ਆਈ ਫਲੂ ਤੋਂ ਬਚਾਉਣਗੀਆਂ ਇਹ ਹੋਮਿਓਪੈਥਿਕ ਦਵਾਈ, ਜਾਣੋ ਇਸ ''ਤੇ ਮਾਹਰਾਂ ਦੀ ਰਾਏ
Wednesday, Aug 09, 2023 - 05:52 PM (IST)

ਨਵੀਂ ਦਿੱਲੀ- ਅੱਜ-ਕੱਲ੍ਹ ਦੇਸ਼ ਭਰ 'ਚ ਆਈ ਫਲੂ ਜਾਂ ਕੰਜ਼ਕਿਵਾਈਟਿਸ਼ ਦਾ ਪ੍ਰਕੋਪ ਚੱਲ ਰਿਹਾ ਹੈ। ਇਸ ਦਾ ਪ੍ਰਕੋਪ ਹਾਲ ਹੀ 'ਚ ਹੋਈ ਬਾਰਿਸ਼ ਕਾਰਨ ਪਾਣੀ ਭਰਨ ਅਤੇ ਰੁਕੇ ਪਾਣੀ 'ਚ ਬੈਕਟੀਰੀਆ ਅਤੇ ਵਾਇਰਸ ਪੈਦਾ ਹੋਣ ਕਾਰਨ ਸਾਹਮਣੇ ਆ ਰਿਹਾ ਹੈ। ਇਸ ਦੇ ਲੱਛਣਾਂ 'ਚ ਅੱਖਾਂ ਦਾ ਲਾਲ ਹੋਣਾ, ਖਾਰਸ਼ ਹੋਣਾ ਜਾਂ ਪਾਣੀ ਦਾ ਵਹਿਣਾ ਸ਼ਾਮਲ ਹੈ। ਦੇਸ਼ ਭਰ 'ਚ ਹੜ੍ਹਾਂ ਅਤੇ ਬਾਰਿਸ਼ ਕਾਰਨ ਫਲੂ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਦੇ ਕਾਰਨ ਅੱਖਾਂ ਨੂੰ ਢੱਕ ਕੇ ਰੱਖਣ ਅਤੇ ਅੱਖਾਂ ਨੂੰ ਵਾਰ-ਵਾਰ ਛੂਹਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਆਈ ਫਲੂ ਦੀ ਲਪੇਟ 'ਚ ਹੋ ਤਾਂ ਹੋਮਿਓਪੈਥੀ ਦਵਾਈ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ।
ਸੰਕਰਮਣ ਵਾਧਾ
ਸਿੱਧੇ ਸੰਪਰਕ 'ਚ ਆਉਣ 'ਤੇ ਛੂਤ ਦੁਆਰਾ, ਇਹ ਵਾਇਰਸ ਸੰਕਰਮਿਤ ਮਰੀਜ਼ ਦੇ ਸਾਹ ਰਾਹੀਂ ਵੀ ਬਾਹਰ ਆਉਂਦਾ ਹੈ, ਇਸ ਤਰ੍ਹਾਂ ਏਅਰ ਬਾਰਨ ਵੀ ਹੈ। ਇਹ ਵਾਇਰਸ ਦੂਸ਼ਿਤ ਪਾਣੀ 'ਚ ਵੀ ਵਿਕਸਿਤ ਹੁੰਦਾ ਹੋਇਆ ਦੇਖਿਆ ਜਾਂਦਾ ਹੈ ਇਸ ਤਰ੍ਹਾਂ ਇਹ ਵਾਟਰ ਵਾਰਨ ਵੀ ਹੈ।
ਲਾਗ ਦੇ ਵਿਕਾਸ ਦੀ ਮਿਆਦ (ਇਨਕਿਊਬੇਸ਼ਨ ਪੀਰੀਅਡ)
ਇਹ ਇਕ ਛੂਤ ਵਾਲੀ ਬਿਮਾਰੀ ਹੈ। ਵਾਇਰਸ ਦੇ ਸੰਪਰਕ 'ਚ ਆਉਣ ਤੋਂ ਬਾਅਦ 1 ਤੋਂ 2 ਦਿਨਾਂ ਦੇ ਅੰਦਰ ਲੱਛਣ ਦਿਖਾਈ ਦੇਣ ਲੱਗਦੇ ਹਨ।
