Health Tips: ਬਰਸਾਤ ’ਚ ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਓ ਨੁਖ਼ਸੇ, ਮਿਲੇਗੀ ਰਾਹਤ

Thursday, Sep 23, 2021 - 06:08 PM (IST)

Health Tips: ਬਰਸਾਤ ’ਚ ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਓ ਨੁਖ਼ਸੇ, ਮਿਲੇਗੀ ਰਾਹਤ

ਜਲੰਧਰ (ਬਿਊਰੋ) - ਜ਼ੁਕਾਮ ਹੋਣਾ ਇਕ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੌਸਮ ਬਦਲਣ, ਬਰਦਾਸ ਆਦਿ ਕਰਕੇ ਬਹੁਤ ਜਲਦੀ ਜ਼ੁਕਾਮ ਹੋ ਜਾਂਦਾ ਹੈ। ਜੇਕਰ ਕਿਸੇ ਇਕ ਇਨਸਾਨ ਨੂੰ ਜ਼ੁਕਾਮ ਹੈ ਤਾਂ ਉਸ ਤੋਂ ਹੋਰਾਂ ਲੋਕਾਂ ਨੂੰ ਵੀ ਇਹ ਸਮੱਸਿਆ ਹੋ ਜਾਂਦੀ ਹੈ,  ਕਿਉਂਕਿ ਜਦੋਂ ਇਸੀਂ ਖੰਘਦੇ ਹਾਂ ਜਾਂ ਫਿਰ ਛਿੱਕ ਮਾਰਦੇ ਹਾਂ ਤਾਂ ’ਤੇ ਰੋਗਾਂ ਨੂੰ ਸਿੱਧੇ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਇਸ ਨਾਲ ਇਹ ਦੂਸਰੇ ਲੋਕਾਂ ਨੂੰ ਵੀ ਹੋ ਜਾਂਦਾ ਹੈ। ਜ਼ੁਕਾਮ ਹੋਣ ਨਾਲ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਵੇਂ - ਬੁਖ਼ਾਰ, ਸਿਰਦਰਦ, ਠੰਡ ਲੱਗਣੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਆਸਾਨ ਘਰੇਲੂ ਨੁਸਖ਼ੇ, ਜਿਨ੍ਹਾਂ ਨਾਲ ਜ਼ੁਕਾਮ ਦੀ ਸਮੱਸਿਆ ਤੋਂ ਬਹੁਤ ਜਲਦ ਛੁਟਕਾਰਾ ਪਾਇਆ ਜਾ ਸਕਦਾ ਹੈ।

ਜ਼ੁਕਾਮ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਨਿੰਬੂ ਅਤੇ ਕਾਲੀ ਮਿਰਚ
ਜ਼ੁਕਾਮ ਵਿੱਚ ਨਿੰਬੂ ਦਾ ਸੇਵਨ ਕਾਫੀ ਫ਼ਾਇਦੇਮੰਦ ਹੁੰਦੇ ਹਨ। ਨਿੰਬੂ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਕਫ ਢਿੱਲਾ ਹੋ ਕੇ ਨਿਕਲ ਜਾਂਦਾ ਹੈ। ਇਸ ਲਈ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੱਟੇ ਹੋਏ ਨਿੰਬੂ ਤੇ ਕਾਲੀ ਮਿਰਚ ਛਿੜਕ ਕੇ ਚੂਸੋ। ਕਫ ਤੋਂ ਤੁਰੰਤ ਆਰਾਮ ਮਿਲੇਗਾ।

ਹਲਦੀ ਵਾਲਾ ਦੁੱਧ
ਕੱਚੇ ਦੁੱਧ ਵਿੱਚ ਚੁਟਕੀ ਭਰ ਹਲਦੀ ਅਤੇ ਅਦਰਕ ਦਾ ਪੀਸ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ। ਫਿਰ ਇਸ ਨੂੰ ਛਾਣ ਕੇ ਗਰਮਾ ਗਰਮ ਪੀ ਲਓ। ਇਸ ਨਾਲ ਜ਼ੁਕਾਮ ਠੀਕ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ

ਤੁਲਸੀ ਵਾਲੀ ਚਾਹ
ਕੁੱਝ ਤੁਲਸੀ ਦੇ ਪੱਤੇ, ਕਾਲੀ ਮਿਰਚ ਪਾਊਡਰ, ਛੋਟਾ ਪੀਸ ਅਦਰਕ ਅਤੇ ਮੁਲੱਠੀ ਨੂੰ ਮਿਲਾ ਕੇ ਦੋ ਕੱਪ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਪਾਣੀ ਇਕ ਕੱਪ ਰਹਿ ਜਾਵੇ ਤਾਂ ਇਸ ਵਿੱਚ ਥੋੜ੍ਹਾ ਜਿਹਾ ਗੁੜ ਮਿਲਾਓ। ਫਿਰ ਇਸ ਚਾਹ ਨੂੰ ਰਾਤ ਨੂੰ ਸੌਂਦੇ ਸਮੇਂ ਪੀ ਲਓ। ਇਸ ਤਰ੍ਹਾਂ ਕਰਨ ਨਾਲ ਇੱਕ ਦਿਨ ਵਿੱਚ ਜ਼ੁਕਾਮ ਕੰਮ ਠੀਕ ਹੋ ਜਾਂਦਾ ਹੈ ।

ਕਲੌਂਜੀ ਦਾ ਤੇਲ
ਜ਼ੁਕਾਮ ਲਈ ਕੋਲਾਂਚੀ ਕਾਫੀ ਫ਼ਾਇਦੇਮੰਦ ਹੈ। ਇਸ ਲਈ ਕਾਰਨ ਜੀ ਦੇ ਬੀਜਾਂ ਨੂੰ ਤਵੇ ਤੇ ਸੇਕ ਲਓ ਅਤੇ ਇੱਕ ਕੱਪੜੇ ਵਿੱਚ ਲਪੇਟ ਕੇ ਸੁੰਘੋ।

ਪੜ੍ਹੋ ਇਹ ਵੀ ਖ਼ਬਰ - Health Tips:ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹਮੇਸ਼ਾ ਲਈ ਮਿਲੇਗੀ ਰਾਹਤ

ਕਪੂਰ
ਬੰਦ ਨੱਕ ਨੂੰ ਖੋਲ੍ਹਣ ਲਈ ਕਪੂਰ ਕਾਫੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਕਪੂਰ ਦੀ ਟਿੱਕੀ ਨੂੰ ਰੁਮਾਲ ਵਿਚ ਲਪੇਟ ਕੇ ਵਾਰ-ਵਾਰ ਸੁੰਘੋ।

ਨਿੰਬੂ ਅਤੇ ਸ਼ਹਿਦ
ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਸ਼ਹਿਦ ਕਾਫੀ ਫ਼ਾਇਦੇਮੰਦ ਹੈ। ਇਸ ਲਈ 2 ਚਮਚ ਸ਼ਹਿਦ ਵਿੱਚ ਇੱਕ ਚਮਚ ਨਿੰਬੂ ਦਾ ਰਸ ਇਕ ਗਿਲਾਸ ਕੋਸੇ ਪਾਣੀ ਵਿਚ ਮਿਲਾ ਕੇ ਪੀਓ।

ਪੜ੍ਹੋ ਇਹ ਵੀ ਖ਼ਬਰ - ਆਪਣੇ ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੇ ਹਨ, ਇਸ ਅੱਖਰ ਦੇ ਲੋਕ, ਜਾਣੋ ਇਸ ਦੀ ਖ਼ਾਸ ਵਜ੍ਹਾ


author

rajwinder kaur

Content Editor

Related News