Health Tips: ਹਾਰਮੋਨ ਅਣਬੇਲੈਂਸ ਹੋਣ ਦੇ ਜਾਣੋ ਲੱਛਣ ਤੇ ਕਾਰਨ, ਗ੍ਰੀਨ-ਟੀ ਸਣੇ ਇਹ ਘੇਰਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ
Saturday, Sep 18, 2021 - 12:41 PM (IST)
ਜਲੰਧਰ (ਬਿਊਰੋ) - ਸਾਡੇ ਸਰੀਰ ਵਿੱਚ ਹਾਰਮੋਨ ਦੀ ਮੁੱਖ ਭੂਮਿਕਾ ਹੁੰਦੀ ਹੈ। ਪੁਰਸ਼ਾਂ ਦੀ ਤੁਲਨਾ ’ਚ ਮਹਿਲਾਵਾਂ ਦੇ ਸਰੀਰ ਵਿੱਚ ਹਾਰਮੋਨ ਬਹੁਤ ਜ਼ਿਆਦਾ ਜ਼ਰੂਰੀ ਮੰਨੇ ਜਾਂਦੇ ਹਨ, ਜੋ ਬਦਲਦੇ ਰਹਿੰਦੇ ਹਨ। ਸਰੀਰ ਵਿੱਚ ਹਾਰਮੋਨਸ ਦਾ ਅਣ-ਬੈਲੇਂਸ ਹੋਣਾ ਆਮ ਸਮੱਸਿਆ ਹੈ। ਇਹ ਕੁਝ ਸਮੇਂ ਬਾਅਦ ਠੀਕ ਵੀ ਹੋ ਜਾਂਦਾ ਹੈ ਪਰ ਕਈ ਲੋਕਾਂ ਵਿੱਚ ਹਾਰਮੋਨ ਕੰਟਰੋਲ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਹਾਰਮੋਨ ਵਿੱਚ ਉਤਾਰ ਚੜ੍ਹਾਅ ਜ਼ਿੰਦਗੀ ਭਰ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਾਡੇ ਸਰੀਰ ਵਿੱਚ ਹਾਰਮੋਨਜ਼ ਵੱਧ ਜਾਂ ਘੱਟ ਜਾਂਦੇ ਹਨ, ਤਾਂ ਇਸ ਨੂੰ ਹਾਰਮੋਨ ਅਸੰਤੁਲਨ ਕਿਹਾ ਜਾਂਦਾ ਹੈ। ਇਸ ਦਾ ਪੂਰੇ ਸਰੀਰ ਤੇ ਅਸਰ ਦਿਖਾਈ ਦਿੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਹਾਰਮੋਨ ਅਣ-ਬੈਲੇਂਸ ਹੋਣ ਦੇ ਲੱਛਣ, ਕਾਰਨ ਅਤੇ ਇਸ ਠੀਕ ਕਰਨ ਦੇ ਕੁਝ ਅਸਰਦਾਰ ਘਰੇਲੂ ਨੁਸਖ਼ੇ ਬਾਰੇ ਦੱਸਾਂਗੇ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ...
ਹਾਰਮੋਨ ਅਣ ਬੈਲੇਂਸ ਹੋਣ ਦੇ ਜਾਣੋ ਲੱਛਣ
ਅਚਾਨਕ ਭਾਰ ਦਾ ਵਧਣਾ ਅਤੇ ਘਟਨਾ
ਥਕਾਨ ਮਹਿਸੂਸ ਹੋਣੀ
ਚਮੜੀ ਖੁਸ਼ਕ ਹੋਣੀ
ਖਾਣਾ ਨਾ ਪਚਣਾ,
ਕਬਜ਼ ਅਤੇ ਡਾਇਰੀਆ ਹੋਣਾ
ਦਿਲ ਦੀ ਧੜਕਣ ਘੱਟ ਹੋ ਜਾਣੀ
ਚਿਹਰੇ ’ਤੇ ਵਾਲ ਆ ਜਾਣੇ
ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ
ਛਾਤੀ ਵਿੱਚ ਦਰਦ ਅਤੇ ਜਲਣ ਹੋਣੀ
ਪਿਆਸ ਜ਼ਿਆਦਾ ਲੱਗਣੀ
ਮਾਸਪੇਸ਼ੀਆਂ ਕਮਜ਼ੋਰ ਹੋ ਜਾਣੀਆਂ
ਵਾਰ-ਵਾਰ ਪਿਸ਼ਾਬ ਆਉਣਾ
ਹਾਰਮੋਨ ਅਣ ਬੈਲੇਂਸ ਹੋਣ ਦੇ ਮੁੱਖ ਕਾਰਨ
ਖ਼ੂਨ ਵਿੱਚ ਗੁਲੂਕੋਜ਼ ਤੋਂ ਜ਼ਿਆਦਾ ਇੰਸੁਲਿਨ ਬਣਨਾ
ਸ਼ੂਗਰ ਹੋਣ ਦੇ ਕਾਰਨ
ਤਣਾਅ ਦੀ ਸਮੱਸਿਆ ਹੋਣਾ
ਥਾਇਰਾਇਡ ਦੀ ਸਮੱਸਿਆ ਕਾਰਨ
ਖਾਣੇ ਵਿੱਚ ਪੌਸ਼ਕ ਤੱਤਾਂ ਦੀ ਘਾਟ ਕਾਰਨ
ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ
ਹਾਰਮੋਨ ਅਣਬੈਲੈਂਸ ਹੋਣ ’ਤੇ ਉਕਤ ਘਰੇਲੂ ਨੁਸਖ਼ੇ ਦੀ ਕਰੋ ਵਰਤੋਂ
ਨਾਰੀਅਲ ਦਾ ਤੇਲ
ਜੇਕਰ ਤੁਸੀਂ ਆਪਣੇ ਖਾਣੇ ਦਾ ਸਹੀ ਤਰ੍ਹਾਂ ਧਿਆਨ ਰੱਖਦੇ ਹੋ, ਤਾਂ ਹਾਰਮੋਨ ਬੈਲੈਂਸ ਕੀਤੇ ਜਾ ਸਕਦੇ ਹਨ। ਹਾਰਮੋਨ ਅਸੰਤੁਲਨ ਹੋਣ ’ਤੇ ਆਪਣੇ ਖਾਣੇ ਵਿੱਚ ਨਾਰੀਅਲ ਤੇਲ ਜ਼ਰੂਰ ਸ਼ਾਮਲ ਕਰੋ। ਹਾਰਮੋਨ ਨੂੰ ਕੰਟਰੋਲ ਰੱਖਣ ਲਈ ਨਾਰੀਅਲ ਦਾ ਤੇਲ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਨਾਲ ਹਾਰਮੋਨ ਕੰਟਰੋਲ ਹੋਣ ਦੇ ਨਾਲ ਨਾਲ ਭਾਰ ਵੀ ਕੰਟਰੋਲ ਰਹਿੰਦਾ ਹੈ।
ਗ੍ਰੀਨ-ਟੀ ’
ਗ੍ਰੀਨ-ਟੀ ਦਾ ਸੇਵਨ ਕਰਨ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਹਾਰਮੋਨ ਵੀ ਕੰਟਰੋਲ ਹੁੰਦੇ ਹਨ। ਗਰੀਨ-ਟੀ ਪੀਣ ਨਾਲ ਮੈਟਾਬਾਲੀਜ਼ਮ ਤੇਜ਼ ਹੋ ਜਾਂਦਾ ਹੈ। ਇਸ ਲਈ ਹਾਰਮੋਨ ਕੰਟਰੋਲ ਕਰਨ ਲਈ ਰੋਜ਼ਾਨਾ ਇਕ ਜਾਂ ਦੋ ਕੱਪ ਗਰੀਨ ਟੀ ਜ਼ਰੂਰ ਪੀਓ ।
ਅਲਸੀ ਦੇ ਬੀਜ
ਅਲਸੀ ਦੇ ਬੀਜਾਂ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਹਾਰਮੋਨਜ਼ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਓਮੇਗਾ-ਥ੍ਰੀ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਦੇ ਹਾਰਮੋਨਜ਼ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ 1 ਚਮਚ ਅਲਸੀ ਦੇ ਬੀਜਾਂ ਦਾ ਜ਼ਰੂਰ ਸੇਵਨ ਕਰੋ ।
ਫਾਈਬਰ ਵਾਲੀਆਂ ਚੀਜ਼ਾਂ
ਹਾਰਮੋਨ ਅਣ ਬੈਲੇਂਸ ਹੋਣ ’ਤੇ ਫਾਈਬਰ ਵਾਲੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰੋ ਜਿਵੇਂ-ਸਾਬਤ ਅਨਾਜ, ਓਟਸ, ਰੇਸ਼ੇਦਾਰ ਸਬਜ਼ੀਆਂ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਮਿਲਣਗੇ ਅਤੇ ਨਾਲ ਹੀ ਬਲੱਡ ਸ਼ੂਗਰ ਵੀ ਕੰਟਰੋਲ ਰਹੇਗਾ।
ਦਾਲਚੀਨੀ
ਦਾਲਚੀਨੀ ਦੇ ਸੇਵਨ ਨਾਲ ਤੁਸੀਂ ਆਪਣੇ ਸਰੀਰ ਦੇ ਹਾਰਮੋਨਸ ਨੂੰ ਕੰਟਰੋਲ ਕਰ ਸਕਦੇ ਹੋ। ਇਸ ਨਾਲ ਸਰੀਰ ਵਿੱਚ ਇਨਸੁਲਿਨ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਲਈ ਦਾਲਚੀਨੀ ਨੂੰ ਆਪਣੇ ਆਹਾਰ ਵਿੱਚ ਜ਼ਰੂਰ ਸ਼ਾਮਲ ਕਰੋ।