Health Tips: ਕੋਲੈਸਟਰੋਲ ਨੂੰ ਕੰਟਰੋਲ ਕਰਦੀਆਂ ਨੇ ''ਅੰਬ ਦੀਆਂ ਪੱਤੀਆਂ'', ਜਾਣੋ ਹੋਰ ਵੀ ਲਾਭ

Tuesday, Feb 20, 2024 - 04:45 PM (IST)

Health Tips: ਕੋਲੈਸਟਰੋਲ ਨੂੰ ਕੰਟਰੋਲ ਕਰਦੀਆਂ ਨੇ ''ਅੰਬ ਦੀਆਂ ਪੱਤੀਆਂ'', ਜਾਣੋ ਹੋਰ ਵੀ ਲਾਭ

ਨਵੀਂ ਦਿੱਲੀ- ਗਰਮੀ ਦੇ ਮੌਸਮ 'ਚ ਅੰਬ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ। ਅੰਬ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਅੰਬ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਅੰਬ ਦੇ ਪੱਤਿਆਂ 'ਚ ਐਂਟੀ-ਆਕਸੀਡੈਂਟ, ਪ੍ਰੋਟੀਨ, ਵਿਟਾਮਿਨ ਏ, ਬੀ ਅਤੇ ਸੀ ਦੇ ਭਰਪੂਰ ਗੁਣ ਪਾਏ ਜਾਂਦੇ ਹਨ। ਪੱਤਿਆਂ ਦੀ ਸਹੀ ਤਰ੍ਹਾਂ ਨਾਲ ਵਰਤੋਂ ਕਰਨ ’ਤੇ ਬਲੱਡ ਪ੍ਰੈਸ਼ਰ ਤੋਂ ਲੈ ਕੇ ਸ਼ੂਗਰ ਤੱਕ ਦੇ ਸਾਰੇ ਰੋਗਾਂ ਤੋਂ ਮੁਕਤੀ ਮਿਲਣ ’ਚ ਮਦਦ ਮਿਲਦੀ ਹੈ। ਅੰਬ ਤਾਂ ਗਰਮੀਆਂ 'ਚ ਮਿਲਦਾ ਹੈ ਪਰ ਤੁਸੀਂ ਇਸ ਦੇ ਪੱਤਿਆਂ ਦੀ ਵਰਤੋ ਕਿਸੇ ਵੀ ਮੌਸਮ 'ਚ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅੰਬ ਦੇ ਪੱਤੇ ਸਿਹਤ ਨਾਲ ਜੁੜੀਆਂ ਹਰ ਛੋਟੀਆਂ-ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਇਸ ਤਰ੍ਹਾਂ ਕਰੋ ਅੰਬ ਦੀਆਂ ਪੱਤੀਆਂ ਦੀ ਵਰਤੋਂ
ਅੰਬ ਦੀਆਂ ਪੱਤੀਆਂ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਅੰਬ ਦੀਆਂ ਪੱਤੀਆਂ ਨੂੰ ਧੋ ਕੇ ਟੁੱਕੜਿਆਂ 'ਚ ਕੱਟ ਕੇ ਚੰਗੀ ਤਰ੍ਹਾਂ ਨਾਲ ਚਬਾਓ। ਅੰਬ ਦੀ ਪੱਤੀਆਂ ਨੂੰ ਪਾਣੀ 'ਚ ਭਿਓਂ ਕੇ ਸਵੇਰੇ ਖਾਲੀ ਢਿੱਡ ਪੀਓ। ਇਸ ਦੇ ਇਲਾਵਾ ਅੰਬ ਦੀਆਂ ਪੱਤੀਆਂ ਨੂੰ ਧੁੱਪ 'ਚ ਸੁੱਕਾ ਕੇ ਪਾਊਡਰ ਬਣਾ ਲਓ। ਰੋਜ਼ਾਨਾ ਖਾਲੀ ਢਿੱਡ ਇਸ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ।

PunjabKesari

ਅੰਬ ਦੀਆਂ ਪੱਤੀਆਂ ਦੇ ਫਾਇਦੇ
1. ਹਿਚਕੀ ਦੂਰ ਕਰਨ 'ਚ ਮਦਦਗਾਰ

ਜੇ ਤੁਹਾਨੂੰ ਲਗਾਤਾਰ ਹਿਚਕੀ ਆ ਰਹੀ ਹੈ ਤਾਂ ਅੰਬ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਉਸ ਨੂੰ ਕੋਸਾ ਕਰਕੇ ਗਰਾਰੇ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਹਿਚਕੀ ਆਉਣੀ ਬੰਦ ਹੋ ਜਾਵੇਗੀ।
2. ਅਸਥਮਾ ਦੀ ਸਮੱਸਿਆ
ਅੰਬ ਦੀਆਂ ਤਾਜ਼ੀਆਂ ਪੱਤੀਆਂ ਨੂੰ ਲਓ ਅਤੇ ਫਿਰ ਇਨ੍ਹਾਂ ਦਾ ਕਾੜ੍ਹਾ ਬਣਾ ਲਓ। ਇਸ 'ਚ ਸ਼ਹਿਦ ਮਿਲਾ ਕੇ ਰੋਜ਼ ਇਕ ਵਾਰ ਇਸ ਕਾੜ੍ਹੇ ਦੀ ਵਰਤੋਂ ਕਰੋ। ਰੋਜ਼ਾਨਾ ਇਸ ਦੀਆਂ ਪੱਤੀਆਂ ਦਾ ਕਾੜ੍ਹਾ ਪੀਣ ਨਾਲ ਅਸਥਮਾ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਸ਼ੂਗਰ ਨੂੰ ਕੰਟਰੋਲ ਕਰੇ
ਜੇ ਤੁਹਾਨੂੰ ਸ਼ੂਗਰ ਹੈ ਤਾਂ ਇਸ ਦੀਆਂ ਪੱਤੀਆਂ ਦੀ ਮਦਦ ਨਾਲ ਤੁਸੀਂ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ। ਇਸ ਲਈ ਤੁਸੀਂ ਅੰਬ ਦੀਆਂ ਪੱਤੀਆਂ ਦੇ ਚੂਰਨ ਨੂੰ 1 ਚਮਚਾ ਪਾਣੀ ਨਾਲ ਪੀਓ। ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਕੰਟਰੋਲ 'ਚ ਰਹੇਗੀ।

