੌਇਸਚਰਾਈਜ਼ਿੰਗ ਕਰਦਾ ਹੈ, ਜਦੋਂਕਿ ਮਸਾਲਿਆਂ ਦੇ ਐਂਟੀ ਇੰਫਲਾਮੈਟਰੀ ਗੁਣ ਜੋੜਾਂ ਦੀ ਜਕੜਨ (ਕਠੋਰਤਾ) ਨੂੰ ਘਟਾਉਂਦੇ ਹਨ।


sunita

Content Editor

Related News