ਧੁੱਪ ਨਾਲ ਕਾਲੇ ਹੋਏ ਹੱਥਾਂ-ਪੈਰਾਂ ਨੂੰ ਸਾਫ ਕਰਨ ਲਈ ਅਪਣਾਓ ਇਹ ਦੇਸੀ ਨੁਸਖੇ

10/01/2019 9:55:49 AM

ਜਲੰਧਰ— ਕੜਾਕੇ ਦੀ ਧੁੱਪ ਪੈਣ ਕਰਕੇ ਚਮੜੀ ਕਾਲੇਪਣ ਦਾ ਸ਼ਿਕਾਰ ਹੋ ਜਾਂਦੀ ਹੈ। ਜ਼ਿਆਦਾ ਧੁੱਪ 'ਚ ਹੱਥ ਅਤੇ ਪੈਰ ਕਾਲੇ ਪੈ ਜਾਂਦੇ ਹਨ। ਜੇਕਰ ਸਮੇਂ 'ਤੇ ਹੱਥਾਂ ਪੈਰਾਂ ਦੀ ਸਫਾਈ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਹੱਥ-ਪੈਰ ਹੋਰ ਵੀ ਖਰਾਬ ਹੋ ਜਾਂਦੇ ਹਨ। ਕਈ ਵਾਰ ਪੈਰਾਂ ਦੀਆਂ ਅੱਡੀਆਂ ਫੱਟਣ ਵੀ ਲੱਗ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਦਰਾੜਾਂ ਆ ਜਾਂਦੀਆਂ ਹਨ। ਧੁੱਪ 'ਚ ਹੱਥ-ਪੈਰ ਕਾਲੇ ਹੋਣ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਧੁੱਪ 'ਚ ਕਾਲੇ ਹੋਏ ਹੱਥ-ਪੈਰ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। 

ਇਹ ਨੁਸਖਿਆਂ ਦੀ ਕਰੋ ਵਰਤੋਂ 

PunjabKesari
ਐਲੋਵੇਰਾ ਦੀ ਕਰੋ ਵਰਤੋਂ
ਐਲੋਵੇਰਾ ਚਮੜੀ ਦੇ ਕਾਲੇਪਣ ਨੂੰ ਦੂਰ ਕਰਨ 'ਚ ਸਹਾਇਕ ਹੁੰਦੀ ਹੈ। ਇਸ 'ਚ ਕਈ ਅਜਿਹੇ ਵਿਟਾਮਿਨ ਪਾਏ ਜਾਂਦੇ ਹਨ, ਜੋ ਚਮੜੀ ਦੇ ਕਾਲੇਪਣ ਨੂੰ ਖਤਮ ਕਰਦੇ ਹਨ। ਐਲੋਵੇਰਾ ਦੇ ਨਾਲ ਦਹੀ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਚਾਰ ਚਮਚ ਤਾਜ਼ੀ ਐਲੋਵੇਰਾ ਦੇ ਗੁੱਦੇ 'ਚ ਦਹੀਂ ਦੇ ਤਿੰਨ ਚਮਚੇ ਮਿਲਾਉਣੇ ਚਾਹੀਦੇ ਹਨ। ਇਸ ਦਾ ਪੇਸਟ ਬਣਾ ਕੇ ਫਿਰ ਇਸ ਨੂੰ ਆਪਣੇ ਹੱਥਾਂ-ਪੈਰਾਂ ਦੀ ਚਮੜੀ 'ਤੇ ਰਗੜੋ ਅਤੇ ਚਮੜੀ ਨੂੰ ਨਰਮ ਕੱਪੜੇ ਨਾਲ ਢੱਕ ਲਵੋ। ਥੋੜ੍ਹੀ ਦੇਰ ਬਾਅਦ ਇਸ ਨੂੰ ਪਾਣੀ ਦੇ ਨਾਲ ਸਾਫ ਕਰ ਲਵੋ। ਤੁਹਾਡੀ ਹੱਥ-ਪੈਰ ਚੰਗੀ ਤਰ੍ਹਾਂ ਸਾਫ ਹੋ ਜਾਣਗੇ। 

PunjabKesari

ਨਿੰਬੂ ਦੀ ਕਰੋ ਵਰਤੋਂ
ਨਿੰਬੂ ਦੇ ਰਸ ਨੂੰ ਉਸ ਜਗ੍ਹਾ ਲਗਾਓ, ਜਿੱਥੇ ਚਮੜੀ ਕਾਲੀ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਧੋ ਲਵੋ। ਇਸ ਤੋਂ ਬਾਅਦ ਹੱਥਾਂ 'ਚ ਮਾਇਸਚੁਰਾਈਜ਼ਰ ਲਾਉਣਾ ਨਾ ਭੁੱਲੋ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਸੁੱਕ ਜਾਂਦੀ ਹੈ।

 

PunjabKesari
ਦਹੀਂ ਦਾ ਕਰੋ ਇੰਝ ਸੇਵਨ
ਹੱਥਾਂ-ਪੈਰਾਂ ਦੀ ਕਾਲੀ ਚਮੜੀ ਨੂੰ ਦੂਰ ਕਰਨ 'ਚ ਦਹੀਂ ਬੇਹੱਦ ਫਾਇਦੇਮੰਦ ਹੁੰਦਾ ਹੈ। ਠੰਡਾ ਦਹੀਂ ਹੱਥਾਂ 'ਤੇ ਲਗਾਉਣਾ ਚਾਹੀਦਾ ਹੈ। 15 ਮਿੰਟਾਂ ਤੱਕ ਹੱਥਾਂ 'ਤੇ ਠੰਡਾ ਦਹੀਂ ਲਗਾਉਣ ਤੋਂ ਬਾਅਦ ਫਿਰ ਹੱਥਾਂ ਅਤੇ ਪੈਰਾਂ ਨੂੰ ਪਾਣੀ ਨਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਹੱਥਾਂ-ਪੈਰਾਂ ਦਾ ਕਾਲਾਪਣ ਦੂਰ ਹੋ ਜਾਵੇਗਾ। ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ। 

PunjabKesari
ਟਮਾਟਰ ਦੇਵੇ ਚਮੜੀ ਦੇ ਕਾਲੇਪਣ ਤੋਂ ਛੁਟਾਕਾਰਾ
ਹੱਥਾਂ-ਪੈਰਾਂ ਦੇ ਕਾਲੇਪਣ ਨੂੰ ਦੂਰ ਕਰਨ 'ਚ ਟਮਾਟਰ ਵੀ ਲਾਹੇਵੰਦ ਹੁੰਦਾ ਹੈ। ਹੱਥਾਂ ਦੇ ਕਾਲੇ ਪੈ ਚੁੱਕੇ ਹਿੱਸੇ 'ਚ ਟਮਾਟਰ ਦਾ ਰਸ ਲਗਾਉਣਾ ਚਾਹੀਦਾ ਹੈ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਲਵੋ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੇ ਹੱਥ-ਪੈਰ ਗੋਰੇ ਦਿੱਸਣ ਲੱਗ ਜਾਣਗੇ।

PunjabKesari
ਟਮਾਟਰ ਦੇ ਜੂਸ 'ਚ ਮਿਲਾਓ ਇਹ ਚੀਜ਼ਾਂ
ਟਮਾਟਰ ਦਾ ਜੂਸ 'ਚ ਚੌਲਾਂ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਮਿਲਾਓ। ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੇਸਟ ਬਣਾ ਲਵੋ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ 'ਤੇ ਲਗਾਓ, ਜਿੱਥੇ ਚਮੜੀ ਕਾਲੀ ਹੋਣ ਦੀ ਸਮੱਸਿਆ ਹੋਵੇ। ਦੱਸ ਦੇਈਏ ਕਿ ਆਟੇ ਨਾਲ ਪਪੜੀ ਉਤਰਦੀ ਹੈ ਅਤੇ ਟਮਾਟਰ ਕਾਲੇ ਰੰਗ ਨੂੰ ਹਟਾਉਂਦਾ ਹੈ। ਇਸ ਦੇ ਨਾਲ ਹੀ ਦੁੱਧ ਚਮੜੀ ਨੂੰ ਨਮੀ ਦਿੰਦਾ ਹੈ। ਇਸ ਘੋਲ ਨੂੰ ਲਗਾ ਕੇ ਇਸ ਨੂੰ ਸੁਕਾ ਲਵੋ, ਫਿਰ ਇਸ ਨੂੰ ਪਾਣੀ ਧੋ ਲਵੋ। ਇਸ ਘੋਲ ਦੀ ਵਰਤੋਂ ਹਰ ਦੂਜੇ ਦਿਨ ਕਰਨੀ ਚਾਹੀਦੀ ਹੈ। 

PunjabKesari
ਕੱਚੇ ਆਲੂ ਦੀ ਕਰੋ ਵਰਤੋਂ
ਕੱਚੇ ਆਲੂ 'ਚ ਵਿਟਾਮਿਨ-ਸੀ ਪਾਇਆ ਜਾਂਗਾ ਹੈ, ਜੋ ਚਮੜੀ ਦੇ ਰੰਗ ਨੂੰ ਸਾਫ ਕਰ ਦਿੰਦਾ ਹੈ। ਆਲੂ ਨੂੰ ਕੱਟ ਕੇ ਹੱਥਾਂ 'ਚ ਮੱਲਣਾ ਚਾਹੀਦਾ ਹੈ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਥਾਂ 'ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।


shivani attri

Content Editor

Related News