Health Tips: ਦਿਲ ਨੂੰ ਸਿਹਤਮੰਦ ਰੱਖਣ ਲਈ ਮੈਦੇ ਸਣੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
Thursday, May 26, 2022 - 12:44 PM (IST)

ਨਵੀਂ ਦਿੱਲੀ- ਦਿਲ ਨੂੰ ਸਿਹਤਮੰਦ ਰੱਖਣ ਲਈ ਲੋਕਾਂ ਨੂੰ ਚੰਗਾ ਖਾਣ-ਪੀਣਾ ਚਾਹੀਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ। ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਬਰਗਰ, ਫ੍ਰੈਂਚ ਫਰਾਈ ਜਾਂ ਕੋਲਡ ਡ੍ਰਿੰਕ ਤੋਂ ਦੂਰੀ ਬਣਾ ਕੇ ਰੱਖਣੀ ਸ਼ੁਰੂ ਕਰ ਦਿਓ। ਧਿਆਨ ਰੱਖੋ ਕਿ ਇਨ੍ਹਾਂ ਚੀਜ਼ਾਂ ਦੀ ਤੁਸੀਂ ਰੋਜ਼ਾਨਾ ਖਾਣ-ਪੀਣ ’ਚ ਵਰਤੋਂ ਨਾ ਕਰੋ। ਸਾਨੂੰ ਆਪਣੇ ਖਾਣੇ ’ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਦਿਲ ਸਿਹਤਮੰਦ ਰਹੇ। ਖੁਰਾਕ ’ਚ ਲੋਅ ਕਾਰਬ ਅਤੇ ਫੈਟ ਯੁਕਤ ਭੋਜਨ ਦੀ ਜ਼ਿਆਦਾ ਵਰਤੋਂ ਕਰੋ। ਕੋਸ਼ਿਸ਼ ਕਰੋ ਕਿ ਸ਼ਾਮ ਨੂੰ 6 ਜਾਂ 7 ਵਜੇ ਤੋਂ ਬਾਅਦ ਕੁਝ ਵੀ ਖਾਣਾ ਨਾ ਖਾਓ। ਦਿਲ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫਾਈਬਰ ਯੁਕਤ ਖਾਣਾ ਖਾਓ।
ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਰੋਜ਼ਾਨਾ ਕਰੋ ਕਸਰਤ
ਭਾਰ ਨੂੰ ਘੱਟ ਕਰਕੇ ਅਸੀਂ ਦਿਲ ਨਾਲ ਜੁੜੀਆਂ ਬੀਮਾਰੀਆਂ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ। ਰੋਜ਼ ਘੱਟ ਤੋਂ ਘੱਟ 40 ਮਿੰਟ ਵਾਕ ਕਰੋ ਜਾਂ ਸਾਈਕਲ ਚਲਾਓ। ਇਸ ਤੋਂ ਇਲਾਵਾ ਸਵੀਮਿੰਗ ਵੀ ਫ਼ਾਇਦਾ ਦਿੰਦੀ ਹੈ।
ਰੰਗ ਬਿਰੰਗੇ ਫਲ-ਸਬਜ਼ੀਆਂ ਖਾਓ
