Health Tips : ‘ਬਵਾਸੀਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਕਿਸਮਾਂ, ਲੱਛਣ ਅਤੇ ਇਲਾਜ
Monday, May 24, 2021 - 11:40 AM (IST)
ਜਲੰਧਰ (ਬਿਊਰੋ) - ਗੁੱਦੇ ਦੀਆਂ ਨਾੜੀਆਂ ਦੀ ਸੋਜਿਸ਼ ਨੂੰ ਬਵਾਸੀਰ ਕਿਹਾ ਜਾਂਦਾ ਹੈ। ਜਦੋਂ ਪੱਖਾਨਾ ਕਰਨ ਲਗੇ ਛੋਟੀਆਂ ਨਾੜੀਆਂ ਦੀ ਪਰਤ ਜ਼ਿਆਦਾ ਖਿੱਚੀ ਜਾਂਦੀ ਹੈ ਅਤੇ ਪਤਲੀ ਹੋ ਜਾਂਦੀ ਹੈ। ਇਸ ਕਰਕੇ ਕਈ ਵਾਰ ਖਾਰਿਸ਼, ਬੇਅਰਾਮੀ ਅਤੇ ਖੂਨ ਨਿਕਲਣ ਲਗ ਜਾਂਦਾ ਹੈ। ਕਦੇ ਕਦੇ ਨਾੜੀਆਂ ਦੀ ਸੋਜਿਸ਼ ਜ਼ਿਆਦਾ ਵੱਧ ਜਾਂਦੀ ਹੈ ਅਤੇ ਗੁੱਦੇ ਦੇ ਰਸਤੇ ਤੋਂ ਬਾਹਰ ਢਿਲਕਣ ਲੱਗ ਜਾਂਦੀਆਂ ਹਨ। ਅਕਸਰ ਇਹ ਖੁਦ ਹੀ ਅੰਦਰ ਚਲੀਆਂ ਜਾਂਦੀਆਂ ਹਨ, ਨਹੀਂ ਤਾਂ ਹੱਥ ਨਾਲ ਹੌਲੀ ਹੌਲੀ ਅੰਦਰ ਕੀਤੀਆਂ ਜਾ ਸਕਦੀਆਂ ਹਨ।
ਬਵਾਸੀਰ ਦੀਆਂ ਕਿਸਮਾਂ:
ਅੰਦਰੂਨੀ ਬਵਾਸੀਰ
ਜਦੋਂ ਬਵਾਸੀਰ ਗੁੱਦੇ ਦੇ ਅੰਦਰਲੇ ਹਿੱਸੇ ਵਿੱਚ ਹੋਵੇ, ਤਾਂ ਇਸ ਨੂੰ ਪੀੜਤ ਨਾ ਦੇਖ ਸਕਦਾ ਅਤੇ ਨਾ ਮਹਿਸੂਸ ਕਰ ਸਕਦਾ ਹੈ। ਇਸ ਵਿੱਚ ਦਰਦ ਵੀ ਘੱਟ ਹੁੰਦਾ ਹੈ ਅਤੇ ਖੂਨ ਨਿਕਲਣਾ ਹੀ ਇਸ ਦਾ ਪ੍ਰਮੁੱਖ ਲੱਛਣ ਹੈ।
ਬਾਹਰੀ ਬਵਾਸੀਰ
ਜਦੋਂ ਬਵਾਸੀਰ ਗੁੱਦੇ ਦੇ ਬਾਹਰਲੇ ਹਿੱਸੇ ਦੀ ਚਮੜੀ ਵਿੱਚ ਹੋਵੇ ਤਾਂ ਇਸ ਵਿੱਚ ਖੂਨ ਨਿਕਲਣ ਦੇ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ। ਕਈ ਵਾਰੀ ਖੂਨ ਅੰਦਰ ਜੰਮਕੇ ਚਮੜੀ ਦਾ ਰੰਗ ਨੀਲਾ ਕਰ ਦਿੰਦਾ ਹੈ, ਜਿਸ ਕਰਕੇ ਖਾਰਸ਼ ਅਤੇ ਦਰਦ ਹੁੰਦਾ ਹੈ। ਖੂਨ ਬਾਹਰ ਨਿਕਲਣ ਤੋਂ ਬਾਅਦ ਪਿੱਛੇ ਬਚੀ ਸੁੰਗੜੀ ਹੋਈ ਚਮੜੀ ਪ੍ਰੇਸ਼ਾਨ ਕਰਦੀ ਹੈ।
