ਸ਼ਹਿਦ ''ਚ ਇਹ ਚੀਜ਼ਾਂ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Saturday, Mar 24, 2018 - 11:33 AM (IST)

ਸ਼ਹਿਦ ''ਚ ਇਹ ਚੀਜ਼ਾਂ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਉਂਝ ਤਾਂ ਸ਼ਹਿਦ ਦੇ ਬਹੁਤ ਸਾਰੇ ਲਾਭ ਹੁੰਦੇ ਹਨ ਪਰ ਜਦੋਂ ਵੀ ਸ਼ਹਿਦ 'ਚ ਕੁੱਝ ਹੋਰ ਹੈਲਦੀ ਚੀਜ਼ਾਂ ਮਿਲਾ ਕੇ ਖਾਂਦੇ ਹਾਂ ਤਾਂ ਇਸ ਨਾਲ ਫਾਇਦੇ ਹੋਰ ਵੀ ਵਧ ਜਾਂਦੇ ਹਨ। ਇਨ੍ਹਾਂ ਚੀਜ਼ਾਂ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਤੋ ਦੂਰ ਰਹਿੰਦਾ ਹੈ। ਜੋ ਲੋਕ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਦੁੱਧ ਅਤੇ ਦਹੀਂ ਵਰਗੀਆਂ ਚੀਜ਼ਾਂ 'ਚ ਸ਼ੱਕਰ ਦੀ ਥਾਂ 'ਤੇ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਗੱਲ ਦਾ ਧਿਆਨ ਰੱਖੋ ਕਿ ਸ਼ਹਿਦ ਨੂੰ ਕਦੀ ਵੀ ਗਰਮ ਨਾ ਕਰੋ। ਗਰਮ ਕਰਨ ਨਾਲ ਇਸਦੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਾਨਵੈੱਜ ਨਾਲ ਸ਼ਹਿਦ ਖਾਣ ਨਾਲ ਨੁਕਸਾਨ ਹੋ ਸਕਦਾ ਹੈ।
1. ਸ਼ਹਿਦ ਅਤੇ ਦੁੱਧ
ਸ਼ਹਿਦ 'ਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
2. ਸ਼ਹਿਦ ਅਤੇ ਲਸਣ
ਇਸ ਨਾਲ ਚਮੜੀ ਦੀਆਂ ਪ੍ਰੇਸ਼ਾਨੀਆਂ ਜਿਵੇਂ ਮੁਹਾਸੇ ਦੂਰ ਹੁੰਦੇ ਹਨ।
3. ਸ਼ਹਿਦ ਅਤੇ ਨਿੰਬੂ ਪਾਣੀ
ਇਸ 'ਚ ਡਾਈਯੂਰੇਟਿਕ ਪ੍ਰਾਪਟੀਰਜ ਹੁੰਦੇ ਹੈ। ਇਹ ਯੂਰਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।
4. ਸ਼ਹਿਦ ਅਤੇ ਲੌਂਗ
ਇਨ੍ਹਾਂ ਦੋਵਾਂ ਨੂੰ ਖਾਣ ਨਾਲ ਹਾਰਟ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
5. ਸ਼ਹਿਦ ਅਤੇ ਅਦਰਕ
ਇਸ ਨਾਲ ਫੈਟ ਬਰਨਿੰਗ ਦਾ ਪ੍ਰਾਸੈੱਸ ਤੇਜ਼ ਹੁੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ।
6. ਸ਼ਹਿਦ ਅਤੇ ਦਹੀਂ
ਇਸ 'ਚ ਕਾਰਬੋਹਾਈਡ੍ਰੇਟਸ ਹੁੰਦੇ ਹਨ। ਇਸ ਨਾਲ ਐਨਰਜੀ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
7. ਸ਼ਹਿਦ ਅਤੇ ਆਂਵਲਾ
ਇਹ ਸਾਨੂੰ ਕਿਡਨੀ ਅਤੇ ਲੀਵਰ ਦੀ ਪ੍ਰੇਸ਼ਾਨੀ ਤੋਂ ਬਚਾਉਂਦਾ ਹੈ।
8. ਸ਼ਹਿਦ ਅਤੇ ਚੁਕੰਦਰ
ਇਸ 'ਚ ਫਾਈਬਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ। ਇਹ ਕਬਜ਼ ਤੋਂ ਵੀ ਬਚਾਉਂਦਾ ਹੈ।
9. ਸ਼ਹਿਦ ਅਤੇ ਕਾਲੀ ਮਿਰਚ
ਇਨ੍ਹਾਂ ਦੋਵਾਂ 'ਚ ਕੈਲਸ਼ੀਅਮ ਹੁੰਦਾ ਹੈ। ਇਸ ਨਾਲ ਹੱਡੀਆ ਮਜ਼ਬੂਤ ਹੁੰਦੀਆਂ ਹਨ। ਜੋੜਾਂ ਦਾ ਦਰਦ ਵੀ ਠੀਕ ਹੁੰਦਾ ਹੈ।


Related News