ਦਿਲ ਨੂੰ ਸਿਹਤਮੰਦ ਰੱਖਣ ਲਈ ਵੱਖ-ਵੱਖ ਰੰਗਾਂ ਵਾਲੇ ਫਲ-ਸਬਜ਼ੀਆਂ ਖਾਓ। ਇਸ ’ਚ ਫਾਇਟੋਕੇਮਿਕਲਜ਼ ਜ਼ਿਆਦਾ ਮਿਲਣਗੇ। ਇਸ ਨੂੰ ਖਾਣ ਨਾਲ ਗੰਭੀਰ ਬੀਮਾਰੀਆਂ ਨੂੰ ਰੋਕਣ ’ਚ ਮਦਦ ਮਿਲੇਗੀ। ਗਹਿਰੇ ਰੰਗ ਵਾਲੇ ਫਲ-ਸਬਜ਼ੀਆਂ ’ਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ। ਜੂਸ ਦੀ ਜਗ੍ਹਾ ਸਾਬਤ ਫਲ-ਸਬਜ਼ੀਆਂ ਖਾਣ ਨਾਲ ਫਾਈਬਰ ਜ਼ਿਆਦਾ ਮਿਲੇਗੀ।
ਆਪਣੀ ਰੂਟੀਨ ’ਚ ਲਿਆਓ ਥੋੜ੍ਹਾ ਬਦਲਾਅ
ਆਪਣੇ ਦਿਲ ਦੀ ਸਿਹਤ ਜੇਕਰ ਠੀਕ ਰੱਖਣਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਰੂਟੀਨ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ। ਦੇਰ ਰਾਤ ਤੱਕ ਜਾਗਣ ਤੋਂ ਬਚੋ ਅਤੇ ਰਾਤ ਨੂੰ ਜ਼ਿਆਦਾ ਗੈਜ਼ੇਟਸ ਦੇ ਇਸਤੇਮਾਲ ਤੋਂ ਬਚੋ।
ਰਿਫਾਇੰਡ ਦੀ ਥਾਂ ਸਾਬਤ ਅਨਾਜ ਦੀ ਕਰੋ ਵਰਤੋਂ
ਰਿਫਾਇੰਡ ਦੀ ਵਰਤੋਂ ਕਰਨ ਨਾਲ ਅਨਾਜ ’ਚ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਲਈ ਸਾਬਤ ਅਨਾਜ ਤੋਂ ਬਣੇ ਭੋਜਨ ਨੂੰ ਪਹਿਲ ਦਿਓ। ਸਾਬਤ ਅਨਾਜ ’ਚ ਚੋਕਰ, ਇੰਡੋਸਪ੍ਰਮ ਅਤੇ ਅੰਦਰੂਨੀ ਬੀਜ ਤਿੰਨਾਂ ਦੀ ਪਰਤ ਹੁੰਦੀ ਹੈ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਪ੍ਰਯੋਗਸ਼ਾਲਾਂ ’ਚ ਸਾਬਤ ਹੋ ਚੁੱਕਿਆ ਹੈ ਕਿ ਸਾਬਤ ਅਨਾਜ ਖਾਣ ਨਾਲ ਦਿਲ ਨੂੰ ਨੁਕਸਾਨ ਕਰਨ ਵਾਲੇ ਕਾਰਕਾਂ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ।
ਪ੍ਰੋਟੀਨ ਦੇ ਚੰਗੇ ਸਰੋਤ
ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਨ ਲਈ ਫਲੀਆਂ, ਨਟਸ ਜਿਵੇਂ ਸੋਆਬੀਨ, ਦਾਲਾਂ, ਛੋਲੇ ਅਤੇ ਮਟਰ ਦਾ ਸੇਵਨ ਕਰੋ। ਇਹ ਪ੍ਰੋਟੀਨ ਦੇ ਸਭ ਤੋਂ ਵੱਧ ਫਾਈਬਰ ਵਾਲੇ ਸਰੋਤ ਹਨ। ਡੇਅਰੀ ਉਤਪਾਦਕ ਘੱਟ ਫੈਟ ਜਾਂ ਫੈਟ ਮੁਕਤ ਚੁਣੋ।
ਨਾਰੀਅਲ/ ਪਾਮ ਜਿਵੇਂ ਤੇਲ ਘੱਟ ਖਾਓ
