Health Tips: ਅਨੀਂਦਰੇ ਕਾਰਨ 'ਦਿਲ' ਸਣੇ ਪ੍ਰਭਾਵਿਤ ਹੁੰਦੇ ਨੇ ਸਰੀਰ ਦੇ ਇਹ ਅੰਗ, ਚੰਗੀ ਨੀਂਦ ਲਈ ਅਪਣਾਓ ਇਹ ਨੁਕਤੇ

Friday, Jul 02, 2021 - 12:59 PM (IST)

Health Tips: ਅਨੀਂਦਰੇ ਕਾਰਨ 'ਦਿਲ' ਸਣੇ ਪ੍ਰਭਾਵਿਤ ਹੁੰਦੇ ਨੇ ਸਰੀਰ ਦੇ ਇਹ ਅੰਗ, ਚੰਗੀ ਨੀਂਦ ਲਈ ਅਪਣਾਓ ਇਹ ਨੁਕਤੇ

ਜਲੰਧਰ (ਬਿਊਰੋ) - ਅੱਜ ਕਲ੍ਹ ਖ਼ਰਾਬ ਰਹਿਣ ਸਹਿਨ ਅਤੇ ਖ਼ਰਾਬ ਖਾਣ-ਪੀਣ ਕਾਰਨ ਸਿਹਤ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਚੰਗੀ ਨੀਂਦ ਦੀ ਘਾਟ ਵੀ ਸਿਹਤ ਦੀਆਂ ਕਈ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ। ਨੀਂਦ ਦੀ ਘਾਟ ਸਰੀਰ ’ਤੇ ਕਈ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੈ। ਜੇਕਰ ਸਾਨੂੰ ਰਾਤ ਨੂੰ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ, ਤਾਂ ਤੁਹਾਨੂੰ ਸਾਰਾ ਦਿਨ ਥਕਾਵਟ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸਾਰਾ ਦਿਨ ਸੁਸਤੀ, ਸਿਰ ਦਰਦ, ਚਿੜਚਿੜਾਪਣ, ਬੀ.ਪੀ ਵਰਗੀਆਂ ਸਮੱਸਿਆ ਹੋਣ ਲੱਗਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਨੀਂਦ ਦੀ ਘਾਟ ਕਾਰਨ ਸਰੀਰ ’ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ, ਜਿਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ....

ਦਿਮਾਗ ਅਤੇ ਯਾਦਦਾਸ਼ਤ ’ਤੇ ਬੁਰਾ ਅਸਰ ਪੈਣਾ
ਨੀਂਦ ਦੀ ਘਾਟ ਕਾਰਨ ਸਰੀਰਿਕ ਅਤੇ ਮਾਨਸਿਕ ਦੋਨਾਂ ’ਤੇ ਪ੍ਰਭਾਵ ਪੈਂਦਾ ਹੈ। ਬਹੁਤ ਘੱਟ ਨੀਂਦ ਲੈਣ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਕਮਜ਼ੋਰ ਹੁੰਦੀਆਂ ਹਨ, ਜਿਸ ਨਾਲ ਦਿਮਾਗ ਦੀ ਸਿਹਤ ਵਿਗੜ ਜਾਂਦੀ ਹੈ। ਇਸ ਨਾਲ ਯਾਦਦਾਸ਼ਤ ’ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਅਸੀਂ ਚੀਜ਼ਾਂ ਭੁੱਲਣ ਲੱਗਦੇ ਹਾਂ। ਨੀਂਦ ਦੀ ਘਾਟ ਕਾਰਨ ਮੂੜ ਖ਼ਰਾਬ ਹੋਣਾ, ਤਣਾਅ, ਚਿੰਤਾ ਜਿਹੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ

PunjabKesari

ਇਮਿਊਨਿਟੀ ਦਾ ਕਮਜ਼ੋਰ ਹੋਣਾ
ਜੇਕਰ ਤੁਸੀਂ ਰੋਜ਼ਾਨਾ ਨੀਂਦ ਘੱਟ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਚੌਕੀ ਇਸ ਨੂੰ ਮਜ਼ਬੂਤ ਰੱਖਣ ਲਈ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡੀ ਇਮਊਨਿਟੀ ਕਮਜ਼ੋਰ ਹੋ ਗਈ ਹੈ ਤਾਂ ਤੁਸੀਂ ਜਲਦੀ ਬੀਮਾਰ ਹੋਣ ਲੱਗਦੇ ਹੋ, ਜਿਸ ਨਾਲ ਕਈ ਗੰਭੀਰ ਬੀਮਾਰੀਆਂ ਲੱਗ ਸਕਦੀਆਂ ਹਨ ।

ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਕਿਡਨੀ ਇਨਫੈਕਸ਼ਨ ਹੋਣ ਦੇ ਜਾਣੋ ਮੁੱਖ ਲੱਛਣ, ਦਹੀਂ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ

ਨੀਂਦ ਦੀ ਘਾਟ ਕਾਰਨ ਵੱਧ ਸਕਦੈ ਮੋਟਾਪਾ
ਨੀਂਦ ਦੀ ਘਾਟ ਕਾਰਨ ਮੋਟਾਪਾ ਵੱਧ ਸਕਦਾ ਹੈ। ਮੋਟਾਪਾ ਇਸ ਕਰਕੇ ਹੁੰਦਾ ਹੈ, ਕਿਉਂਕਿ ਨੀਂਦ ਘੱਟ ਲੈਣ ਨਾਲ ਸਾਡਾ ਮੈਟਾਬੋਲਿਜ਼ਮ ਘੱਟ ਜਾਂਦਾ ਹੈ ਅਤੇ ਸਾਡਾ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਖਾਣਾ ਹਜ਼ਮ ਹੋਣ ਦੀ ਥਾਂ ਫੈਟ ਵਿੱਚ ਬਦਲ ਜਾਂਦਾ ਹੈ। ਇਸ ਤੋਂ ਇਲਾਵਾ ਨੀਂਦ ਘੱਟ ਲੈਣ ਨਾਲ ਹਾਰਮੋਨ ਬਦਲਾਅ ਦਾ ਕਾਰਨ ਬਣ ਸਕਦਾ ਹੈ ।

PunjabKesari

ਦਿਲ ਦੀਆਂ ਸਮੱਸਿਆਵਾਂ
ਖ਼ਰਾਬ ਨੀਂਦ ਜਾਂ ਫਿਰ ਨੀਂਦ ਘੱਟ ਲੈਣ ਨਾਲ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਨੀਂਦ ਘੱਟ ਲੈਣ ਕਾਰਨ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਇੰਫਲੇਮੇਸ਼ਨ, ਮੋਟਾਪਾ, ਸਟਰੋਕ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਘੱਟ ਤੋਂ ਘੱਟ ਛੇ ਘੰਟੇ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ

ਪਾਚਨ ਖ਼ਰਾਬ ਹੋਣਾ
ਨੀਂਦ ਘੱਟ ਦਾ ਕਾਰਨ ਤਣਾਅ ਹੋ ਸਕਦਾ ਹੈ, ਜਿਸ ਦਾ ਅਸਰ ਸਾਡੇ ਪਾਚਣ ’ਤੇ ਪੈਂਦਾ ਹੈ। ਨੀਂਦ ਦੀ ਘਾਟ ਕਾਰਨ ਪਾਚਣ ਸਬੰਧੀ ਸਮੱਸਿਆਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਢਿੱਡ ’ਚ ਗੈਸ, ਬਦਹਜ਼ਮੀ, ਢਿੱਡ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ: ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਸਤੇ ਅਤੇ ਨਹੀਂ ਹੋਵੇਗੀ ‘ਪੈਸੇ ਦੀ ਘਾਟ’

PunjabKesari

ਚੰਗੀ ਨੀਂਦ ਲਈ ਕੁਝ ਟਿਪਸ

. ਰੋਜ਼ਾਨਾ ਆਪਣੇ ਸੌਣ ਅਤੇ ਉੱਠਣ ਦਾ ਸਮੇਂ ਤੈਅ ਜ਼ਰੂਰ ਕਰੋ।
. ਸਿਹਤਮੰਦ ਖ਼ੁਰਾਕ ਅਤੇ ਕਸਰਤ ਦੀ ਮਦਦ ਨਾਲ ਵੀ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ।
. ਸੌਣ ਤੋਂ ਪਹਿਲਾਂ ਨਹਾ ਕੇ ਸੌਣਾ ਚਾਹੀਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
. ਮੈਡੀਟੇਸ਼ਨ ਕਰੋ ਅਤੇ ਸੌਣ ਤੋਂ ਪਹਿਲਾਂ ਕਿਤਾਬਾਂ ਪੜ੍ਹੋ ਜਾਂ ਮਿਊਜ਼ਿਕ ਸੁਣੋ ।


author

rajwinder kaur

Content Editor

Related News