Health Tips: ਬੇਕਾਰ ਨਹੀਂ ਹਨ ''ਲਸਣ ਦੇ ਛਿਲਕੇ'', ਅਸਥਮਾ ਸਣੇ ਸਰੀਰ ਦੇ ਕਈ ਰੋਗ ਕਰਦੇ ਨੇ ਦੂਰ

Tuesday, Sep 13, 2022 - 12:02 PM (IST)

Health Tips: ਬੇਕਾਰ ਨਹੀਂ ਹਨ ''ਲਸਣ ਦੇ ਛਿਲਕੇ'', ਅਸਥਮਾ ਸਣੇ ਸਰੀਰ ਦੇ ਕਈ ਰੋਗ ਕਰਦੇ ਨੇ ਦੂਰ

ਨਵੀਂ ਦਿੱਲੀ- ਲਸਣ ਸਾਡੀ ਰਸੋਈ ਦਾ ਇਕ ਮੁੱਖ ਹਿੱਸਾ ਹੈ, ਕਈ ਚੀਜ਼ਾਂ 'ਚ ਇਸ ਦੇ ਬਿਨਾਂ ਸਵਾਦ  ਨਹੀਂ ਆਉਂਦਾ। ਲਸਣ ਦੀ ਵਰਤੋਂ ਕਰਨ ਤੋਂ ਪਹਿਲਾਂ ਅਸੀਂ ਇਸ ਦਾ ਛਿਲਕਾ ਜ਼ਰੂਰ ਉਤਾਰਦੇ ਹਾਂ ਅਤੇ  ਇਸ ਨੂੰ ਬੇਕਾਰ ਸਮਝ ਕੇ ਕੂੜ੍ਹੇਦਾਨ 'ਚ ਸੁੱਟ ਦਿੰਦੇ ਹਾਂ, ਪਰ ਜੇਕਰ ਤੁਸੀਂ ਇਨ੍ਹਾਂ ਛਿਲਕਿਆਂ ਦੇ ਫਾਇਦੇ ਜਾਣ ਜਾਓਗੇ ਤਾਂ ਸ਼ਾਇਦ ਕਦੇ ਵੀ ਅਜਿਹਾ ਨਹੀਂ ਕਰੋਗੇ। ਇਹ ਤੁਹਾਡੇ ਸਰੀਰ ਲਈ ਕਈ ਤਰ੍ਹਾਂ ਨਾਲ ਲਾਭਕਾਰੀ ਹੋ ਸਕਦੇ ਹਨ ਜਿਸ ਦੇ ਬਾਰੇ 'ਚ ਤੁਹਾਨੂੰ ਜਾਣਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
ਲਸਣ ਦੇ ਛਿਲਕਿਆਂ ਦੇ ਫਾਇਦੇ
-ਲਸਣ ਦੇ ਛਿਲਕੇ ਐਂਟੀ-ਵਾਇਰਲ, ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰੇ ਹੁੰਦੇ ਹਨ। ਇਨ੍ਹਾਂ ਛਿਲਕਿਆਂ ਨੂੰ ਸਬਜ਼ੀਆਂ ਅਤੇ ਸੂਪ 'ਚ ਮਿਲਾ ਕੇ ਪਕਾਇਆ ਜਾ ਸਕਦਾ ਹੈ ਜਿਸ ਨਾਲ ਭੋਜਨ ਦੀ ਨਿਊਟਰੀਸ਼ਨਲ ਵੈਲਿਊ ਵਧ ਜਾਂਦੀ ਹੈ। 

PunjabKesari
-ਕਿਉਂਕਿ ਲਸਣ ਦੇ ਛਿਲਕਿਆਂ 'ਚ ਐਂਟੀ-ਫੰਗਲ ਪ੍ਰਾਪਰਟੀਜ਼ ਹੁੰਦੀ ਹੈ ਜਿਸ ਕਾਰਨ ਇਹ ਸਾਡੀ ਸਕਿਨ ਦੇ ਲਈ ਬਹੁਤ ਲਾਭਕਾਰੀ ਹੋ ਜਾਂਦੇ ਹਨ, ਇਸ ਲਈ ਖਾਰਸ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਲਈ ਤੁਹਾਨੂੰ ਲਸਣ ਅਤੇ ਇਸ ਦੇ ਛਿਲਕਿਆਂ ਨੂੰ ਪ੍ਰਭਾਵਿਤ ਖੇਤਰ 'ਚ ਲਗਾਉਣ ਨਾਲ ਪਿੰਪਲਸ ਤੋਂ ਵੀ ਛੁਟਕਾਰਾ ਮਿਲਦਾ ਹੈ। 
-ਲਸਣ ਦੇ ਛਿਲਕਿਆਂ ਨੂੰ ਵਾਲਾਂ ਲਈ ਵੀ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਸਿਰ 'ਚ ਸਿੱਕਰੀ ਦੀ ਪਰੇਸ਼ਾਨੀ ਹੈ ਤਾਂ ਲਸਣ ਦੇ ਛਿਲਕਿਆਂ ਦਾ ਪਾਣੀ ਜਾਂ ਪੇਸਟ ਵਾਲਾਂ 'ਚ ਲਗਾਓ, ਇਸ ਨਾਲ ਸਿੱਕਰੀ ਅਤੇ ਜੂੰਆਂ ਦੀ ਸਫਾਈ ਹੋ ਜਾਵੇਗੀ। ਤੁਸੀਂ ਚਾਹੋ ਤਾਂ ਲਸਣ ਦੇ ਛਿਲਕਿਆਂ ਦੇ ਪਾਣੀ ਨੂੰ ਉਬਾਲ ਕੇ ਵਾਲਾਂ 'ਚ ਲਗਾ ਸਕਦੇ ਹੋ। 

PunjabKesari
-ਜੇਕਰ ਤੁਹਾਨੂੰ ਅਸਥਮਾ ਦੀ ਪਰੇਸ਼ਾਨੀ ਹੈ ਤਾਂ ਲਸਣ ਦੇ ਛਿਲਕਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਸ਼ਹਿਦ 'ਚ ਮਿਲਾ ਕੇ ਸਵੇਰੇ ਸ਼ਾਮ ਇਸ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਬੀਮਾਰੀ ਤੋਂ ਰਾਹਤ ਮਿਲਣ ਲੱਗੇਗੀ।
-ਲਸਣ ਦੇ ਛਿਲਕਿਆਂ ਨਾਲ ਪੈਰਾਂ ਦੀ ਸੋਜ ਵੀ ਘੱਟ ਕੀਤੀ ਜਾ ਸਕਦੀ ਹੈ। ਇਸ ਲਈ ਤੁਸੀਂ ਲਸਣ ਦੇ ਛਿਲਕਿਆਂ ਨੂੰ ਪਾਣੀ 'ਚ ਉਬਾਲ ਕੇ ਪੈਰਾਂ ਨੂੰ ਉਸ 'ਚ ਡੁਬੋ ਲਓ। ਇਸ ਨਾਲ ਜਲਦ ਰਾਹਤ ਮਿਲੇਗੀ। 


author

Aarti dhillon

Content Editor

Related News