PunjabKesari

4. ਚਮੜੀ ਦੇ ਸੜ ਜਾਣ 'ਤੇ
ਕਈ ਵਾਰ ਰਸੋਈ 'ਚ ਕੰਮ ਕਰਦੇ ਸਮੇਂ ਹੱਥ-ਪੈਰ ਸੜ ਜਾਂਦੇ ਹਨ। ਅਜਿਹੇ 'ਚ ਤੁਸੀਂ ਅੰਬ ਦੀਆਂ ਪੱਤੀਆਂ ਨੂੰ ਲਓ ਅਤੇ ਉਨ੍ਹਾਂ ਨਾਲ ਰਾਖ ਤਿਆਰ ਕਰੋ। ਫਿਰ ਤੁਸੀਂ ਇਸ ਰਾਖ ਨੂੰ ਸੜੀ ਹੋਈ ਥਾਂ 'ਤੇ ਲਗਾਓ। ਇਸ ਨਾਲ ਅੱਗ ਨਾਲ ਹੋ ਰਹੀ ਜਲਣ ਠੀਕ ਹੋਵੇਗੀ ਅਤੇ ਤੁਹਾਨੂੰ ਵੀ ਦਰਦ ਨਹੀਂ ਹੋਵੇਗਾ।
5. ਬਲੱਡ ਪ੍ਰੈਸ਼ਰ ਦੀ ਸਮੱਸਿਆ
ਲੋਅ ਜਾਂ ਹਾਈ ਬਲੱਡ ਪ੍ਰੈਸ਼ਰ ਦੋਵੇਂ ਹੀ ਸਿਹਤ ਲਈ ਖਤਰਨਾਕ ਹੈ। ਅਜਿਹੇ 'ਚ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅੰਬ ਦੇ ਪੱਤਿਆਂ ਦੀ ਵਰਤੋ ਕਰੋ। ਅੰਬ ਦੇ ਪੱਤਿਆਂ 'ਚ ਮੌਜੂਦ ਹਾਈਪੋਗਲਾਸੇਮਿਕ ਨਾਲ ਸਰੀਰ 'ਚ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਦੇ ਪੱਤਿਆਂ 'ਚ ਮੌਜੂਦ ਅਰਕ ਸਰੀਰ 'ਚ ਇੰਸੁਲਿਨ ਅਤੇ ਗਲੂਕੋਜ ਨੂੰ ਵਧਣ ਤੋਂ ਰੋਕਦਾ ਹੈ। ਇਸ ਦੇ ਪੱਤਿਆਂ ਦੀ ਰੋਜ਼ ਵਰਤੋਂ ਕਰਨ ਨਾਲ ਸਵੇਰੇ ਖਾਲੀ ਪੇਟ ਪਾਣੀ ਨਾਲ ਵਰਤੋਂ ਕਰਨ ਨਾਲ ਸ਼ੂਗਰ ਨਹੀਂ ਵਧਦੀ।

PunjabKesari

6. ਕਿਡਨੀ ਦੀ ਪੱਥਰੀ
ਅੰਬ ਦੀਆਂ ਪੱਤੀਆਂ ਨਾਲ ਕਿਡਨੀ ਅਤੇ ਗੁਰਦਿਆਂ ਦੀ ਪੱਥਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਿਡਨੀ ਅਤੇ ਲੀਵਰ ਨੂੰ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦੀਆਂ ਹਨ। ਇਸ ਲਈ ਰੋਜ਼ਾਨਾ ਪੱਤੀਆਂ ਨਾਲ ਬਣੇ ਪਾਊਡਰ ਨੂੰ ਪਾਣੀ ਨਾਲ ਲੈਣ ਨਾਲ ਪੱਥਰੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
7. ਕੋਲੈਸਟਰੋਲ ਨੂੰ ਕਰੋ ਕੰਟਰੋਲ
ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਵਧਣ ਨਾਲ ਦਿਲ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਨੂੰ ਕੰਟਰੋਲ 'ਚ ਰੱਖਣ ਲਈ ਦਵਾਈਆਂ ਦੀ ਥਾਂ 'ਤੇ ਅੰਬ ਦੀਆਂ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਧਮਨੀਆਂ ਨੂੰ ਵੀ ਸਹੀ ਰੱਖਣ ਦਾ ਕੰਮ ਕਰਨ 'ਚ ਮਦਦ ਕਰਦੇ ਹਨ।

PunjabKesari

8. ਢਿੱਡ ਦੀਆਂ ਸਮੱਸਿਆਵਾਂ
ਇਸ ਨਾਲ ਢਿੱਡ ਸੰਬੰਧੀ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਅੰਬ ਦੇ ਪੱਤਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਛਾਣ ਕੇ ਇਸ ਪਾਣੀ ਨੂੰ ਪੀਣ ਨਾਲ ਢਿੱਡ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਢਿੱਡ ਦੀ ਕੋਈ ਸਮੱਸਿਆ ਨਹੀਂ ਹੁੰਦੀ।  


author

sunita

Content Editor

Related News