ਨਿੰਬੂ ਸਣੇ ਇਹ ਦੇਸੀ ਨੁਸਖੇ ਕਰਦੇ ਨੇ ਹੱਥਾਂ-ਪੈਰਾਂ ਦੀ ਸੋਜ ਘੱਟ, ਇੰਝ ਕਰੋ ਇਸਤੇਮਾਲ

Thursday, Jan 02, 2020 - 05:58 PM (IST)

ਨਿੰਬੂ ਸਣੇ ਇਹ ਦੇਸੀ ਨੁਸਖੇ ਕਰਦੇ ਨੇ ਹੱਥਾਂ-ਪੈਰਾਂ ਦੀ ਸੋਜ ਘੱਟ, ਇੰਝ ਕਰੋ ਇਸਤੇਮਾਲ

ਜਲੰਧਰ— ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਡਰਾਈ ਸਕਿਨ ਅਤੇ ਵਾਲਾਂ ਸਬੰਧੀ ਪਰੇਸ਼ਾਨੀਆਂ ਹੋਣ ਦੇ ਨਾਲ-ਨਾਲ ਹੱਥਾਂ-ਪੈਰਾਂ 'ਚ ਵੀ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਹੱਥਾਂ-ਪੈਰਾਂ 'ਚ ਖਾਰਸ਼ ਹੋਣ ਦੇ ਨਾਲ-ਨਾਲ ਦਰਦ ਵੀ ਸਹਿਣਾ ਪੈਂਦਾ ਹੈ। ਹੱਥਾਂ-ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਡਾਕਟਰਾਂ ਤੋਂ ਵੀ ਦਵਾਈ ਲੈਂਦੇ ਹਨ ਪਰ ਦਵਾਈ ਕੁਝ ਜ਼ਿਆਦਾ ਅਸਰ ਨਹੀਂ ਦਿਖਾ ਪਾਉਂਦੀ। ਹੱਥਾਂ-ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਹੱਥਾਂ-ਪੈਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 

ਜਾਣੋ ਕੀ ਹੈ ਫਾਇਦੇ

PunjabKesari

ਪਿਆਜ਼ ਦੇ ਰਸ ਦਾ ਕਰੋ ਇਸਤੇਮਾਲ 
ਪਿਆਜ਼ ਸਾਡੀ ਸਕਿਨ ਦੇ ਨਾਲ-ਨਾਲ ਵਾਲਾਂ ਲਈ ਵੀ ਗੁਣਕਾਰੀ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਬਾਓਟਿਕ ਤੱਤਾਂ ਦੇ ਕਾਰਨ ਇਹ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਪਿਆਜ਼ ਦੇ ਰਸ ਦਾ ਇਸਤੇਮਾਲ ਕਰਨ ਦੇ ਨਾਲ ਹੱਥਾਂ-ਪੈਰਾਂ ਦੀ ਸੋਜ, ਖਾਰਸ਼ ਅਤੇ ਦਰਦ ਤੋਂ ਵੀ ਰਾਹਤ ਮਿਲਦਾ ਹੈ। 

PunjabKesari

ਨਿੰਬੂ ਦਾ ਰਸ ਦੇਵੇਂ ਰਾਹਤ 
ਨਿੰਬੂ ਦਾ ਰਸ ਵੀ ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਨ 'ਚ ਲਾਹੇਵੰਦ ਹੁੰਦਾ ਹੈ। ਸੋਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਨਿੰਬੂ ਦਾ ਰਸ ਕੱਢ ਕੇ ਸੋਜ ਵਾਲੀ ਜਗ੍ਹਾ 'ਤੇ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਹੱਥਾਂ-ਪੈਰਾਂ ਦੀ ਸੋਜ ਤੋਂ ਛੁਟਕਾਰਾ ਮਿਲੇਗਾ। 

