Health Tips: ਦਿਲ ਦੇ ਮਰੀਜ਼ ਰੋਜ਼ਾਨਾ 30 ਮਿੰਟ ਕਰਨ ''ਜੌਗਿੰਗ'', ਮੋਟਾਪੇ ਸਣੇ ਦੂਰ ਹੋਣਗੀਆਂ ਕਈ ਸਮੱਸਿਆਵਾਂ

Saturday, Jul 06, 2024 - 04:07 PM (IST)

ਜਲੰਧਰ - ਬਹੁਤ ਸਾਰੇ ਲੋਕ ਸਵੇਰ ਦੇ ਸਮੇਂ ਜੌਗਿੰਗ ਕਰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ 20 ਤੋਂ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ ਅਤੇ ਬੀਮਾਰੀਆਂ ਦੂਰ ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਜੌਗਿੰਗ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਜੌਗਿੰਗ ਨਾਲ ਕਰਦੇ ਹਨ, ਜਦਕਿ ਕਈ ਰਾਤ ਨੂੰ ਜਾਗਿੰਗ ਕਰਦੇ ਹਨ। ਜੌਗਿੰਗ ਕਰਨ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਤੁਹਾਨੂੰ ਦੱਸਾਂਗੇ.... 

ਦੂਰ ਹੁੰਦੀ ਹੈ ਤਣਾਅ ਦੀ ਸਮੱਸਿਆ
ਸਾਰਾ ਦਿਨ ਕੰਮ ਵਿੱਚ ਵਿਅਸਥ ਹੋਣ ਕਾਰਨ ਸਾਨੂੰ ਕੰਮ ਸੰਬੰਧੀ ਚਿੰਤਾਵਾਂ ਜਾਂ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਸ ਕਾਰਨ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਜੌਗਿੰਗ ਕਰਨੀ ਬਹੁਤ ਜ਼ਰੂਰੀ ਹੈ। ਜੌਗਿੰਗ ਕਰਨ ਨਾਲ ਸਰੀਰ ਵਿੱਚੋਂ ਐਂਡੋਰਫਿਨ ਨਾਮਕ ਹਾਰਮੋਨ ਨਿਕਲਦੇ ਹਨ, ਜੋ ਸਰੀਰ ਨੂੰ ਤਣਾਅ ਮੁਕਤ ਕਰ ਦਿੰਦੇ ਹਨ। 

PunjabKesari

ਆਉਂਦੀ ਹੈ ਚੰਗੀ ਨੀਂਦ
ਸਾਰਾ ਦਿਨ ਕੰਮ ਕਰਨ ਕਰਕੇ ਸਰੀਰ ਥੱਕ ਜਾਂਦਾ ਹੈ, ਜਿਸ ਨਾਲ ਰਾਤ ਦੇ ਸਮੇਂ ਨੀਂਦ ਚੰਗੀ ਨਹੀਂ ਆਉਂਦੀ। ਕਈ ਵਾਰ ਕੰਮ ਦੀ ਚਿੰਤਾ ਹੋਣ ਕਾਰਨ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਹਾਲਤ ਵਿੱਚ ਜੌਗਿੰਗ ਕਰਨੀ ਚਾਹੀਦੀ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਥਕਾਵਟ, ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਜਿਸ ਨਾ ਚੰਗੀ ਨੀਂਦ ਆਉਂਦੀ ਹੈ। 

ਮੋਟਾਪਾ
ਰੋਜ਼ਾਨਾ ਜੌਗਿੰਗ ਕਰਨ ਨਾਲ ਮੋਟਾਪਾ ਦੂਰ ਹੁੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਬੇਲੋੜੀ ਚਰਬੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਮੋਟਾਪਾ ਅਤੇ ਭਾਰ ਵਧਣ ਦੀ ਸਮੱਸਿਆ ਦੂਰ ਹੁੰਦੀ ਹੈ। ਜੌਗਿੰਗ ਕਰਨ ਨਾਲ ਸਾਡਾ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ। 

PunjabKesari

ਸਰੀਰ ਨੂੰ ਊਰਜਾ ਮਿਲਦੀ ਹੈ
ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਜੌਗਿੰਗ ਕਰਨ ਤੋਂ ਬਾਅਦ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਜੌਗਿੰਗ ਕਰਨ ਨਾਲ ਨਾਸ਼ਤਾ ਵੀ ਜਲਦੀ ਹਜ਼ਮ ਹੁੰਦਾ ਹੈ, ਜਿਸ ਨਾਲ ਸਰੀਰਕ ਊਰਜਾ ਵੱਧਦੀ ਹੈ। 

ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ
ਸਵੇਰ ਦੇ ਸਮੇਂ ਰੋਜ਼ਾਨਾ ਜੌਗਿੰਗ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਘਾਟ ਨਹੀਂ ਹੁੰਦੀ। ਇਸ ਨਾਲ ਦਿਲ ਦੀ ਧੜਕਣ ਵੱਧਦੀ ਹੈ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਹੁੰਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲਦੀ ਹੈ।

PunjabKesari

ਹੱਡੀਆਂ ਅਤੇ ਮਾਸਪੇਸ਼ੀਆਂ ਹੁੰਦੀਆਂ ਹਨ ਮਜ਼ਬੂਤ
ਰੋਜ਼ਾਨਾ ਸਵੇਰ ਦੇ ਸਮੇਂ ਜੌਗਿੰਗ ਕਰਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਗੌਡਿਆਂ ਵਿੱਚ ਹੋਣ ਵਾਲਾ ਦਰਦ ਦੀ ਦੂਰ ਹੋ ਜਾਂਦਾ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।


rajwinder kaur

Content Editor

Related News