Heart Care: ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਨਾਸ਼ਤੇ ''ਚ ਜ਼ਰੂਰ ਸ਼ਾਮਲ ਕਰੋ ਬਰਾਊਨ ਬਰੈੱਡ ਸਣੇ ਇਹ ਚੀਜ਼ਾਂ

08/27/2021 11:02:17 AM

ਨਵੀਂ ਦਿੱਲੀ- ਸਰੀਰ ਨੂੰ ਤੰਦਰੁਸਤ ਰੱਖਣ ਲਈ, ਸਿਹਤਮੰਦ ਦਿਲ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕਾਫੀ ਨੌਜਵਾਨ ਦਿਲ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਹਨ। ਮਾੜੀ ਜੀਵਨ ਸ਼ੈਲੀ ਅਤੇ ਗ਼ੈਰ-ਸਿਹਤਮੰਦ ਖੁਰਾਕ ਕਾਰਨ ਲੋਕ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਭਾਰ ਵਾਲੇ ਜਾਂ ਮੋਟਾਪੇ ਵਾਲੇ ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਦਿਲ ਸਾਡੇ ਸਾਰੇ ਸਰੀਰ ਵਿੱਚ ਖੂਨ ਅਤੇ ਆਕਸੀਜਨ ਦੀ ਸਪਲਾਈ ਕਰਦਾ ਹੈ। ਸਰੀਰ ਵਿਚ ਕੋਲੇਸਟ੍ਰੋਲ ਵਧਣ ਕਾਰਨ ਦਿਲ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।
ਦਿਲ ਨੂੰ ਸਿਹਤਮੰਦ ਰੱਖਣ ਲਈ, ਚੰਗੀ ਕਾਰਡੀਓਵੈਸਕੁਲਰ ਕਸਰਤ ਦੇ ਨਾਲ, ਇੱਕ ਸਿਹਤਮੰਦ ਖੁਰਾਕ ਦਾ ਸੇਵਨ ਕਰਨਾ ਵੀ ਬਹੁਤ ਮਹੱਤਵਪੂਰਨ ਹੈ ਅਤੇ ਸਭ ਤੋਂ ਮਹੱਤਵਪੂਰਨ ਹੈ ਇੱਕ ਸਿਹਤਮੰਦ ਨਾਸ਼ਤਾ। ਦਿਲ ਨੂੰ ਤੰਦਰੁਸਤ ਰੱਖਣ ਲਈ ਐਂਟੀ-ਆਕਸੀਡੈਂਟ ਅਤੇ ਪੌਸ਼ਟਿਕ ਭੋਜਨ ਅਤੇ ਸਿਹਤਮੰਦ ਡ੍ਰਿੰਕ ਦਾ ਸੇਵਨ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹਲਕੇ ਅਤੇ ਸਿਹਤਮੰਦ ਨਾਸ਼ਤੇ ਬਾਰੇ ਦੱਸਾਂਗੇ ਜੋ ਤੁਹਾਡੇ ਦਿਲ ਨੂੰ ਤੰਦਰੁਸਤ ਰੱਖੇਗਾ।
ਨਾਸ਼ਤੇ 'ਚ ਇਹ ਭੋਜਨ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੇ ਹਨ...

Veggie Sandwich | With Colorful peppers, tomatoes and cucumbers
ਬਰਾਊਨ ਬਰੈੱਡ ਸੈਂਡਵਿਚ
ਤੁਸੀਂ ਆਪਣੇ ਨਾਸ਼ਤੇ ਵਿੱਚ ਬਰਾਊਨ ਬਰੈੱਡ ਸ਼ਾਮਲ ਕਰ ਕੇ ਆਪਣੇ ਦਿਲ ਦੀ ਦੇਖਭਾਲ ਕਰ ਸਕਦੇ ਹੋ। ਤੁਸੀਂ ਬਰਾਊਨ ਬਰੈੱਡ ਨਾਲ ਸੈਂਡਵਿਚ ਬਣਾ ਸਕਦੇ ਹੋ, ਜੋ ਕਿ ਇੱਕ ਸਵਾਦ ਅਤੇ ਸਿਹਤਮੰਦ ਨਾਸ਼ਤਾ ਸਾਬਤ ਹੁੰਦਾ ਹੈ। ਨਾਸ਼ਤੇ ਵਿੱਚ ਸੈਂਡਵਿਚ ਬਣਾਉਣ ਲਈ, ਤੁਸੀਂ ਕਈ ਕਿਸਮਾਂ ਦੀਆਂ ਹਰੀਆਂ ਸਬਜ਼ੀਆਂ ਦੀ ਵਰਤੋਂ ਕਰ ਕੇ ਇਸ ਨੂੰ ਵਧੇਰੇ ਸਿਹਤਮੰਦ ਬਣਾ ਸਕਦੇ ਹੋ।

Sprouts Chaat : A healthy tangy snack | Swati's Kitchen
ਸਪ੍ਰਾਊਟ ਚਾਟ
ਸਪ੍ਰਾਊਟ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਵਿਚ ਕੋਲੇਸਟ੍ਰੋਲ ਦੇ ਮਾੜੇ ਪੱਧਰ ਨੂੰ ਘਟਾਉਂਦੇ ਹਨ। ਸਪ੍ਰਾਊਟ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਤੁਸੀਂ ਸਵੇਰ ਦੇ ਨਾਸ਼ਤੇ ਵਿਚ ਪਿਆਜ਼, ਟਮਾਟਰ, ਹਰੀਆਂ ਮਿਰਚਾਂ ਨੂੰ ਮਿਲਾ ਕੇ ਸਵੇਰ ਦੇ ਨਾਸ਼ਤੇ ਨੂੰ ਖਾ ਸਕਦੇ ਹੋ। ਤੁਸੀਂ ਇਸ ਵਿਚ ਨਿੰਬੂ ਅਤੇ ਕਾਲੀ ਮਿਰਚ ਵੀ ਮਿਲਾ ਸਕਦੇ ਹੋ।