PunjabKesari

ਹਲਦੀ ਅਤੇ ਆਲਿਵ ਆਇਲ 
ਜੈਤੂਨ ਦੇ ਤੇਲ 'ਚ ਹਲਦੀ ਮਿਕਸ ਕਰਕੇ ਹਲਕਾ ਗਰਮ ਕਰਨ ਤੋਂ ਬਾਅਦ ਉਸ ਨੂੰ ਹੱਥਾਂ-ਪੈਰਾਂ 'ਤੇ ਲਗਾਉਣ ਨਾਲ ਸੋਜ ਘੱਟ ਹੁੰਦੀ ਹੈ। 

PunjabKesari

ਆਲੂ ਦੀ ਕਰੋ ਵਰਤੋਂ 
ਹੱਥਾਂ-ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਲੂ ਦੀ ਵੀ ਵਰਤੋਂ ਕਰ ਸਕਦੇ ਹੋ। ਇਕ ਆਲੂ ਨੂੰ ਕੱਟ ਕੇ ਉਸ 'ਤੇ ਨਮਕ ਲਗਾ ਕੇ ਉਸ ਨੂੰ ਸੋਜ ਵਾਲੀ ਜਗ੍ਹਾ 'ਤੇ ਲਗਾਓ। ਥੋੜ੍ਹੇ ਸਮੇਂ ਲਈ ਰਗੜ੍ਹਨ ਨਾਲ ਵੀ ਸੋਜ ਘੱਟ ਹੋਣ 'ਚ ਮਦਦ ਮਿਲਦੀ ਹੈ। 

PunjabKesari

ਮਟਰ ਦਾ ਕਰੋ ਇਸਤੇਮਾਲ 
ਮਟਰ ਨੂੰ ਪਾਣੀ 'ਚ ਉਬਾਲ ਕੇ ਉਸ ਪਾਣੀ ਨਾਲ ਹੱਥ-ਪੈਰ ਧੋਣ ਨਾਲ ਵੀ ਲਾਭ ਮਿਲਦਾ ਹੈ। ਹੱਥਾਂ-ਪੈਰਾਂ 'ਚ ਸੋਜ ਹੋਣ 'ਤੇ ਇਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸੋਜ ਜਲਦੀ ਘੱਟ ਹੁੰਦੀ ਹੈ। 

PunjabKesari

ਸਰੋਂ ਦਾ ਤੇਲ 
ਔਸ਼ਧੀ ਗੁਣਾਂ ਨਾਲ ਭਰਪੂਰ ਸਰੋਂ ਦਾ ਤੇਲ ਖਾਣਾ ਬਣਾਉਣ ਦੇ ਨਾਲ-ਨਾਲ ਸਰੀਰ ਸਬੰਧੀ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਸਰਦੀਆਂ ਦੇ ਮੌਸਮ 'ਚ ਹੱਥ ਅਤੇ ਪੈਰਾਂ 'ਤੇ ਹੋਣ ਵਾਲੀ ਸੋਜ ਨਾਲ ਰਾਹਤ ਮਿਲਦੀ ਹੈ। ਇਸ ਦੇ ਲਈ ਰਾਤ ਦੇ ਸਮੇਂ ਸਰੋਂ ਦੇ ਤੇਲ 'ਚ ਸੇਂਧਾ ਨਮਕ, ਕਾਲੀ ਮਿਰਚ ਪਾ ਕੇ ਹਲਕਾ ਜਿਹਾ ਗਰਮ ਕਰੋ। ਤਿਆਰ ਮਿਸ਼ਰਣ ਨੂੰ ਹੱਥਾਂ ਅਤੇ ਪੈਰਾਂ 'ਤੇ ਲਗਾਓ। ਬਾਅਦ 'ਚ ਕਰੀਬ 5 ਮਿੰਟਾਂ ਤੱਕ ਮਾਲਿਸ਼ ਕਰੋ। ਫਿਰ ਜੁਰਾਬਾਂ ਅਤੇ ਦਸਤਾਨੇ ਪਾ ਲਵੋ। ਇਸ ਨਾਲ ਸੋਜ ਘੱਟ ਹੋਣ ਦੇ ਨਾਲ-ਨਾਲ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ।


author

shivani attri

Content Editor

Related News