Health Tips: ਰਾਤ ਦੇ ਖਾਣੇ ਮਗਰੋਂ ਜ਼ਰੂਰ ਕਰੋ ਸੈਰ, ਸ਼ੂਗਰ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

Tuesday, Oct 05, 2021 - 04:19 PM (IST)

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਬਹੁਤ ਪਰੇਸ਼ਾਨ ਹਨ, ਜਿਸ ਕਰਕੇ ਕਈ ਲੋਕ ਭੋਜਨ ਘੱਟ ਖਾਣਾ ਸ਼ੁਰੂ ਕਰ ਦਿੰਦੇ ਹਨ। ਮੋਟਾਪਾ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ, ਜਿਸ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ। ਭਾਰ ਘੱਟ ਕਰਨ ਲਈ ਤੁਹਾਨੂੰ ਹੈਲਦੀ ਡਾਈਟ ਅਤੇ ਕਸਰਤ ਦੇ ਨਾਲ ਸਹੀ ਆਦਤਾਂ ਅਪਣਾਉਣ ਦੀ ਵੀ ਲੋੜ ਹੁੰਦੀ ਹੈ। ਜੇਕਰ ਤੁਸੀਂ ਸਿਰਫ 1 ਆਦਤ ਨੂੰ ਰੋਜ਼ਾਨਾ ਅਪਣਾਓਗੇ ਤਾਂ ਹਫ਼ਤੇ 'ਚ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਇਸੇ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਕਸਰਤ ਕਰਨ ਦੇ ਨਾਲ-ਨਾਲ ਥੋੜਾ ਸਮਾਂ ਸੈਰ ਜ਼ਰੂਰ ਕਰੋ।

ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਰਾਤ ਦੀ ਸੈਰ 
ਕਈ ਰਿਸਰਚ 'ਚ ਇਹ ਸਾਬਤ ਹੋਇਆ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਰਾਤ ਦੇ ਖਾਣੇ ਤੋਂ ਬਾਅਦ ਸਿਰਫ਼ 15 ਮਿੰਟ ਦੀ ਸੈਰ ਟਾਈਪ-2 ਸ਼ੂਗਰ ਦਾ ਖ਼ਤਰਾ ਵੀ ਘੱਟ ਕਰਦੀ ਹੈ। ਰਾਤ ਦੇ ਸਮੇਂ ਚਲਣਾ ਦਿਨ ਦੀ 45 ਮਿੰਟਾਂ ਦੀ ਕਸਰਤ ਜਾਂ ਸੈਰ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। 

ਪੜ੍ਹੋ ਇਹ ਵੀ ਖ਼ਬਰ -  Health Tips : ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਮੇਥੀ ਦੇ ਪਾਣੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

ਕਿਉਂ ਜ਼ਰੂਰੀ ਹੈ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ 
ਪੈਦਲ ਚੱਲਣਾ ਜਾਂ ਟਹਿਲਣਾ ਇਕ ਕੁਦਰਤੀ ਕਸਰਤ ਹੈ, ਜੋ ਸਭ ਤੋਂ ਸੌਖੀ ਅਤੇ ਸੁਰੱਖਿਅਤ ਹੁੰਦੀ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਟਹਿਲਣਾ ਨਾ ਸਿਰਫ਼ ਭੋਜਨ ਨੂੰ ਠੀਕ ਤਰ੍ਹਾਂ ਪਚਾਉਣ ਦ ਕੰਮ ਕਰਦਾ ਸਗੋਂ ਇਸ ਨਾਲ ਭਾਰ ਘੱਟ ਹੋਣ 'ਚ ਵੀ ਮਦਦ ਮਿਲਦੀ ਹੈ। ਰਾਤ ਦੇ ਸਮੇਂ ਸੈਰ ਕਰਨ ਨਾਲ ਤੁਹਾਡਾ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ 'ਚ ਮੋਟਾਪਾ ਨਹੀਂ ਆਉਂਦਾ। 