ਬਵਾਸੀਰ ਦੇ ਕਾਰਨ:
ਨਾੜੀਆਂ ਵਿੱਚ ਦਬਾਅ ਵੱਧ ਜਾਣ ਕਾਰਨ ਨਾੜੀਆਂ ਵਿੱਚ ਸੋਜਿਸ਼ ਆ ਜਾਂਦੀ ਹੈ ਅਤੇ ਨਾੜੀਆਂ ਵਿੱਚ ਖੂਨ ਨਾਲ ਭਰ ਜਾਂਦੀਆਂ ਹਨ। ਇਸ ਕਰਕੇ ਨਾੜੀਆਂ ਫੁਲ ਜਾਂਦੀਆਂ ਹਨ, ਜਿਸ ਨਾਲ ਤਕਲੀਫ਼ ਹੁੰਦੀ ਹੈ।
. ਪੁਰਾਣੀ ਕਬਜ਼ੀ ਜਾਂ ਦਸਤ
. ਪਖ਼ਾਨੇ ਕਰਨ ਲੱਗੇ ਜ਼ਿਆਦਾ ਜ਼ੋਰ ਲਗੌਣਾ।
. ਟਾਇਲਟ ਸੀਟ ਉੱਪਰ ਲੰਬੇ ਸਮੇਂ ਤੱਕ ਬੈਠਣਾ।
. ਮੋਟਾਪਾ।
. ਗਰਬ-ਅਵਸਥਾ।
. ਘੱਟ ਫਾਈਬਰ ਵਾਲਾ ਭੋਜਨ ਜਿਸ ਕਾਰਨ ਪਖ਼ਾਨਾ ਸਖ਼ਤ ਹੋ ਜਾਂਦਾ ਹੈ।
. ਬਜ਼ੁਰਗ ਅਵਸਥਾ
ਬਵਾਸੀਰ ਦੇ ਲੱਛਣ:
. ਗੁੱਦੇ ਦੇ ਆਲੇ ਦਵਾਲੇ ਖਾਰਿਸ਼ ਜਾਂ ਜਲਨ ਹੋਣਾ।
. ਪਖ਼ਾਨੇ ਨਾਲ ਖੂਨ ਆਉਣਾ।
. ਗੁੱਦੇ ਦੇ ਆਲੇ ਦਵਾਲੇ ਸੋਜਿਸ਼ ਅਤੇ ਗੰਢ ਹੋਣਾ।
ਬਵਾਸੀਰ ਦਾ ਪ੍ਰਹੇਜ਼:
. ਬਵਾਸੀਰ ਦਾ ਸੱਬ ਤੋਂ ਆਸਾਨ ਪ੍ਰਹੇਜ਼ ਹੈ ਕਿ ਕਬਜ਼ ਨਾ ਹੋਣ ਦਿਓ।
. ਖਾਣੇ ਵਿਚ ਫਾਈਬਰ ਦੀ ਮਾਤਰਾ ਵਧਾਓ :
. ਦਿਨ ਵਿੱਚ ਘਟੋ ਘੱਟ 25 ਤੋਂ 30 ਗ੍ਰਾਮ ਫਾਈਬਰ ਵਾਲੇ ਖਾਣੇ ਦਾ ਸੇਵਨ ਕਰੋ। ਦਾਲਾਂ, ਮਟਰ, ਫਲਿਆਂ, ਕਣਕ, ਬ੍ਰੋਕੱਲੀ, ਬ੍ਰੈਡ, ਰਾਜਮਾ, ਸੇਬ, ਕੇਲੇ ਆਦਿ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ।
. ਵੱਧ ਤੋਂ ਵੱਧ ਪਾਣੀ ਪੀਓ, ਜਿਸ ਨਾਲ ਕਬਜ਼ ਨਹੀਂ ਹੋਵੇਗੀ।
