ਨਿੰਬੂ ਤੇ ਸ਼ਹਿਦ ਸਣੇ ਇਹ ਘਰੇਲੂ ਨੁਸਖੇ ਦਿਵਾਉਣਗੇ ਸਰਦੀ-ਜ਼ੁਕਾਮ ਤੋਂ ਛੁਟਕਾਰਾ
Sunday, Dec 01, 2019 - 05:33 PM (IST)

ਜਲੰਧਰ— ਮੌਸਮ 'ਚ ਤਬਦੀਲੀ ਆਉਣ ਕਰਕੇ ਦਿਨੋਂ-ਦਿਨ ਸਰਦੀ ਵੱਧਦੀ ਜਾ ਰਹੀ ਹੈ। ਸਰਦੀਆਂ ਦੇ ਮੌਸਮ 'ਚ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ। ਸਭ ਤੋਂ ਵੱਧ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਜ਼ੁਕਾਮ ਦੇ ਕਾਰਨ ਨੱਕ ਬੰਦ ਹੋ ਜਾਂਦਾ ਹੈ। ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਕਈ ਵਾਰ ਜ਼ਿਆਦਾ ਰਾਹਤ ਨਹੀਂ ਮਿਲਦੀ। ਇਥੇ ਤੁਹਾਨੂੰ ਦੱਸ ਦੇਈਏ ਕਿ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਰਦੀ-ਜ਼ੁਕਾਮ ਅਤੇ ੂਬੰਦ ਨੱਕ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ।
ਨਿੰਬੂ ਦੇ ਰਸ 'ਚ ਮਿਲਾਓ ਸ਼ਹਿਦ
ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਸ਼ਹਿਦ ਵੀ ਕਾਫੀ ਲਾਹੇਵੰਦ ਹੁੰਦਾ ਹੈ। ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ 'ਤੇ ਇਕ ਚਮਚ ਨਿੰਬੂ ਦੇ ਰਸ 'ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੀਓ। ਇਸ ਨੂੰ 2-3 ਦਿਨ ਲਗਾਤਾਰ ਸਵੇਰੇ ਦੇ ਸਮੇਂ ਪੀਣ ਨਾਲ ਬੰਦ ਨੱਕ ਤੋਂ ਆਰਾਮ ਮਿਲਦਾ ਹੈ।
ਇਮਲੀ ਅਤੇ ਕਾਲੀ ਮਿਰਚ ਦੀ ਕਰੋ ਵਰਤੋਂ
ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਮਲੀ ਅਤੇ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ। ਇਕ ਕੱਪ ਪਾਣੀ 'ਚ 50 ਗ੍ਰਾਮ ਇਮਲੀ ਦਾ ਗੁੱਦਾ ਅਤੇ ਅੱਧਾ ਚਮਚ ਕਾਲੀ ਮਿਰਚ ਮਿਲਾਓ। ਫਿਰ ਇਸ ਨੂੰ ਉਬਾਲ ਲਓ। ਇਸ ਨੂੰ ਦਿਨ 'ਚ ਤਿੰਨ ਵਾਰ ਜ਼ਰੂਰ ਪੀਓ।
ਸੇਬ ਦੇ ਸਿਰਕੇ 'ਚ ਸ਼ਹਿਦ ਅਤੇ ਗਰਮ ਪਾਣੀ ਮਿਲਾ ਕੇ ਪੀਓ
ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਸੇਬ ਦੇ ਸਿਰਕਾ ਅਤੇ ਸ਼ਹਿਦ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ। ਦੋ ਚਮਚ ਸੇਬ ਦੇ ਸਿਰਕੇ ਅਤੇ ਅੱਧਾ ਚਮਚ ਸ਼ਹਿਦ ਨੂੰ ਇਕ ਗਿਲਾਸ ਗਰਮ ਪਾਣੀ 'ਚ ਮਿਲਾਓ। ਸਰਦੀ-ਜ਼ੁਕਾਮ ਦੀ ਸਮੱਸਿਆ ਹੋਮ 'ਕੇ ਇਸ ਨੂੰ ਸਵੇਰੇ ਦੇ ਸਮੇਂ ਪੀਓ। ਇਸ ਨਾਲ ਬੰਦ ਨੱਕ ਤੋਂ ਆਰਾਮ ਮਿਲੇਗਾ।
ਨਾਰੀਅਲ ਦੇ ਤੇਲ ਨੂੰ ਨੱਕ 'ਤੇ ਲਗਾਓ
ਨਾਰੀਅਲ ਦੇ ਤੇਲ ਨੂੰ ਨੱਕ ਦੇ ਅੰਦਰ ਤੱਕ ਲਗਾਉਣ ਨਾਲ ਵੀ ਬੇਹੱਦ ਫਾਇਦੇ ਹੁੰਦੇ ਹਨ। ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ 'ਤੇ ਨੱਕ ਦੇ ਅੰਦਰ ਤੇਲ ਲਗਾਉਣ ਨਾਲ ਕੁਝ ਹੀ ਦੇਰ ਤੱਕ ਨੱਕ ਖੁੱਲ੍ਹ ਜਾਵੇਗਾ।
ਕਪੂਰ ਸੁੰਘਣ ਨਾਲ ਵੀ ਬੰਦ ਨੱਕ ਤੋਂ ਮਿਲੇਗਾ ਛੁਟਕਾਰਾ
ਬੰਦ ਨੱਕ ਤੋਂ ਛੁਟਕਾਰਾ ਪਾਉਣ ਲਈ ਕਪੂਰ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ 'ਤੇ ਕਪੂਰ ਸੁੰਘਣ ਨਾਲ ਬੰਦ ਨੱਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ੁਕਾਮ 'ਚ ਗਰਮ-ਗਰਮ ਚੀਜ਼ਾਂ ਜਿਵੇਂ ਚਾਹ, ਸੂਪ ਆਦਿ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।