ਪਾਲੀਅਨਸੈਚੁਰੇਟੇਡ ਫੈਟ ਵਾਲੇ ਤੇਲ ਵਧੀਆ ਹੁੰਦੇ ਹਨ। ਇਸ ’ਚ ਸੋਆਬੀਨ, ਕੋਰਨ, ਸਨਫਲਾਵਰ ਅਤੇ ਅਲਸੀ ਤੇਲ ਆਉਂਦੇ ਹਨ। ਇਹ ਕਾਰਡੀਓਵਸਕੂਲਰ ਖ਼ਤਰਿਆਂ ਦਾ 30% ਤਕ ਘਟਾ ਦਿੰਦੇ ਹਨ। ਟ੍ਰਾਪਿਕਲ ਤੇਲ ਜਿਵੇਂ ਨਾਰੀਅਲ ਅਤੇ ਪਾਮ ਤੇਲ ਤੋਂ ਐੱਚ.ਡੀ.ਐੱਲ. ਅਤੇ ਐੱਲ.ਡੀ.ਏ. ਕੈਸਟ੍ਰੋਲ ਦੋਨਾਂ ’ਚ ਜ਼ਿਆਦਾ ਹੁੰਦਾ ਹੈ।
ਖੰਡ/ਲੂਣ ਜ਼ਿਆਦਾ ਖਾਣ ਤੋਂ ਕਰੋ ਪਰਹੇਜ਼
ਜਿਨ੍ਹਾਂ ਚੀਜ਼ਾਂ ’ਚ ਖੰਡ ਅਤੇ ਲੂਣ ਦੀ ਵਰਤੋਂ ਜ਼ਿਆਦਾ ਹੁੰਦੀ ਹੋਵੇ, ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ, ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਲੂਣ (ਸੋਡੀਅਮ ਕਲੋਰਾਇਡ) ਦਾ ਬਲਡ ਪ੍ਰੈਸ਼ਰ ਨਾਲ ਸਿੱਧਾ ਸੰਬੰਧ ਹੁੰਦਾ ਹੈ। ਇਸ ਦੇ ਘਟ ਸੇਵਨ ਨਾਲ ਬਲਡ ਪ੍ਰੈਸ਼ਰ ਕੰਟਰੋਲ ਰੱਖਣ ’ਚ ਮਦਦ ਮਿਲਦੀ ਹੈ।
ਮੈਦਾ ਤੋਂ ਪਰਹੇਜ਼
ਦਿਲ ਦੇ ਮਰੀਜ਼ਾਂ ਲਈ ਮੈਦਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਕਿਉਂਕਿ ਮੈਦੇ 'ਚ ਸਟਾਰਚ ਹੁੰਦਾ ਹੈ ਜੋ ਸਰੀਰ 'ਚ ਜਾਣ ਤੋਂ ਬਾਅਦ ਰਬੜ ਬਣ ਜਾਂਦਾ ਹੈ। ਜ਼ਿਆਦਾ ਮਾਤਰਾ 'ਚ ਮੈਦਾ ਖਾਣ ਨਾਲ ਸਰੀਰ 'ਚ ਕੋਲੈਸਟਰੋਲ ਦਾ ਲੈਵਲ ਵਧਦਾ ਹੈ। ਕੋਲੈਸਟਰੋਲ ਇਕ ਤਰ੍ਹਾਂ ਦਾ ਫੈਟ ਹੁੰਦਾ ਹੈ ਜੋ ਸਰੀਰ ਦੇ ਕਿਸੇ ਵੀ ਅੰਗ 'ਚ ਖੂਨ ਪਹੁੰਚਾਉਣ ਦੇ ਰਸਤੇ 'ਚ ਰੁਕਾਵਟ ਪੈਦਾ ਕਰਦਾ ਹੈ ਜਿਸ ਨਾਲ ਹਾਕਟ ਅਟੈਕ ਦਾ ਖਤਰਾ ਵੀ ਕਾਫੀ ਵਧ ਜਾਂਦਾ ਹੈ।
ਆਂਡੇ ਦੀ ਜਰਦੀ
ਕਿਉਂਕਿ ਇਸ 'ਚ ਕੋਲੈਸਟਰੋਲ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਜੇਕਰ ਤੁਸੀਂ ਕੋਲੈਸਟਰੋਲ ਲੈਵਲ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਆਂਡੇ ਦੀ ਜਰਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ।