Health Tips: ਵਧੇ ਹੋਏ ਢਿੱਡ ਨੂੰ ਘੱਟ ਕਰਦੀ ਹੈ ਖਿਚੜੀ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

Friday, Jul 01, 2022 - 05:56 PM (IST)

Health Tips: ਵਧੇ ਹੋਏ ਢਿੱਡ ਨੂੰ ਘੱਟ ਕਰਦੀ ਹੈ ਖਿਚੜੀ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

ਨਵੀਂ ਦਿੱਲੀ - ਮੌਸਮ ’ਚ ਬਦਲਾ ਆਉਣ ’ਤੇ ਬਹੁਤ ਸਾਰੇ ਲੋਕ ਕਈ ਵਾਰ ਹਲਕਾ-ਫੁਲਕਾ ਖਾਣਾ ਪੰਸਦ ਕਰਦੇ ਹਨ। ਅਜਿਹੇ ’ਚ ਲਈ ਜ਼ਿਆਦਾਤਰ ਲੋਕ ਖਿਚੜੀ ਖਾਂਦੇ ਹਨ। ਖਿਚੜੀ ਹੈਲਦੀ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਲੋਕ ਖਿਚੜੀ ਨੂੰ ਬੀਮਾਰਾਂ ਦਾ ਖਾਣਾ ਮੰਨਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖਿਚੜੀ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਖਾਣ ਦੇ ਸਿਰਫ ਫਾਇਦੇ ਹੀ ਫਾਇਦੇ ਹਨ। ਜੇਕਰ ਤੁਸੀਂ ਸ਼ੁੱਧ ਸ਼ਾਕਾਹਾਰੀ ਹੋ ਤਾਂ ਇਸ ਤੋਂ ਬਿਹਤਰ ਤੁਹਾਡੇ ਲਈ ਕੁਝ ਹੋਰ ਨਹੀਂ ਹੋ ਸਕਦਾ। ਇਕ ਪਾਸੇ ਜਿਥੇ ਖਿਚੜੀ ਬਣਾਉਣਾ ਬਹੁਤ ਆਸਾਨ ਹੈ, ਉੱਥੇ ਹੀ ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ ਜਿਨ੍ਹਾਂ ਦੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ। ਚੌਲ ਅਤੇ ਦਾਲ ਨੂੰ ਮਿਲਾ ਕੇ ਬਣਨ ਵਾਲੀ ਖਿਚੜੀ ਪਾਚਨ 'ਚ ਆਸਾਨ ਹੁੰਦੀ ਹੈ। ਇੰਝ ਤਾਂ ਖਿਚੜੀ 'ਚ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ।  

ਖਿਚੜੀ ਖਾਣ ਦੇ ਫਾਇਦੇ...

1. ਪੋਸ਼ਕ ਤੱਤਾਂ ਨਾਲ ਭਰਪੂਰ 
ਖਿਚੜੀ ਕਾਰਬੋਹਾਈਡ੍ਰੇਟ, ਵਿਟਾਮਿਨ, ਕੈਲਸ਼ੀਅਮ, ਫਾਈਬਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ 'ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਮਿਲਾ ਕੇ ਇਸ ਦੇ ਪੋਸ਼ਕ ਗੁਣਾਂ ਨੂੰ ਹੋਰ ਵੀ ਵਧਾ ਸਕਦੇ ਹੋ। 

PunjabKesari

2. ਜਲਦੀ ਪਚ ਜਾਂਦੀ ਹੈ
ਖਿਚੜੀ 'ਚ ਤੇਜ਼ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ 'ਚ ਜ਼ਿਆਦਾ ਤੇਲ, ਘਿਉ ਦੀ ਵਰਤੋਂ ਹੁੰਦੀ ਹੈ। ਅਜਿਹੇ 'ਚ ਇਹ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਬੀਮਾਰੀ 'ਚ ਡਾਕਟਰ ਖਿਚੜੀ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਖਿਚੜੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ।

3. ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖੇ
ਖਿਚੜੀ ਦੀ ਨਿਯਮਿਤ ਵਰਤੋਂ ਨਾਲ ਪਿੱਤ ਅਤੇ ਕਫ ਵਰਗੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਖਿਚੜੀ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦੀ ਹੈ। ਨਾਲ ਹੀ ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਵੀ ਕਰਦੀ ਹੈ।

PunjabKesari

4. ਇਮਿਊਨ ਸਿਸਟਮ ਲਈ ਵਧੀਆ
ਖਿਚੜੀ ਸਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।

5. ਪਿੱਤ ਤੇ ਕਫ ਵਰਗੀਆਂ ਬੀਮਾਰੀਆਂ ਨੂੰ ਕਰੇ ਦੂਰ
ਖਿਚੜੀ ਦੀ ਨਿਯਮਿਤ ਵਰਤੋਂ ਨਾਲ ਪਿੱਤ ਅਤੇ ਕਫ ਵਰਗੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਖਿਚੜੀ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦੀ ਹੈ। 

PunjabKesari

6. ਵਧੇ ਹੋਏ ਪੇਟ ਨੂੰ ਘੱਟ ਰਹੇ
ਖਿਚੜੀ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ‘ਚ ਮਿਲਾ ਵੀ ਖਾਂ ਸਕਦੇ ਹੋ, ਇਸ ਨਾਲ ਪੋਸ਼ਕ ਗੁਣ ਹੋਰ ਵਧ ਸਕਦੇ ਹਨ। ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਖਾਣ ਨਾਲ ਭਰ ਨਹੀਂ ਵੱਧਦਾ। ਇਸ ਨੂੰ ਖਾਣ ਨਾਲ ਵਧਿਆ ਪੇਟ ਵੀ ਘੱਟ ਜਾਂਦਾ ਹੈ।


author

Aarti dhillon

Content Editor

Related News