ਸੰਕਰਮਣ ਕਾਲ, ਉਮਰ, ਮਿਆਦ ਅਤੇ ਖੇਤਰ
ਬਰਸਾਤ ਦੇ ਮੌਸਮ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਹ ਲਾਗ ਲੱਗ ਸਕਦੀ ਹੈ, ਇਹ ਦੇਸ਼ ਦੇ ਵੱਡੇ ਹਿੱਸੇ ਨੂੰ ਇਕੋ ਸਮੇਂ ਲਪੇਟ 'ਚ ਸਕਦੀ ਹੈ। ਬਿਮਾਰੀ ਦੀ ਮਿਆਦ 7 ਤੋਂ 14 ਦਿਨ ਕਈ ਵਾਰ 3 ਹਫ਼ਤਿਆਂ ਤੱਕ ਹੁੰਦੀ ਹੈ।
ਲੱਛਣ (ਇਸ ਦੇ ਲੱਛਣ ਬਹੁਤ ਘਾਤਕ ਨਹੀਂ ਹਨ ਪਰ ਪਰੇਸ਼ਾਨ ਕਰਨ ਵਾਲੇ ਹਨ)
1- ਹਲਕਾ ਜ਼ੁਕਾਮ, ਜ਼ੁਕਾਮ ਦੇ ਨਾਲ ਅੱਖਾਂ 'ਚ ਚੁੰਭਣ ਮਹਿਸੂਸ ਹੋਣਾ।
2- ਅੱਖਾਂ 'ਚੋਂ ਲੇਸੀ ਡਿਸਚਾਰਜ ਦਾ ਨਿਕਲਣਾ।
3- ਪਲਕਾਂ ਦਾ ਚਿਪਕਣਾ ਅਤੇ ਸੋਜ।
4- ਸੋਜ ਦੇ ਨਾਲ ਅੱਖਾਂ ਦੀ ਲੇਸਦਾਰ ਝਿੱਲੀ (ਕੰਜ਼ਕਿਵਾਈਵਾ) ਦਾ ਇੰਫਲਮੇਸ਼ਨ ਦੇ ਡੂੰਘਾ ਲਾਲ ਹੋ ਜਾਣਾ।
5- ਫੋਟੋਫੋਬੀਆ, ਰੋਸ਼ਨੀ ਵੱਲ ਦੇਖਣ 'ਚ ਮੁਸ਼ਕਲ।
6- ਕੁਝ ਪਏ ਹੋਣ ਦੇ ਡਰ ਕਾਰਨ ਅੱਖਾਂ ਨੂੰ ਵਾਰ-ਵਾਰ ਸਾਫ਼ ਕਰਨ ਦੀ ਇੱਛਾ।
7- ਕਈ ਵਾਰ ਜਲਦੀ ਆਰਾਮ ਨਾ ਮਿਲਣ ਕਾਰਨ ਮੋਟਾ ਪੀਲਾ ਡਿਸਚਾਰਜ ਹੋ ਜਾਂਦਾ ਹੈ।
8- ਸੁਸਤੀ, ਹਲਕਾ ਸਿਰਦਰਦ ਅਤੇ ਕਮਜ਼ੋਰੀ ਮਹਿਸੂਸ ਕਰਨਾ।
9- ਛੋਟੇ ਬੱਚਿਆਂ 'ਚ ਢਿੱਡ ਖਰਾਬ ਹੋਣ ਦੀ ਸ਼ਿਕਾਇਤ ਮਿਲ ਸਕਦੀ ਹੈ।
10- 8 ਤੋਂ 14 ਦਿਨਾਂ 'ਚ ਲੱਛਣ ਖ਼ੁਦ: ਹੀ ਘੱਟ ਹੋਣ ਲੱਗਦੇ ਹਨ ਅਤੇ ਆਰਾਮ ਮਿਲ ਜਾਂਦਾ ਹੈ।
ਬਚਾਅ-
1- ਨਮੀ ਤੋਂ ਬਚੋ ਅਤੇ ਚੰਗੀ ਤਰ੍ਹਾਂ ਸੁਕਾ ਕੇ ਕੱਪੜੇ ਪਾਓ।
2- ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਅੱਖਾਂ 'ਤੇ ਛਿੜਕ ਕੇ ਦਿਨ 'ਚ ਦੋ-ਤਿੰਨ ਵਾਰ ਅੱਖਾਂ ਨੂੰ ਧੋ ਲਓ।