. ਹਲਕੀ ਕਸਰਤ ਕਰੋ
. ਕਬਜ਼ੀ ਠੀਕ ਕਰਨ ਲਈ ਜੁਲਾਬ ਦੀ ਵਰਤੋਂ ਧਿਆਨ ਨਾਲ ਕਰੋ :
ਕਈ ਜੁਲਾਬ ਅੰਤੜੀਆਂ ਨੂੰ ਦਬਾਅ ਵੱਧਾ ਦਿੰਦੇ ਹਨ ਜਿਸ ਨਾਲ ਅੰਤੜੀਆਂ ਦੀ ਝਿੱਲੀ ਸੁੰਗੜ ਕੇ ਪਖ਼ਾਨੇ ਨੂੰ ਬਾਹਰ ਨੂੰ ਧੱਕਦੀ ਹੈ। ਇਸ ਨਾਲ ਨਾੜੀਆਂ ਵਿਚ ਵੀ ਦਬਾਅ ਵੱਧ ਜਾਂਦਾ ਹੈ।
. ਪਖ਼ਾਨੇ ਦੀ ਹਾਜ਼ਤ ਨੂੰ ਨਜ਼ਰ ਅੰਦਾਜ਼ ਨਾ ਕਰੋ :
ਟਾਇਲਟ ਜਾਣ ਲਈ ਸਿਰਫ਼ ਇੱਕ ਨਿਯਮਤ ਸਮੇਂ ਨਾ ਰੱਖੋ। ਜੇਕਰ ਤੁਹਾਨੂੰ ਪਖ਼ਾਨੇ ਦੀ ਹਾਜ਼ਤ ਹੁੰਦੀ ਹੈ ਤਾਂ ਇੰਤਜ਼ਾਰ ਨਾ ਕਰੋ। ਟਾਲਣ ਨਾਲ ਪਖ਼ਾਨੇ ਸਖ਼ਤ ਹੋ ਸਕਦੇ ਹਨ।
. ਜ਼ੋਰ ਲਗਾਉਣ ਤੋਂ ਪ੍ਰਹੇਜ਼ ਕਰੋ :
ਜ਼ੋਰ ਲਗਾਉਣ ਨਾਲ਼ ਨਾੜੀਆਂ ਵਿੱਚ ਦਬਾਅ ਵੱਧ ਜਾਂਦਾ ਹੈ।
ਬਵਾਸੀਰ ਦਾ ਇਲਾਜ਼:
. ਖੁਲੇ ਅਤੇ ਆਰਾਮਦਾਇਕ ਕੱਪੜੇ ਪਹਿਨੋ। ਸਿਨਥੇਟਿਕ ਕੱਪੜਿਆਂ ਦੀ ਜਗਾਹ ਕਾਟਨ ਤੋਂ ਬਣੇ ਕੱਪੜਿਆਂ ਨੂੰ ਤਰਜੀਹ ਦਿਓ।
. ਬਰਫ਼ ਨੂੰ ਕਿਸੇ ਕੱਪੜੇ ਜਾਂ ਤੋਲਿਆ ਵਿੱਚ ਪਾਕੇ ਟਕੋਰ ਕਰੋ। ਇਸ ਨਾਲ ਦਰਦ ਅਤੇ ਸੋਜਿਸ਼ ਨੂੰ ਕੁੱਝ ਸਮੇਂ ਲਈ ਆਰਾਮ ਮਿਲੇਗਾ।
. ਕਵਾਂਰ ਗੰਦਲ ਦੀ ਜੈੱਲ ਨੂੰ ਗੁੱਦੇ ਦੀ ਚਮੜੀ ਤੇ ਲਗਾਉਣ ਨਾਲ ਖਾਰਿਸ਼ ਅਤੇ ਜਲੂਣ ਘੱਟ ਜਾਂਦੀ ਹੈ।
. ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਚਮੜੀ ਨੂੰ ਚੰਗੀ ਤਰਾਹ ਸੁੱਕਾ ਲਵੋ। ਇਸ ਨਾਲ ਜਲੂਣ ਅਤੇ ਜਲਣ ਨੂੰ ਅਰਾਮ ਮਿਲੇਗਾ।
. ਖਾਰਿਸ਼ ਹੋਣ ’ਤੇ ਗੁੱਦੇ ਦੀ ਚਮੜੀ ’ਤੇ ਖੁਰਕ ਨਾ ਕਰੋ।