ਕੋਲੈਸਟਰਾਲ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੈ 'ਗਰਮ ਪਾਣੀ', ਜਾਣੋ ਹੋਰ ਵੀ ਲਾਭ

Sunday, Aug 14, 2022 - 11:15 AM (IST)

ਕੋਲੈਸਟਰਾਲ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੈ 'ਗਰਮ ਪਾਣੀ', ਜਾਣੋ ਹੋਰ ਵੀ ਲਾਭ

ਨਵੀਂ ਦਿੱਲੀ- ਸਰੀਰ 'ਚ ਬਲੱਡ ਸ਼ੂਗਰ ਲੈਵਲ ਦਾ ਵਧਣਾ ਸਿਹਤ ਲਈ ਬਿਲਕੁੱਲ ਵੀ ਚੰਗਾ ਨਹੀਂ ਹੈ, ਇਸ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ, ਮੋਟਾਪਾ, ਟ੍ਰਿਪਲ ਵੇਸਲ ਡਿਸੀਜ਼, ਕੋਰੋਨਰੀ ਆਰਟਰੀ ਡਿਜੀਜ਼ ਵਰਗੀ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ ਹੈਲਦੀ ਅਤੇ ਲੋਅ ਆਇਲ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕਈ ਮਾਹਰ ਗਰਮ ਪਾਣੀ ਪੀਣ ਦੀ ਵੀ ਸਲਾਹ ਦਿੰਦੇ ਹਨ। 
ਗਰਮ ਪਾਣੀ ਪੀਣ ਦੇ ਫਾਇਦੇ 
-ਕਈ ਰਿਸਰਚਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਰਮ ਪਾਣੀ ਪੀਣ ਨਾਲ ਹਾਈ ਕੋਲੈਸਟਰਾਲ ਦੀ ਪਰੇਸ਼ਾਨੀ ਦੂਰ ਹੋ ਸਕਦੀ ਹੈ। ਇਸ ਨਾਲ ਸਰੀਰ ਦੀ ਵਾਧੂ ਫੈਟ ਘੱਟ ਹੋਣ ਲੱਗਦੀ ਹੈ ਜਿਸ ਨਾਲ ਹਾਰਟ ਡਿਜੀਜ਼ ਤੋਂ ਬਚਾਅ ਹੋ ਜਾਂਦਾ ਹੈ। 

PunjabKesari
-ਗਰਮ ਪਾਣੀ ਦੀ ਮਦਦ ਨਾਲ ਸਾਡਾ ਸਰੀਰ ਡਿਟਾਕਸੀਫਾਈ ਹੋਣ ਲੱਗਦਾ ਹੈ ਕਿਉਂਕਿ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਤਾਂ ਇਸ ਦਾ ਅਸਰ ਸਾਡੀ ਸਕਿਨ ਤੇ ਚਿਹਰੇ 'ਤੇ ਦਿਖਣ ਲੱਗਦਾ ਹੈ। ਇਸ ਨਾਲ ਚਿਹਰੇ 'ਤੇ ਚਮਕ ਆ ਜਾਂਦੀ ਹੈ। 
-ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਹਨ ਤਾਂ ਉਨ੍ਹਾਂ ਨੂੰ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਅੰਦਰੂਨੀ ਸਫਾਈ ਸ਼ਾਨਦਾਰ ਤਰੀਕੇ ਨਾਲ ਹੁੰਦੀ ਹੈ। ਨਾਲ ਹੀ ਡਾਈਟਡੇਸ਼ਨ ਬਿਹਤਰ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
-ਗਰਮ ਪਾਣੀ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਬਿਹਤਰ ਹੋ ਜਾਂਦਾ ਹੈ ਜਿਸ ਨਾਲ ਪਾਚਨ ਕਿਰਿਆ ਅਤੇ ਤਮਾਮ ਬਾਡੀ ਐਕਟੀਵਿਟੀਜ਼ 'ਚ ਮਦਦ ਮਿਲਦੀ ਹੈ। 

PunjabKesari
-ਗਰਮ ਪਾਣੀ ਪੀਣ ਨਾਲ ਸਰਦੀ, ਖਾਂਸੀ ਅਤੇ ਜ਼ੁਕਾਮ 'ਚ ਆਰਾਮ ਮਿਲ ਸਕਦਾ ਹੈ ਕਿਉਂਕਿ ਇਹ ਸਾਨੂੰ ਕਈ ਤਰ੍ਹਾਂ ਦੇ ਸੰਕਰਮਣ ਤੋਂ ਬਚਾਉਂਦਾ ਹੈ।
-ਔਰਤਾਂ ਨੂੰ ਪੀਰੀਅਡਸ 'ਚ ਹੋਣ ਵਾਲੀ ਦਰਦ ਨੂੰ ਠੀਕ ਕਰਨ 'ਚ ਗਰਮ ਪਾਣੀ ਦਾ ਸਹਾਰਾ ਲਿਆ ਜਾਂਦਾ ਹੈ। 
-ਸਵੇਰ ਦੇ ਸਮੇਂ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਘੱਟ ਕਰਨ 'ਚ ਸਹਾਇਤਾ ਹੁੰਦੀ ਹੈ।


author

Aarti dhillon

Content Editor

Related News