ਛਿਪਕਲੀਆਂ ਤੇ ਕਾਕਰੋਚਾਂ ਤੋਂ ਨਿਜਾਤ ਪਾਉਣ ਲਈ ਅਪਣਾਓ ਇਹ ਦੇਸੀ ਟੋਟਕੇ

05/11/2019 3:06:43 PM

ਜਲੰਧਰ— ਛਿਪਕਲੀਆਂ, ਕੀੜੇ-ਮਕੌੜੇ ਅਤੇ ਕਾਕਰੋਚ ਜੇਕਰ ਘਰ 'ਚ ਆ ਜਾਣ ਤਾਂ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੰਦੇ ਹਨ ਅਤੇ ਬੀਮਾਰੀ ਦਾ ਮਾਹੌਲ ਬਣਿਆ ਰਹਿੰਦਾ ਹੈ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਹ ਮਹਿੰਗੀਆਂ ਦਵਾਈਆਂ ਵੀ ਜ਼ਿਆਦਾ ਸਮਾਂ ਇਨ੍ਹਾਂ ਨੂੰ ਘਰ ਤੋਂ ਦੂਰ ਰੱਖਣ 'ਚ ਸਫਲ ਨਹੀਂ ਹੁੰਦੀਆਂ ਹਨ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਤੁਸੀਂ ਘਰੇਲੂ ਟੋਟਕੇ ਵੀ ਅਪਣਾ ਸਕਦੇ ਹੋ। ਘਰੇਲੂ ਟੋਟਕੇ ਲਈ ਨਾ ਤਾਂ ਤੁਹਾਨੂੰ ਕੋਈ ਪੈਸਾ ਖਰਚ ਕਰਨਾ ਪਵੇਗਾ ਅਤੇ ਨਾ ਹੀ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਲੋੜ ਹੈ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ, ਜਿਨ੍ਹਾਂ ਤੋਂ ਕੀੜੇ-ਮਕੌੜਿਆਂ ਸਮੇਤ ਛਿਪਕਲੀਆਂ ਅਤੇ ਕਾਕਰੋਚਾਂ ਤੋਂ ਨਿਜਾਤ ਮਿਲਦਾ ਹੈ।
ਲਸਣ
ਲਸਣ ਦੀ ਤਿੱਖੀ ਮਹਿਕ ਵੀ ਛਿਪਕਲੀ ਨੂੰ ਦੂਰ ਰੱਖਦੀ ਹੈ। ਘਰ 'ਚ ਲਸਣ ਦੀਆਂ ਕਲੀਆਂ ਬਣਾ ਕੇ ਤੁਸੀਂ ਟੰਗ ਸਕਦੇ ਹੋ। ਅਜਿਹਾ ਕਰਨ ਨਾਲ ਛਿਪਕਲੀ ਸਮੇਤ ਕਈ ਕੀੜੇ-ਮਕੌੜੇ ਦੂਰ ਰਹਿੰਦੇ ਹਨ। 

PunjabKesari
ਤੰਬਾਕੂ ਤੇ ਕੌਫੀ ਪਾਊਡਰ ਦੀ ਕਰੋ ਵਰਤੋਂ
ਛਿਪਕਲੀਆਂ ਤੋਂ ਪੂਰੀ ਤਰ੍ਹਾਂ ਨਾਲ ਨਿਜਾਤ ਪਾਉਣ ਲਈ ਤੰਬਾਕੂ ਅਤੇ ਕੌਫੀ ਪਾਊਡਰ ਨੂੰ ਮਿਕਸ ਕਰਕੇ ਛੋਟੀਆਂ ਗੋਲੀਆਂ ਬਣਾ ਲਵੋ। ਹੁਣ ਇਨ੍ਹਾਂ ਨੂੰ ਮਾਚਿਸ ਦੀ ਤੀਲੀ 'ਤੇ ਗੂੰਦ ਦੀ ਮਦਦ ਨਾਲ ਚਿਪਕਾ ਦੇਵੋ। ਫਿਰ ਇਸ ਨੂੰ ਤੁਸੀਂ ਉਸ ਥਾਂ 'ਤੇ ਰੱਖ ਸਕਦੇ ਹੋ, ਜਿੱਥੇ ਛਿਪਕਲੀਆਂ ਦਾ ਬਸੇਰਾ ਰਹਿੰਦਾ ਹੈ। ਇਹ ਮਿਸ਼ਰਨ ਛਿਪਕਲੀਆਂ ਲਈ ਜਾਨਲੇਵਾ ਸਾਬਤ ਹੁੰਦਾ ਹੈ। 

PunjabKesari
ਆਂਡੇ 
ਛਿਪਕਲੀਆਂ ਨੂੰ ਆਂਡਿਆਂ ਦੀ ਮਹਿਕ ਪਸੰਦ ਨਹੀਂ ਹੁੰਦੀ। ਘਰ ਨੂੰ ਛਿਪਕਲੀਆਂ ਤੋਂ ਮੁਕਤ ਕਰਨ ਲਈ ਘਰ ਦੇ ਕੋਨਿਆਂ 'ਚ ਆਂਡਿਆਂ ਦੇ ਛਿਲਕੇ ਰੱਖ ਦਿਓ। ਇਸ ਤੋਂ ਇਲਾਵਾ ਮੁੱਖ ਦੁਆਰ 'ਤੇ ਖਿੜਕੀਆਂ ਕੋਲ ਵੀ ਅਜਿਹਾ ਹੀ ਕਰੋ। ਅਜਿਹਾ ਕਰਨ ਨਾਲ ਛਿਪਕਲੀ ਘਰ 'ਚ ਦਾਖਲ ਨਹੀਂ ਹੋਵੇਗੀ। 

PunjabKesari
ਪਿਆਜ਼ 
ਘਰ 'ਚ ਪਿਆਜ਼ ਦੇ ਰਸ ਦਾ ਸਪਰੇਅ ਕਰਨ ਨਾਲ ਵੀ ਛਿਪਕਲੀਆਂ ਘਰ 'ਚ ਨਹੀਂ ਆਉਂਦੀਆਂ ਹਨ। 
ਕੌਫੀ ਦੇ ਬੀਜ ਦੀ ਕਰੋ ਵਰਤੋਂ
ਘਰ ਦੇ ਕੋਨਿਆਂ 'ਚ ਤੁਸੀਂ ਕੌਫੀ ਦੇ ਬੀਜ ਵੀ ਰੱਖ ਸਕਦੇ ਹੋ। ਅਜਿਹਾ ਕਰਨ ਨਾਲ ਕਾਕਰੋਚ ਅਤੇ ਛਿਪਕਲੀਆਂ ਨੇੜੇ ਨਹੀਂ ਆਉਂਦੀਆਂ।  


shivani attri

Content Editor

Related News