ਕਿੰਨੀ ਦੇਰ ਬਾਅਦ ਟਹਿਲਣਾ ਚਾਹੀਦਾ ਹੈ
ਖਾਣਾ ਖਾਣ ਤੋਂ ਬਾਅਦ ਕਰੀਬ 15 ਮਿੰਟਾਂ ਬਾਅਦ ਟਹਿਲਣਾ ਚਾਹੀਦਾ ਹੈ। ਅਜਿਹਾ ਇਸ ਲਈ ਕਰਨਾ ਚਾਹੀਦਾ ਹੈ, ਕਿਉਂਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਟਹਿਲਣ ਨਾਲ ਢਿੱਡ 'ਚ ਪਾਚਨ ਦੀ ਸ਼ੁਰੂਆਤੀ ਕਿਰਿਆ 'ਚ ਦੇਰੀ ਹੋ ਜਾਂਦੀ ਹੈ। ਇਸੇ ਲਈ ਖਾਣਾ ਖਾਣ ਤੋਂ ਬਾਅਦ ਪੈਦਲ ਚੱਲ ਕੇ ਸੈਰ ਕਰੋ। 

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਜੇਕਰ ਤੁਹਾਡੀ ਜਨਾਨੀ ਝੂਠੇ ਭਾਂਡੇ ਰੱਖਣ ਸਣੇ ਕਰਦੀ ਹੈ ਇਹ ਕੰਮ, ਤਾਂ ਤੁਸੀਂ ਹੋ ਜਾਵੋਗੇ ‘ਕੰਗਾਲ’

ਰਾਤ ਨੂੰ ਸੈਰ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ 
ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਖਾਣਾ ਦਿਨ ਦੇ ਬ੍ਰੇਕਫਾਸਟ ਅਤੇ ਦੁਪਹਿਰ ਦੇ ਖਾਣੇ ਨਾਲੋਂ ਵੱਧ ਕੈਲੋਰੀ ਵਾਲਾ ਨਾ ਹੋਵੇ। ਅਜਿਹੇ 'ਚ ਤੁਰੰਤ ਸੈਰ ਕਰਨ ਨਾਲ ਖੂਨ ਦਾ ਸੰਚਾਰ ਤੇਜ਼ ਹੋਣ ਕਰਕੇ ਹਾਰਟ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਰਾਤ ਦਾ ਖਾਣਾ ਹਲਕਾ ਖਾਓ ਅਤੇ ਫਿਰ ਸੈਰ ਕਰੋ। ਰਾਤ ਦਾ ਭੋਜਨ ਕਰਕੇ ਤੁਸੀਂ ਘੱਟ ਤੋਂ ਘੱਟ ਇਕ ਘੰਟੇ ਬਾਅਦ ਸੈਰ ਕਰੋ। 

ਜਾਣੋ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਫ਼ਾਇਦੇ 

ਤਣਾਅ ਵੀ ਹੁੰਦਾ ਹੈ ਦੂਰ 
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ 'ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ 'ਚ  ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ। 

ਪੜ੍ਹੋ ਇਹ ਵੀ ਖ਼ਬਰ - Health Tips: ਗਰਭਪਾਤ ਤੋਂ ਬਾਅਦ ਮਾਨਸਿਕ ਤਣਾਅ 'ਚੋਂ ਪਰੇਸ਼ਾਨ ਜਨਾਨੀਆਂ ਇੰਝ ਰੱਖਣ ਆਪਣਾ ਖ਼ਾਸ ਧਿਆਨ

ਤੇਜ਼ ਯਾਦਦਾਸ਼ਤ 
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ 'ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ। 

ਸ਼ੂਗਰ
ਸ਼ੂਗਰ 'ਚ ਡਾਈਟ 'ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਸ਼ੂਗਰ ਟਾਈਪ-2, ਸ਼ੂਗਰ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ। 

ਦਿਲ ਰਹੇਗਾ ਸਿਹਤਮੰਦ 
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ 'ਤੇ ਕਾਬੂ ਪਾਉਣ 'ਚ ਵੀ ਮਦਦ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਦਰਦ 'ਚ ਰਾਹਤ 
ਹੱਡੀਆਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ 'ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।


rajwinder kaur

Content Editor

Related News