ਫਲਾਂ ਦਾ ਰਾਇਤਾ
ਫਲਾਂ ਦਾ ਰਾਇਤਾ
ਤੁਸੀਂ ਆਪਣੇ ਨਾਸ਼ਤੇ ਵਿੱਚ ਦਹੀਂ ਸ਼ਾਮਲ ਕਰ ਸਕਦੇ ਹੋ। ਦਹੀਂ ਅਤੇ ਫਲਾਂ ਦਾ ਮਿਸ਼ਰਨ ਢਿੱਡ ਨੂੰ ਭਰਨ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਇਹ ਦਿਲ ਨੂੰ ਤੰਦਰੁਸਤ ਵੀ ਰੱਖਦਾ ਹੈ। ਨਾਸ਼ਤੇ ਵਿੱਚ ਫਲਾਂ ਦਾ ਰਾਇਤਾ ਸ਼ਾਮਲ ਕਰਨ ਨਾਲ ਦਿਨ ਭਰ ਸਰੀਰ ਵਿੱਚ ਊਰਜਾ ਰਹਿੰਦੀ ਹੈ। ਇਸ ਵਿਚ ਚਰਬੀ ਘੱਟ ਹੁੰਦੀ ਹੈ ਅਤੇ ਐਂਟੀ-ਆਕਸੀਡੈਂਟ ਵੀ ਹੁੰਦੇ ਹਨ।
ਓਟਸ ਇਡਲੀ
ਜੇ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਆਪਣੇ ਨਾਸ਼ਤੇ ਵਿਚ ਜ਼ਰੂਰ ਓਟਸ ਨੂੰ ਸ਼ਾਮਲ ਕਰੋ। ਤੁਸੀਂ ਓਟਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾ ਸਕਦੇ ਹੋ। ਓਟਸ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਤੁਸੀਂ ਦੁੱਧ ਅਤੇ ਫਲਾਂ ਦੇ ਨਾਲ ਓਟਸ ਖਾ ਸਕਦੇ ਹੋ। ਤੁਸੀਂ ਓਟਸ ਇਡਲੀ ਬਣਾ ਸਕਦੇ ਹੋ। ਇਡਲੀ ਬਣਾਉਣ ਲਈ ਇਸ ਵਿਚ ਸਾਰੀਆਂ ਹਰੀਆਂ ਸਬਜ਼ੀਆਂ ਮਿਲਾਓ ਅਤੇ ਇਸ ਨੂੰ ਇਡਲੀ ਦੇ ਸਾਂਚੇ ਵਿਚ ਪਾਓ ਅਤੇ ਫਰਾਈ ਕਰੋ ਅਤੇ ਇਸ ਨੂੰ ਟਮਾਟਰ ਦੀ ਚਟਨੀ ਦੇ ਨਾਲ ਸਰਵ ਕਰੋ।

Multigrain Idli Recipe in Hindi - मल्टीग्रेन इडली रेसिपी - Healthy Recipes
ਮਲਟੀਗ੍ਰੇਨ ਇਡਲੀ
ਮਲਟੀਗ੍ਰੇਨ ਇਡਲੀ ਭਾਫ਼ ਵਿੱਚ ਪਕਾਈ ਜਾਂਦੀ ਹੈ। ਇਸ ਵਿਚ ਜਵਾਰ, ਬਾਜਰੇ, ਓਟਸ, ਮੇਥੀ ਦੇ ਬੀਜ ਅਤੇ ਕਣਕ ਦਾ ਆਟਾ ਤੇ ਲਾਭਦਾਇਕ ਗ੍ਰੇਨ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਮਲਟੀਗ੍ਰੇਨ ਇਡਲੀ ਬਣਾਉਣ ਲਈ ਤੁਸੀਂ ਤਾਜ਼ੀਆਂ ਸਬਜ਼ੀਆਂ ਵੀ ਸ਼ਾਮਲ ਕਰ ਸਕਦੇ ਹੋ। ਇਹ ਦਿਲ ਨੂੰ ਸਿਹਤਮੰਦ ਰੱਖਦੀਆਂ ਹਨ।

ਬਜ਼ੁਰਗਾਂ ਵਿੱਚ ਮੈਮੋਰੀ ਸ਼ਕਤੀ ਵਧਾਉਣ ਲਈ 7 ਸਿਹਤਮੰਦ ਭੋਜਨ - ਐਲਡਰ
ਆਮਲੇਟ ਜਾਂ ਭੁਰਜੀ
ਨਾਸ਼ਤੇ ਵਿੱਚ ਪ੍ਰੋਟੀਨ ਨਾਲ ਭਰੇ ਆਂਡੇ ਸ਼ਾਮਲ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ। ਆਂਡਿਆਂ ਨੂੰ ਊਰਜਾ ਬੂਸਟਰ ਵੀ ਕਿਹਾ ਜਾਂਦਾ ਹੈ। ਨਾਸ਼ਤੇ ਵਿੱਚ ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਆਂਡਿਆਂ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਅੰਡੇ ਖਾਣ ਤੋਂ ਪਹਿਲਾਂ, ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਆਂਡੇ ਦਾ ਪੀਲਾ ਹਿੱਸਾ ਨਾ ਖਾਓ, ਨਾਸ਼ਤੇ ਵਿੱਚ ਸਿਰਫ ਐਗ ਵ੍ਹਾਈਟ ਹੀ ਸ਼ਾਮਲ ਕਰੋ।


Aarti dhillon

Content Editor

Related News