3- ਹਰ ਕਿਸੇ ਨੂੰ ਆਪਣਾ ਤੌਲੀਆ ਅਤੇ ਰੁਮਾਲ ਵਰਤਣਾ ਚਾਹੀਦਾ ਹੈ।
4- ਸੰਕਰਮਿਤ ਨੂੰ ਐਨਕਾਂ ਲਗਾਉਣ ਲਈ ਕਿਹਾ ਜਾਵੇ ਅਤੇ ਉਸ ਤੋਂ ਦੂਰ ਰਿਹਾ ਜਾਵੇ।
5- ਜਿਸ ਸਕੂਲ 'ਚ ਇਨਫੈਕਸ਼ਨ ਪਹੁੰਚ ਗਈ ਹੈ ਉਸ ਸਕੂਲ 'ਚ ਬੱਚਿਆਂ ਨੂੰ ਦੂਰ-ਦੂਰ ਬਿਠਾਇਆ ਜਾਵੇ ਜਾਂ ਸੰਕਰਮਿਤ ਬੱਚੇ ਨੂੰ ਛੁੱਟੀ ਦਿੱਤੀ ਜਾਵੇ।
6- ਵਾਟਰ ਪਾਰਕ 'ਚ ਜਾਣ ਤੋਂ ਬਚੋ।
7- ਧੁੱਪ 'ਚ ਜਾਣ ਤੋਂ ਬਚੋ।
8- ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।
ਬਚਾਅ ਦੀ ਹੋਮਿਓਪੈਥਿਕ ਦਵਾਈ
ਜਿਸ ਖੇਤਰ 'ਚ ਵਾਇਰਲ ਕੰਜ਼ਕਿਵਾਈਟਿਸ਼ ਫੈਲਿਆ ਹੋਵੇ ਉਥੇ ਹੋਮਿਓਪੈਥਿਕ ਦਵਾਈ ਯੂਫਰੇਸ਼ੀਆ ਰੋਜ਼ ਇਕ ਵਾਰ ਲੈਣੀ ਚਾਹੀਦੀ ਅਤੇ ਸੁਰੱਖਿਅਤ ਥਾਵਾਂ 'ਤੇ ਹਫ਼ਤੇ 'ਚ ਇਕ ਵਾਰ ਲੈਣੀ ਚਾਹੀਦੀ ਹੈ।
ਹੋਮਿਓਪੈਥਿਕ ਦਵਾਈ
ਵਾਇਰਲ ਕੰਜੈਕਟਿਵਾਇਟਿਸ ਦੇ ਮਾਮਲੇ 'ਚ ਕਈ ਹੋਮਿਓਪੈਥਿਕ ਦਵਾਈਆਂ ਨੂੰ ਲੱਛਣਾਂ ਦੇ ਅਨੁਸਾਰ ਚੁਣਿਆ ਜਾ ਸਕਦਾ ਹੈ ਅਤੇ ਜਲਦੀ ਰਾਹਤ ਦਿੱਤੀ ਜਾ ਸਕਦੀ ਹੈ। ਜਿਨ੍ਹਾਂ 'ਚੋਂ ਮੁੱਖ ਹਨ ਬੇਲਾਡੋਨਾ, ਯੂਫਰੇਸ਼ੀਆ, ਅਰਜੇਂਟਮ ਨਾਈਟ੍ਰਿਕਮ, ਪਲਸਾਟੀਲਾ, ਸਾਈਲਿਸੀਆ, ਕਾਲੀ ਮਿਊਰ 6ਐਕਸ, ਮਰਕ ਕਾਰ, ਨੈਟਰਮ ਸਲਫ, ਰਸ ਟਾਕਸ ਆਦਿ। ਯੂਫਰੇਸ਼ੀਆ ਐਕਸਟਰਨਲ ਡਿਸਿਟ੍ਰਕਟ ਵਾਟਰ 'ਚ 5 ਫ਼ੀਸਦੀ ਮਿਲਾ ਕੇ ਬਣਾਇਆ ਗਿਆ ਆਈ ਡ੍ਰੌਪ ਬਾਹਰੋਂ ਵਰਤਿਆ ਜਾ ਸਕਦਾ ਹੈ।
ਨੋਟ- ਹੋਮਿਓਪੈਥਿਕ ਡਾਕਟਰਾਂ ਦੀ ਸਲਾਹ 'ਤੇ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
(ਡਾਕਟਰ ਐੱਮ.ਡੀ.ਸਿੰਘ, ਮਹਾਰਾਜਗੰਜ ਗਾਜ਼ੀਪੁਰ ਉੱਤਰ ਪ੍ਰਦੇਸ਼)